ਸ਼ੁਤਰਾਣਾ, 18 ਜੂਨ (ਨਵਜੋਤ ਸਿੰਘ ਮਹਿਰੋਕ)-ਬੀਤੇ ਦਿਨੀਂ ਸ਼ੁਤਰਾਣਾ ਦੇ ਨਜ਼ਦੀਕੀ ਪਿੰਡ ਭੂੰਡਥੇਹ ਵਿਖੇ ਅੱਗ ਨਾਲ ਝੁਲਸਣ ਸੁਖਦੇਵ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ | ਅੱਜ ਕਈ ਦਿਨਾਂ ਦੇ ਰੋਸ ਧਰਨੇ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਲੋਂ ਮਿ੍ਤਕ ਦੇਹ ਦਾ ਅੰਤਿਮ ਸਸਕਾਰ ਕੀਤਾ ਗਿਆ ਹੈ | ਇਸ ਮਾਮਲੇ ਵਿਚ ਸੱਤ ਬੰਦਿਆਂ 'ਤੇ ਪਰਚੇ ਦਰਜ ਹੋ ਚੁੱਕੇ ਹਨ ਅਤੇ ਜਿਨ੍ਹਾਂ ਵਿਚੋਂ ਇਕ ਦੀ ਗਿ੍ਫ਼ਤਾਰੀ ਵੀ ਹੋ ਗਈ ਹੈ | ਇਸ ਮੌਕੇ ਭਾਜਪਾ ਦੇ ਹਲਕਾ ਸ਼ੁਤਰਾਣਾ ਦੇ ਇੰਚਾਰਜ ਨਰੈਣ ਸਿੰਘ ਨਰਸੋਤ ਅਤੇ ਰਮੇਸ਼ ਕੁਮਾਰ ਕੁੱਕੂ ਵੀ ਹਾਜਰ ਸਨ |