04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਜਾਅਲੀ ਕਰੰਸੀ ਸਮੇਤ ਦੋ ਔਰਤਾਂ ਸਮੇਤ 4 ਵਿਅਕਤੀ ਕਾਬੂ

ਅਜੀਤ ਡੈਸਕ 19-06-2025
ਨਾਭਾ, 18 ਜੂਨ (ਕਰਮਜੀਤ ਸਿੰਘ)-ਨਾਭਾ ਸਦਰ ਪੁਲਿਸ ਨੂੰ ਉਦੋਂ ਵੱਡੀ ਸਫਲਤਾ ਹਾਸਿਲ ਹੋਈ, ਨਾਭਾ ਸਦਰ ਪੁਲਿਸ ਵਲੋਂ ਨਾਕਾਬੰਦੀ ਦੇ ਦੌਰਾਨ ਜਾਅਲੀ ਕਰੰਸੀ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ | ਪੁਲਿਸ ਵਲੋਂ ਨਾਕਾਬੰਦੀ ਦੇ ਦੌਰਾਨ 2 ਕਾਰਾਂ ਨੂੰ ਰੋਕ ਕੇ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਕਾਰਾਂ ਵਿਚੋਂ 9 ਲੱਖ ਰੁਪਏ ਦੇ 500-500 ਨੋਟਾਂ ਦੀ ਜਾਅਲੀ ਕਰੰਸੀ ਸਮੇਤ ਕੁਲ 7 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਮੌਕੇ 'ਤੇ ਨਾਭਾ ਸਦਰ ਥਾਣਾ ਦੇ ਐੱਸ.ਐੱਚ.ਓ. ਗੁਰਪ੍ਰੀਤ ਸਿੰਘ ਸਮਰਾਉ ਨੇ ਦੱਸਿਆ ਕਿ ਨਾਕਾਬੰਦੀ ਦੇ ਦੌਰਾਨ ਇਨ੍ਹਾਂ 2 ਕਾਰਾਂ ਨੂੰ ਸ਼ੱਕ ਦੇ ਅਧਾਰ 'ਤੇ ਰੋਕਿਆ ਗਿਆ ਅਤੇ ਇਨ੍ਹਾਂ ਕਾਰਾ ਦੀ ਤਲਾਸ਼ੀ ਦੌਰਾਨ 9 ਲੱਖ ਰੁਪਏ ਦੀ ਜਾਲੀ ਕਰੰਸੀ ਅਤੇ ਇਕ ਲਾਈਸੈਂਸੀ ਰਿਵਾਲਵਰ ਵੀਂ ਬਰਾਮਦ ਕੀਤਾ ਗਿਆ ਹੈ | ਜਿਨ੍ਹਾਂ ਵਿਚ 5 ਵਿਅਕਤੀ ਅਤੇ 2 ਔਰਤਾਂ ਵੀ ਸ਼ਾਮਿਲ ਹਨ | ਇਨ੍ਹਾਂ ਦੀ ਪਹਿਚਾਣ ਕੁਲਵਿੰਦਰ ਕੌਰ ਪਤਨੀ ਪਾਲ ਸਿੰਘ ਵਾਸੀ ਖੰਨਾ, ਕਰਮਜੀਤ ਕੌਰ ਪਤਨੀ ਭੋਲਾ ਸਿੰਘ ਪਿੰਡ ਉੱਗਕੇ ਬਰਨਾਲਾ, ਰਣਬੀਰ ਸਿੰਘ ਪੁੱਤਰ ਬੂਟਾ ਸਿੰਘ ਪਿੰਡ ਢੱਡਰੀਆਂ ਸੰਗਰੂਰ, ਜੋਗਿੰਦਰ ਸਿੰਘ ਪੁੱਤਰ ਭਗਵਾਨ ਸਿੰਘ ਪਿੰਡ ਘਗੇਰਾ ਹੁਸ਼ਿਆਰਪੁਰ, ਭੁਪਿੰਦਰ ਪਾਲ ਸਿੰਘ ਪੁੱਤਰ ਗੋਬਿੰਦਰ ਸਿੰਘ ਵਾਸੀ ਧੂਰਾ ਸੰਗਰੂਰ, ਕੁਲਵੰਤ ਸਿੰਘ ਪੁੱਤਰ ਮਲਕੀਤ ਸਿੰਘ ਪਿੰਡ ਗੁਦਾਈਆ ਨਾਭਾ, ਲੱਕੀ ਮੋਗਾ ਪੁੱਤਰ ਵਿਸਾਖੀ ਰਾਮ ਵਾਸੀ ਲੁਧਿਆਣਾ ਵਜੋਂ ਹੋਈ ਹੈ ਅਤੇ ਪੁਲਿਸ ਹੁਣ ਇਨ੍ਹਾਂ ਦਾ ਰਿਮਾਂਡ ਹਾਸਿਲ ਕਰਕੇ ਇਹ ਪਤਾ ਲਗਾ ਰਹੀ ਕਿ ਇਹ ਕਿਹੜੀਆਂ-ਕਿਹੜੀਆਂ ਸਟੇਟਾਂ ਵਿਚ ਇਨ੍ਹਾ ਦਾ ਇਹ ਜਾਲੀ ਧੰਦਾ ਚੱਲ ਰਿਹਾ ਹੈ ਅਤੇ ਇਨ੍ਹਾਂ ਵਲੋਂ ਹੁਣ ਤੱਕ ਕਿੰਨੇ ਲੱਖ ਰੁਪਏ ਦੀ ਰਾਸੀ ਜਾਲੀ ਬਣਾ ਕੇ ਲੋਕਾਂ ਨੂੰ ਦੇ ਦਿੱਤੀ | ਇਹ ਸਭ ਕੁਝ ਅਸੀਂ ਪਤਾ ਲਗਾ ਰਹੇ ਹਾਂ | ਐਸ.ਐਚ.ਓ. ਸਮਰਾਉ ਨੇ ਕਿਹਾ ਕਿ ਹੁਣ ਤੱਕ ਦੀ ਮੁਢਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਇਨ੍ਹਾਂ ਨੇ ਵਲੋਂ 1 ਲੱਖ ਰੁਪਏ ਦੇ ਅਸਲ ਨੋਟ ਬਦਲੇ 5 ਲੱਖ ਰੁਪਏ ਦੀ ਜਾਲੀ ਕਰੰਸੀ ਦਿੱਤੀ ਜਾਂਦੀ ਸੀ ਤੇ ਇਹ ਬਾਹਰਲੀਆਂ ਸਟੇਟਾਂ ਵਿਚ ਜਾ ਕੇ ਇਹ ਗੋਰਖ ਧੰਦਾ ਕਰਦੇ ਸਨ | ਥਾਣਾ ਸਦਰ ਪੁਲਿਸ ਨੇ ਕਥਿਤ ਦੋਸ਼ੀਆਂ ਖਿਲਾਫ ਵੱਖ-ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ |
ਪਿਛਲੀ ਖ਼ਬਰ ਆਰ. ਟੀ. ਓ. ਵਲੋਂ ਹੈਵੀ ਵਾਹਨਾਂ 'ਚ ਲੱਗੇ ਸਪੀਡ ਗਵਰਨਰਾਂ ਦੀ ਚੈਕਿੰਗ ਅਗਲੀ ਖ਼ਬਰ ਪਿੰਡ ਭੂਡਥੇਹ ਵਿਖੇ ਜ਼ਮੀਨੀ ਵਿਵਾਦ ਕਾਰਨ ਅੱਗ 'ਚ ਝੁਲਸੇ ਵਿਅਕਤੀ ਦਾ ਅੱਜ ਹੋਇਆ ਅੰਤਿਮ ਸੰਸਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।