03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਪੁਲਿਸ ਨੇ ਕਾਸੋ ਆਪ੍ਰੇਸ਼ਨ ਤਹਿਤ ਰੇਲਵੇ ਸਟੇਸ਼ਨ 'ਤੇ ਕੀਤੀ ਚੈਕਿੰਗ

ਅਜੀਤ ਡੈਸਕ 19-06-2025
ਰਾਜਪੁਰਾ, 18 ਜੂਨ (ਜੀ.ਪੀ. ਸਿੰਘ)-ਅੱਜ ਦੁਪਹਿਰ ਬਾਅਦ ਰਾਜਪੁਰਾ ਦੇ ਸ਼ਹਿਰੀ, ਸਦਰ ਥਾਣੇ ਅਤੇ ਰੇਲਵੇ ਚੌਂਕੀ ਦੀ ਪੁਲਿਸ ਨੇ ਐੱਸ.ਐੱਚ.ਓ. ਇੰਸਪੈਕਟਰ ਕਿਰਪਾਲ ਸਿੰਘ ਅਤੇ ਐੱਸ.ਐੱਚ.ਓ. ਗੁਰਮੀਤ ਸਿੰਘ ਦੀ ਅਗਵਾਈ 'ਚ ਭਾਰੀ ਫੋਰਸ ਨਾਲ ਸਥਾਨਕ ਰੇਲਵੇ ਸਟੇਸ਼ਨ 'ਤੇ ਪੰਜਾਬ ਸਰਕਾਰ ਦੇ ਕਾਸੋ ਅਪਰੇਸ਼ਨ ਤਹਿਤ ਨਸ਼ਿਆਂ ਵਿਰੁੱਧ ਚਲ ਰਹੇ ਮੁਹਿੰਮ ਤਹਿਤ ਜ਼ਬਰਦਸਤ ਚੈਕਿੰਗ ਕੀਤੀ ਤੇ ਰੇਲ ਗੱਡੀਆਂ 'ਚੋਂ ਉਤਰ ਰਹੇ ਅਤੇ ਗੱਡੀਆਂ ਦੀ ਉਡੀਕ ਕਰ ਰਹੇ ਮੁਸਾਫ਼ਰਾਂ ਦੇ ਸਮਾਨ ਦੀ ਜਾਂਚ ਕੀਤੀ | ਇਸ ਦੌਰਾਨ ਇੰਸਪੈਕਟਰ ਕਿਰਪਾਲ ਸਿੰਘ ਨੇ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅੱਜ ਰਾਜਪੁਰਾ ਦੇ ਰੇਲਵੇ ਸਟੇਸ਼ਨ 'ਤੇ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਤੇ ਗੱਡੀਆਂ 8'ਚੋਂ ਉਤਰ ਰਹੇ ਅਤੇ ਮੁਸਾਫ਼ਰ ਖ਼ਾਨਿਆਂ ਤੇ ਬਾਹਰ ਗੱਡੀਆਂ ਦੀ ਉਡੀਕ ਕਰ ਰਹੇ ਮੁਸਾਫ਼ਰਾਂ ਦੇ ਸਮਾਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਇਸ ਦੌਰਾਨ ਦੋ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਤੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ | ਉਹਨਾਂ ਕਿਹਾ ਕਿ ਪੰਜਾਬ ਵਲੋਂ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਬਹੁਤ ਕਾਮਯਾਬੀ ਮਿਲ ਰਹੀ ਹੈ ਤੇ ਇਹ ਮੁਹਿੰਮ ਪੰਜਾਬ ਵਿਚ ਨਸ਼ਿਆਂ ਦੇ ਖ਼ਤਮ ਹੋਣ ਤੱਕ ਜਾਰੀ ਰਹੇਗੀ | ਇਸ ਮੌਕੇ ਥਾਣਾ ਸ਼ਹਿਰੀ ਦੀ ਥਾਣੇਦਾਰ ਜਸ਼ਨਪ੍ਰੀਤ ਕੌਰ, ਕਸਤੂਰਬਾ ਚੌਂਕੀ ਦੇ ਇੰਚਾਰਜ ਥਾਣੇਦਾਰ ਨਿਸ਼ਾਨ ਸਿੰਘ, ਜਨਸੂਆ ਚੋਂਕੀ ਦੇ ਇੰਚਾਰਜ ਥਾਣੇਦਾਰ ਸੂਬਾ ਸਿੰਘ, ਰੇਲਵੇ ਪੁਲਿਸ ਦੇ ਥਾਣੇਦਾਰ ਨਿਰਮਲ ਸਿੰਘ, ਥਾਣੇਦਾਰ ਗੁਲਾਬ ਸਿੰਘ, ਥਾਣੇਦਾਰ ਜਗਦੇਵ ਸਿੰਘ ਸਮੇਤ ਭਾਰੀ ਪੁਲਿਸ ਫੋਰਸ ਮੋਜੂਦ ਸੀ |
ਪਿਛਲੀ ਖ਼ਬਰ ਨਗਰ ਨਿਗਮ ਨੇ ਲਹਿਲ 'ਚ ਘਰਾਂ ਦੇ ਬਾਹਰ ਬਣੇ ਦਰਜਨਾਂ ਥੜੇ੍ਹ ਤੋੜੇ ਅਗਲੀ ਖ਼ਬਰ ਜ਼ਿਲੇ੍ਹ ਵਿਚ ਟਾਵਰਾਂ ਤੇ ਮੋਟਰਾਂ ਦੀਆਂ ਤਾਰਾਂ ਵੱਢਣ ਵਾਲਾ ਗਰੋਹ ਹੋਇਆ ਸਰਗਰਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।