ਭਾਦਸੋਂ, 16 ਜੂਨ (ਪੱਤਰ ਪ੍ਰੇਰਕ)-ਬੀਤੇ ਦੋ ਦਿਨਾਂ ਤੋਂ ਭਾਦਸੋਂ ਵਿਖੇ ਖਨੌੜਾ ਪਿੰਡ ਦੇ ਮਨਰੇਗਾ ਮਾਮਲੇ ਨੂੰ ਲੈ ਕੇ ਧਰਨਾ ਚੱਲ ਰਿਹਾ ਸੀ, ਜਿਥੇ ਕਾਂਗਰਸੀ ਵਰਕਰਾਂ ਵਲੋਂ 13-14 ਜੂਨ ਦੀ ਰਾਤ ਨੂੰ ਰੋਸ ਧਰਨਾ ਦੇਣ 'ਤੇ ਪੁਲਿਸ ਵਲੋਂ ਪਿੰਡ ਦੇ 'ਆਪ' ਆਗੂਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ | ਉੱਥੇ ਹੀ 14 ਜੂਨ ਨੂੰ ਹੀ ਆਪ ਦੇ ਆਗੂਆਂ ਤੇ ਵਰਕਰਾਂ ਵਲੋਂ ਥਾਣਾ ਭਾਦਸੋਂ ਵਿਖੇ 'ਆਪ' ਵਰਕਰਾਂ 'ਤੇ ਪਰਚੇ ਨੂੰ ਲੈ ਕੇ ਧਰਨਾ ਦਿੱਤਾ ਗਿਆ ਸੀ | ਪੁਲਿਸ ਵਲੋਂ ਇਸ ਮਾਮਲੇ 'ਚ ਦੋਨਾਂ ਧਿਰਾਂ ਖ਼ਿਲਾਫ਼ ਅਲੱਗ-ਅਲੱਗ ਮੁਕੱਦਮਾ ਦਰਜ ਕਰ ਦਿੱਤਾ ਗਿਆ | 'ਆਪ' ਦੇ ਸਦੀਕ ਖਾਨ ਤੇ ਕਾਂਗਰਸ ਦੇ ਗੋਪਾਲ ਸਿੰਘ ਖਨੌੜਾ ਨੂੰ ਅਲੱਗ-ਅਲੱਗ ਮਾਮਲਿਆਂ ਵਿਚ ਮੁਕੱਦਮਾ ਦਰਜ ਕਰਕੇ ਗਿ੍ਫ਼ਤਾਰ ਕੀਤਾ ਗਿਆ ਸੀ | ਪੁਲਿਸ ਵਲੋਂ ਬੀਤੇ 14 ਜੂਨ ਨੂੰ ਖਨੌੜਾ ਦੇ ਗੋਪਾਲ ਸਿੰਘ ਸਮੇਤ 10 ਹੋਰ ਵਿਅਕਤੀਆਂ ਖ਼ਿਲਾਫ਼ ਡਿਊਟੀ 'ਚ ਵਿਘਨ ਪਾਉਣ ਆਵਾਜਾਈ 'ਚ ਰੁਕਾਵਟ ਪਾਉਣ ਤਹਿਤ ਮੁਕੱਦਮਾ ਦਰਜ ਕੀਤਾ ਗਿਆ | ਇਸੇ ਪਰਚੇ ਨੂੰ ਝੂਠਾ ਕਰਾਰ ਦਿੰਦੇ ਹੋਏ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਮਹੰਤ ਹਰਵਿੰਦਰ ਸਿੰਘ ਖਨੌੜਾ ਦੀ ਅਗਵਾਈ 'ਚ ਬੱਸ ਅੱਡਾ ਭਾਦਸੋਂ ਵਿਖੇ ਰੋਸ ਧਰਨਾ ਦਿੱਤਾ ਅਤੇ ਆਵਾਜਾਈ ਬੰਦ ਕੀਤੀ ਗਈ ਸੀ | ਸ਼ਾਮ ਐਸ. ਐਸ. ਪੀ. ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਾਭਾ ਦੇ ਡੀ. ਐਸ. ਪੀ. ਮਨਦੀਪ ਕੌਰ ਚੀਮਾ ਵਲੋਂ ਪਰਚੇ ਦੀ ਜਾਂਚ ਕਰਕੇ ਇਨਸਾਫ਼ ਕਰਨ ਦੇ ਦਿੱਤੇ ਗਏ ਭਰੋਸੇ ਤੋਂ ਬਾਅਦ ਧਰਨਾ ਖ਼ਤਮ ਕਰ ਦਿੱਤਾ ਗਿਆ | ਧਰਨੇ ਦੇ ਦੂਜੇ ਦਿਨ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਸਾਬਕਾ ਵਿਧਾਇਕ ਦਰਬਾਰਾ ਸਿੰਘ, ਮਹੰਤ ਹਰਵਿੰਦਰ ਸਿੰਘ ਖਨੌੜਾ, ਆੜ੍ਹਤੀਆ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਜੱਤੀ ਅਭੈਪੁਰ, ਕਮਲੇਸ਼ ਕੌਰਟਨ ਨਾਭਾ ਆਗੂ ਮਹਿਲਾ ਮੋਰਚਾ, ਓ. ਬੀ. ਸੀ. ਸੀ. ਦੇ ਕੋਆਰਡੀਨੇਟਰ ਭਗਵੰਤ ਸਿੰਘ ਮਣਕੂ ਸਮੇਤ ਹੋਰ ਵੀ ਸੀਨੀਅਰ ਆਗੂਆਂ ਤੋਂ ਇਲਾਵਾ ਪਰਮਜੀਤ ਸਿੰਘ ਕੱਲਰਮਾਜਰੀ, ਸੰਤੋਖ ਸਿੰਘ ਬੁੱਗਾ, ਜਸਵਿੰਦਰ ਸਿੰਘ ਜੱਜੀ, ਲਵਲੀ ਖਨੌੜਾ, ਮਹਿੰਦਰ ਸਿੰਘ ਟਿਵਾਣਾ ਦਿੱਤੂਪੁਰ ਜੱਟਾਂ ਸਾਬਕਾ ਸਰਪੰਚ, ਸ਼ਕਤੀ ਕੁਮਾਰ, ਚੂਨੀ ਲਾਲ ਸਾਬਕਾ ਪ੍ਰਧਾਨ, ਦਰਸ਼ਨ ਕੌੜਾ ਸਾਬਕਾ ਪ੍ਰਧਾਨ, ਅਜਮੀਲ ਖਾਂ, ਅਮਿਤ ਕੋਹਲੀ, ਜਤਿੰਦਰ ਸਿੰਘ ਬੰਟੀ, ਗੁਰਮੀਤ ਸਿੰਘ, ਲਾਭ ਸਿੰਘ, ਸੁਖਵੀਰ ਸਿੰਘ ਪੰਧੇਰ, ਗੁਰਵਿੰਦਰ ਸਿੰਘ ਪਨੇਚ ਹਾਜ਼ਰ ਸਨ |