11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਪਟਿਆਲਾ ਵਿਖੇ ਦੋ ਲੱਖ ਤੋਂ ਵੱਧ ਨੌਜਵਾਨਾਂ ਨੂੰ ਸਿਵਲ ਡਿਫੈਂਸ ਵਲੰਟੀਅਰ ਵਜੋਂ ਟ੍ਰੇਨਿੰਗ ਦਿੱਤੀ ਜਾਵੇਗੀ-ਜ਼ਿਲ੍ਹਾ ਕਮਾਂਡਰ ਗੁਰਲਵਦੀਪ ਸਿੰਘ

ਅਜੀਤ ਡੈਸਕ 17-06-2025
ਪਟਿਆਲਾ, 16 ਜੂਨ (ਧਰਮਿੰਦਰ ਸਿੰਘ ਸਿੱਧੂ)-ਓਪਰੇਸ਼ਨ ਸੰਧੂਰ ਤੇ ਓਪਰੇਸਨ ਸੀਲਡ ਦੀ ਸਫਲਤਾ ਵਿਚ ਯੋਗਦਾਨ ਪਾਉਣ ਲਈ ਸਿਵਲ ਡਿਫੈਂਸ ਵਲੰਟੀਅਰਾਂ ਦਾ ਸਨਮਾਨ ਕੀਤਾ | ਇਸ ਮੌਕੇ ਹੋਮ ਗਾਰਡਜ਼ ਦੇ ਜ਼ਿਲ੍ਹਾ ਕਮਾਂਡਰ ਗੁਰਲਵਦੀਪ ਸਿੰਘ ਨੇ ਦੱਸਿਆ ਕਿ ਪਟਿਆਲਾ ਵਿਖੇ ਇਸ ਸਾਲ 'ਚ ਦੋ ਲੱਖ ਤੋਂ ਵੱਧ ਨੌਜਵਾਨਾਂ ਨੂੰ ਸਿਵਲ ਡਿਫੈਂਸ ਵਲੰਟੀਅਰ ਵਜੋਂ ਟ੍ਰੇਨਿੰਗ ਦੇ ਕੇ ਭਵਿੱਖ ਦੀਆਂ ਚੁਣੌਤੀਆ ਤੇ ਕੀਮਤੀ ਜਾਨਾਂ ਬਚਾਉਣ, ਪ੍ਰਸ਼ਾਸਨ ਪੁਲਿਸ ਆਰਮੀ ਦੀ ਸਹਾਇਤਾ ਕਰਨ ਲਈ ਤਿਆਰ ਕੀਤਾ ਜਾਵੇਗਾ | ਗੁਰਲਵਦੀਪ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਪਟਿਆਲਾ ਕਮ ਕੰਟਰੋਲਰ ਸਿਵਲ ਡਿਫੈਂਸ ਡਾ. ਪ੍ਰੀਤੀ ਯਾਦਵ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ, ਪੰਜਾਬ ਹੋਮਗਾਰਡ ਸਿਵਲ ਡਿਫੈਂਸ ਪਟਿਆਲਾ ਦੇ ਕਰਮਚਾਰੀਆਂ ਵਲੋਂ ਓਪਰੇਸ਼ਨ ਸੰਧੂਰ ਤੇ ਓਪਰੇਸ਼ਨ ਸੀਲਡ ਦੀ ਸਫਲਤਾ ਲਈ ਵੱਖ-ਵੱਖ ਥਾਵਾਂ, ਹਸਪਤਾਲਾਂ ਫ਼ੈਕਟਰੀਆਂ ਸਿਖਿਆ ਸੰਸਥਾਵਾਂ ਮਹੱਲਿਆਂ ਵਿਖੇ ਮੌਕ ਡਰਿੱਲਾਂ ਕਰਵਾ ਕੇ ਲੋਕਾਂ ਨੂੰ ਜੰਗਾਂ, ਆਫ਼ਤਾਂ ਤੇ ਘਰੇਲੂ ਘਟਨਾਵਾਂ ਸਮੇਂ ਆਪਣੇ ਬਚਾਅ ਤੇ ਪੀੜਤਾਂ ਨੂੰ ਰੈਸਕਿਯੂ ਟਰਾਂਸਪੋਰਟ, ਫ਼ਸਟ ਏਡ ਸੀ. ਪੀ. ਆਰ. ਫਾਇਰ ਸੇਫਟੀ ਸਿਲੰਡਰਾਂ ਦੀ ਵਰਤੋਂ ਬਾਰੇ ਜਾਣਕਾਰੀ ਦੇਣ ਹਿੱਤ ਮੌਕ ਡਰਿੱਲਾਂ ਕਰਵਾਈਆਂ ਗਈਆਂ | ਇਨ੍ਹਾਂ ਮੌਕ ਡਰਿੱਲਾਂ ਰਾਹੀਂ ਲੋਕਾਂ ਦੇ ਦਿਲ ਦਿਮਾਗ 'ਚੋਂ ਡਰ ਖਤਮ ਹੋਏ ਅਤੇ ਉਨ੍ਹਾਂ 'ਚ ਆਤਮ ਵਿਸਵਾਸ ਹੌਂਸਲੇ ਬੁਲੰਦ ਹੋਏ | ਇਸੇ ਸੰਬੰਧ ਵਿਚ ਡੈਡੀਕੇਟਿਡ ਬ੍ਰਦਰਜ ਗਰੁੱਪ ਪਟਿਆਲਾ ਦੇ ਪ੍ਰਧਾਨ ਡਾ. ਰਾਕੇਸ ਵਰਮੀ, ਫਸਟ ਏਡ ਸੇਫਟੀ ਸਿਹਤ ਜਾਗਰੂਕਤਾ ਮਿਸਨ ਦੇ ਚੀਫ ਟ੍ਰੇਨਰ ਕਾਕਾ ਰਾਮ ਵਰਮਾ, ਪੰਜਾਬ ਪੁਲਿਸ ਆਵਾਜਾਈ ਸਿੱਖਿਆ ਸੈਲ ਦੇ, ਏ. ਐਸ. ਆਈ. ਰਾਮ ਸਰਨ ਵਲੋਂ ਜ਼ਿਲ੍ਹਾ ਕਮਾਂਡਰ ਨੂੰ ਸਨਮਾਨ ਚਿੰਨ੍ਹ ਤੇ ਕਰਮਚਾਰੀਆਂ ਨੂੰ ਪ੍ਰਸੰਸਾ ਪੱਤਰ ਅਤੇ ਸੋਨ ਤਗਮੇ ਦੇ ਕੇ ਸਨਮਾਨਿਤ ਕੀਤਾ | ਉਨ੍ਹਾਂ ਡਿਪਟੀ ਕਮਿਸਨਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਹਿੰਮਤ ਸਦਕਾ, ਪਟਿਆਲਾ ਸਿਵਲ ਡਿਫੈਂਸ ਗਤੀਵਿਧੀਆਂ ਮੁੜ ਤੋਂ ਚਾਲੂ ਹੋ ਗਈਆ ਹਨ | ਇਸ ਮੌਕੇ ਜੇ. ਪੀ. ਸਿੰਘ, ਫਾਇਰ ਕੰਸਟੈਂਟ, ਸਾਬਕਾ ਏ. ਡੀ. ਐਫ. ਓ., ਫਾਇਰ ਬਿ੍ਗੇਡ ਅਤੇ ਭੁਪਿੰਦਰਾ ਰੇਡੀਓ ਕੰਪਨੀ ਦੇ ਮਾਲਕ ਤੋਂ ਇਲਾਵਾ ਕੰਪਨੀ ਕਮਾਂਡਰ ਮੋਹਨਦੀਪ ਸਿੰਘ, ਕਰਮਜੀਤ ਸਿੰਘ ਭਿੰਡਰ, ਪਲਾਟੂਨ ਕਮਾਂਡਰ ਤਰਵਿੰਦਰ ਸਿੰਘ ਨੂੰ ਵੀ ਸਨਮਾਨਿਤ ਕੀਤਾ |
ਪਿਛਲੀ ਖ਼ਬਰ ਲੁਧਿਆਣਾ ਜ਼ਿਮਨੀ ਚੋਣ 'ਚ ਸ਼੍ਰੋਮਣੀ ਅਕਾਲੀ ਦਲ ਰਿਕਾਰਡ ਤੋੜ ਜਿੱਤ ਹਾਸਿਲ ਕਰੇਗਾ-ਦਵਿੰਦਰ ਸਿੰਘ ਸਿੱਧੂ ਅਗਲੀ ਖ਼ਬਰ ਸੇਵਾ ਕੇਂਦਰਾਂ 'ਚ ਮਾਲ ਵਿਭਾਗ ਅਤੇ ਟਰਾਂਸਪੋਰਟ ਵਿਭਾਗ ਦੀਆਂ ਨਵੀਆਂ ਸੇਵਾਵਾਂ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।