ਬਨੂੜ, 16 ਜੂਨ (ਭੁਪਿੰਦਰ ਸਿੰਘ)-ਪੰਜਾਬ ਨੰਬਰਦਾਰ ਯੂਨੀਅਨ ਦੀ ਬੈਠਕ ਮੁੱਖ ਐਡੀਟਰ ਰਾਮ ਸਿੰਘ ਮਿਰਜਾਪੁਰ, ਮੁੱਖ ਪੈਟਰਨ ਸਤਨਾਮ ਸਿੰਘ ਗਿੱਲ ਲਾਂਡਰਾਂ ਤੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਹੋਈ | ਜਿਸ 'ਚ ਬਨੂੜ ਖੇਤਰ ਦੇ ਨੰਬਰਦਾਰਾਂ ਨੇ ਸ਼ਿਰਕਤ ਕੀਤੀ ਅਤੇ ਨੰਬਰਦਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ | ਬੈਠਕ ਦੌਰਾਨ ਨੰਬਰਦਾਰ ਕੁਲਵੀਰ ਸਿੰਘ ਖਾਸਪੁਰ ਨੂੰ ਨੰਬਰਦਾਰ ਯੂਨੀਅਨ ਬਨੂੜ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ | ਇਸ ਤੋਂ ਇਲਾਵਾ ਨੰਬਰਦਾਰ ਸਤਨਾਮ ਸਿੰਘ ਸੱਤਾ ਖਲੌਰ ਨੂੰ ਖ਼ਜ਼ਾਨਚੀ, ਜਗਤਾਰ ਸਿੰਘ ਬਾਸਮਾ ਸੀਨੀਅਰ ਮੀਤ ਪ੍ਰਧਾਨ, ਸੁਖਵੰਤ ਸਿੰਘ ਮੀਤ ਪ੍ਰਧਾਨ, ਪਾਲ ਸਿੰਘ ਕੁਰਾਲੀ ਜਨਰਲ ਸਕੱਤਰ, ਊਧਮ ਸਿੰਘ ਛੜਬੜ ਪੈੱ੍ਰਸ ਸਕੱਤਰ ਚੁਣਿਆ ਗਿਆ | ਇਸ ਮੌਕੇ ਬਲਦੇਵ ਸਿੰਘ ਖਾਨਪੁਰ ਖੱਦਰ, ਖੇਮ ਚੰਦ ਕਲੋਲੀ, ਜੀਤ ਸਿੰਘ, ਸੁਰਿੰਦਰ ਸਿੰਘ ਛਿੰਦਾ, ਨੰਬਰਦਾਰ ਕਰਤਾਰ ਸਿੰਘ ਨੰਡਿਆਲੀ ਆਦਿ ਹਾਜ਼ਰ ਸਨ | ਨਵ ਨਿਯੁਕਤ ਬਨੂੜ ਇਕਾਈ ਦੇ ਨੰਬਰਦਾਰ ਨੇ ਸਮੂਹ ਅਹੁਦੇਦਾਰਾਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਨੰਬਰਦਾਰਾਂ ਤੇ ਇਲਾਕੇ ਦੇ ਕਿਸਾਨਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਲਈ ਮਿਹਨਤ ਕਰਨਗੇ |