12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਜਾਅਲੀ ਵਸੀਅਤ ਬਣਾਉਣ ਦੇ ਦੋਸ਼ 'ਚ ਮਾਮਲਾ ਦਰਜ

ਅਜੀਤ ਡੈਸਕ 17-06-2025
ਸਨੌਰ, 16 ਜੂਨ (ਮੋਹਣ ਸਿੰਘ ਭੱਟੀ)-ਸੰਗਰੂਰ ਦੇ ਵਾਸੀ ਇਕ ਨੌਜਵਾਨ ਨੇ ਆਪਣੇ ਨਾਨੀ ਦੇ ਨਾਂਅ 'ਤੇ ਫ਼ਰਜ਼ੀ ਵਸੀਅਤ ਰਾਹੀਂ ਜਾਇਦਾਦ ਰਜਿਸਟਰ ਕਰਵਾ ਕੇ ਧੋਖਾਧੜੀ ਕਰਨ ਦੀ ਸ਼ਿਕਾਇਤ 'ਤੇ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਹੈ | ਪੁਲਿਸ ਸਟੇਸ਼ਨ ਸਨੌਰ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਮੁੱਖ ਮੁੱਦਈ ਸੁਖਦੀਪ ਸਿੰਘ ਵਾਸੀ ਮਹਿਲ ਮੁਬਾਰਕ ਕਾਲੋਨੀ ਸੰਗਰੂਰ ਨੇ ਦੱਸਿਆ ਕਿ ਉਸ ਦਾ ਵਿਆਹ ਦੋਸ਼ਣ ਕਮਲਜੀਤ ਕੌਰ ਨਾਲ ਹੋਇਆ ਸੀ, ਜਿਸ ਤੋਂ ਉਨ੍ਹਾਂ ਦਾ ਇਕ ਪੁੱਤਰ ਕਰਨਵੀਰ ਸਿੰਘ ਹੋਇਆ | ਤਲਾਕ ਹੋਣ ਉਪਰੰਤ ਅਦਾਲਤ ਨੇ ਬੱਚੇ ਦੀ ਹਿਰਾਸਤ ਮੁੱਦਈ ਦੇ ਹਵਾਲੇ ਕੀਤੀ, ਜਿਸ ਨੂੰ ਮੁੱਦਈ ਦੀ ਭੈਣ ਕੁਲਜੀਤ ਕੌਰ ਨੇ ਗੋਦ ਲੈ ਕੇ ਵਿਦੇਸ਼ ਭੇਜ ਦਿੱਤਾ | ਕੁਲਜੀਤ ਕੌਰ ਦੀ ਮੌਤ ਤੋਂ ਬਾਅਦ ਦੋਸ਼ੀਆਂ ਕਰਨਵੀਰ ਸਿੰਘ ਨਿਵਾਸੀ ਕੈਨੇਡਾ, ਕਮਲਜੀਤ ਕੌਰ, ਬਲਵਿੰਦਰ ਕੌਰ, ਹੀਰਾ ਸਿੰਘ ਤੇ ਹਰਭਗਵਾਨ ਦਾਸ ਨੇ ਆਪਸੀ ਮਿਲੀਭੁਗਤ ਨਾਲ ਜਾਅਲੀ ਵਸੀਅਤ ਬਣਾਈ | ਇਨ੍ਹਾਂ ਨੇ ਇਹ ਵਸੀਅਤ ਕੁਲਜੀਤ ਕੌਰ ਦੇ ਨਾਂਅ 'ਤੇ ਤਿਆਰ ਕਰਵਾਈ ਤੇ ਉਸ ਰਾਹੀਂ ਤਿੰਨ ਪਲਾਟ ਕਰਨਵੀਰ ਸਿੰਘ ਨੇ ਆਪਣੀ ਨਾਨੀ ਬਲਵਿੰਦਰ ਕੌਰ ਦੇ ਨਾਂਅ ਕਰਵਾ ਦਿੱਤੇ | ਮੁਕੱਦਮਾ ਦਰਖਾਸਤ ਨੰ: 186, 8 ਜਨਵਰੀ 2025 ਦੇ ਅਧਾਰ 'ਤੇ ਪੁਲਿਸ ਨੇ ਕਾਰਵਾਈ ਕਰਦਿਆਂ ਐਫ.ਆਈ.ਆਰ. ਨੰ: 62, 15 ਜੂਨ 2025 ਨੂੰ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 318(4), 338, 336(3), 340(2), 61(2) ਤਹਿਤ ਮੁਕੱਦਮਾ ਦਰਜ ਕਰ ਲਿਆ ਹੈ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਮੋਟਰਸਾਈਕਲ ਦੀ ਟੱਕਰ ਨਾਲ ਨੌਜਵਾਨ ਦੀ ਹੋਈ ਮੌਤ ਅਗਲੀ ਖ਼ਬਰ ਡੀ. ਐਸ. ਪੀ. ਨਾਭਾ ਵਲੋਂ ਮਿਲੇ ਭਰੋਸੇ ਤੋਂ ਬਾਅਦ ਕਾਂਗਰਸੀਆਂ ਨੇ ਕੀਤਾ ਧਰਨਾ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।