04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਮੋਟਰਸਾਈਕਲ ਦੀ ਟੱਕਰ ਨਾਲ ਔਰਤ ਦੀ ਮੌਤ

ਅਜੀਤ ਡੈਸਕ 19-06-2025

ਪਟਿਆਲਾ, 18 ਜੂਨ (ਮਨਦੀਪ ਸਿੰਘ ਖਰੌੜ)-ਇਥੋਂ ਦੇ ਡੀ.ਸੀ. ਡਬਲਿਊ. ਕਾਲੋਨੀ ਨੇੜੇ ਆਟੋ ਰਿਕਸ਼ਾ ਦੀ ਉਡੀਕ ਕਰ ਰਹੀ ਔਰਤ ਨੂੰ ਇਕ ਮੋਟਰਸਾਈਕਲ ਚਾਲਕ ਨੇ ਟੱਕਰ ਮਾਰ ਦਿੱਤੀ ਇਸ ਹਾਦਸੇ ਵਿਚ ਅਮਰ ਕੌਰ ਵਾਸੀ ਪਟਿਆਲਾ ਦੀ ਮੌਤ ਹੋਣ ਦੀ ਦੁਖਦਾਈ ਘਟਨਾ ਵਾਪਰੀ | ਇਸ ਸੰਬੰਧੀ ਮਿ੍ਤਕ ਦੇ ਲੜਕੇ ਬਲਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਮਾਤਾ ਪਿਤਾ 16 ਜੂਨ ਨੂੰ ਦੁਪਹਿਰ ਸਾਢੇ 12 ਵਜੇ ਦੇ ਕਰੀਬ ਡੀ.ਸੀ. ਡਬਲਿਊ ਕਾਲੋਨੀ ਨੇੜੇ ਆਟੋ ਦੀ ਇੰਤਜ਼ਾਰ ਕਰ ਰਹੇ ਸੀ ਇਸ ਦੌਰਾਨ ਮੋਟਰਸਾਈਕਲ ਉਤੇ ਮੋਹਿਤ ਕੁਮਾਰ ਨਾਮ ਦਾ ਲੜਕਾ ਬੜੀ ਤੇਜ਼ੀ ਨਾਲ ਆਇਆ ਉਸ ਨੇ ਮਾਤਾ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਦੀ ਮਾਤਾ ਦੀ ਮੌਤ ਹੋ ਗਈ | ਇਸ ਕੇਸ ਪੜਤਾਲ ਕਰਨ ਉਪਰੰਤ ਮੋਟਰਸਾਈਕਲ ਚਾਲਕ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਜ਼ਿਲੇ੍ਹ ਵਿਚ ਟਾਵਰਾਂ ਤੇ ਮੋਟਰਾਂ ਦੀਆਂ ਤਾਰਾਂ ਵੱਢਣ ਵਾਲਾ ਗਰੋਹ ਹੋਇਆ ਸਰਗਰਮ ਅਗਲੀ ਖ਼ਬਰ ਰਜਵਾਹਾ ਕੋਟਲੀ ਡਰੇਨ ਦੀ ਸਫ਼ਾਈ ਨਾ ਹੋਣ ਕਾਰਨ ਕਿਸਾਨਾਂ 'ਚ ਮਚੀ ਹਾਹਾਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।