ਪਾਤੜਾਂ, 16 ਜੂਨ (ਗੁਰਇਕਬਾਲ ਸਿੰਘ ਖ਼ਾਲਸਾ)-ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਦਵਿੰਦਰ ਸਿੰਘ ਸਿੱਧੂ ਨੇ ਲੁਧਿਆਣਾ ਪੱਛਮੀ ਹਲਕੇ ਅੰਦਰ ਅਕਾਲੀ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਉਪਰੰਤ ਪਾਤੜਾਂ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਲੁਧਿਆਣਾ ਪੱਛਮੀ ਹਲਕੇ ਦੀ ਹੋ ਰਹੀ ਜ਼ਿਮਨੀ ਚੋਣ 'ਚ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਦੇ ਹੱਕ 'ਚ ਪ੍ਰਚਾਰ ਕੀਤਾ ਹੈ ਉਸ ਨਾਲ ਸਮੁੱਚੇ ਹਲਕੇ ਅੰਦਰ ਅਕਾਲੀ ਉਮੀਦਵਾਰ ਦੇ ਹੱਕ 'ਚ ਹਵਾ ਚੱਲ ਰਹੀ ਹੈ ਤੇ ਲੋਕ ਅਕਾਲੀ ਉਮੀਦਵਾਰ ਨੂੰ ਜਿਤਾਉਣ ਦਾ ਪੂਰੀ ਤਰ੍ਹਾਂ ਮਨ ਬਣਾ ਚੁੱਕੇ ਹਨ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸੰਨ 1995 'ਚ ਸ਼੍ਰੋਮਣੀ ਅਕਾਲੀ ਦਲ ਨੇ ਗਿੱਦੜਬਾਹਾ ਚੋਣ ਜਿੱਤ ਕੇ ਇਤਿਹਾਸ ਸਿਰਜਿਆ ਸੀ ਉਸੇ ਤਰ੍ਹਾਂ ਲੁਧਿਆਣਾ ਜ਼ਿਮਨੀ ਚੋਣ ਵਿਚ ਵੀ ਅਕਾਲੀ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਵੱਡੀ ਲੀਡ ਨਾਲ ਜਿੱਤ ਹਾਸਿਲ ਕਰਕੇ 2027 'ਚ ਅਕਾਲੀ ਸਰਕਾਰ ਬਣਾਉਣ ਦਾ ਨੀਂਹ ਪੱਥਰ ਰੱਖਣਗੇ | ਇਸ ਮੌਕੇ ਮੰਗਤ ਸ਼ਰਮਾ ਬਰਾਸ, ਬਲਦੇਵ ਸਿੰਘ ਚੀਮਾ, ਸੁਰਜੀਤ ਸਿੰਘ ਮਾਹਲ, ਯੂਥ ਆਗੂ ਵਰਿੰਦਰ ਸਿੰਘ ਲਾਲਵਾ, ਤਰਲੌਕ ਸਿੰਘ ਚੁਪਕੀ, ਕੁਲਦੀਪ ਸਿੰਘ ਰੇਡੂ, ਤਰਸੇਮ ਸਿੰਘ ਕੌਂਸਲਰ, ਜਗਜੀਤ ਸਿੰਘ ਭੰਗੂ, ਨਰਿੰਦਰ ਸਿੰਘ ਢਿੱਲੋਂ, ਜਗਦੇਵ ਸਿੰਘ ਸਰਪੰਚ, ਨਰਿੰਦਰ ਸਿੰਘ ਬਜਾਜ, ਗਗਨ ਸੰਧੂ, ਜੈ ਪ੍ਰਤਾਪ ਸਿੰਘ ਢਿੱਲੋਂ, ਰਣਜੀਤ ਸਿੰਘ ਮੁਤੌਲੀ, ਅੰਗਰੇਜ਼ ਸਿੰਘ ਮਤੌਲੀ, ਬਿੱਟੂ ਠਰੂਆ, ਸੰਦੀਪ ਸਿੰਘ ਢਾਬੀ ਗੁਜਰਾਂ, ਜਤਿੰਦਰ ਦੁਤਾਲ, ਪੱਪੂ ਹਰਿਆਊ, ਵਿਸਾਲ ਗੋਇਲ ਸ਼ਹਿਰੀ ਪ੍ਰਧਾਨ, ਕਿ੍ਸ਼ਨ ਸਿੰਘ, ਮੰਗਾ ਸਿੰਘ ਪਾਤੜਾਂ, ਸਤੀਸ਼ ਕਲਵਾਣੂ, ਬਲਜੀਤ ਦੇਦਨਾ, ਗੋਪੀ ਸਰਪੰਚ ਡਰੋਲੀ, ਗੁਰਲਾਲ ਅਤਾਲਾ, ਸਤਨਾਮ ਸਿੰਘ ਤਰਨੇ, ਤੇਜ ਗੋਇਲ ਬਾਦਸ਼ਾਹਪੁਰ, ਯਾਦਵਿੰਦਰ ਸਿੰਘ ਨਿਆਲ, ਜਸਕਰਨ ਗਲੋਲੀ, ਬਲਵਿੰਦਰ ਸਿੰਘ ਦਤਾਲ, ਕੁਲਦੀਪ ਸਿੰਘ ਦਤਾਲ ਆਦਿ ਹਾਜ਼ਰ ਸਨ |