ਰਾਜਪੁਰਾ, 20 ਜੂਨ (ਜੀ.ਪੀ. ਸਿੰਘ)-ਸਥਾਨਕ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਪੁਰਾਣਾ ਰਾਜਪੁਰਾ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਮੈਂਬਰ ਅਮਰਜੀਤ ਸਿੰਘ ਪੰਨੂ ਦੀ ਅਗਵਾਈ 'ਚ ਇਕ ਸਾਦਾ ਸਮਾਗਮ ਕਰਵਾਇਆ ਗਿਆ | ਜਿਸ ਵਿਚ ਸਰਬਤ ਦਾ ਭਲਾ ਟਰੱਸਟ ਦੇ ਡਾ. ਐੱਸ.ਪੀ. ਸਿੰਘ ਉਬਰਾਏ ਮੈਨੇਜਿੰਗ ਟਰੱਸਟੀ ਦੇ ਯੋਗ ਉਪਰਾਲੇ ਸਦਕਾ ਲੋੜਵੰਦ ਪਰਿਵਾਰਾਂ ਨੂੰ ਚੈਰੀਟੇਬਲ ਟਰੱਸਟ ਵਲੋਂ 61 ਪਰਿਵਾਰਾਂ ਨੂੰ 52 ਹਜ਼ਾਰ 750 ਰੁਪਏ ਦੇ ਚੈੱਕ ਵੰਡੇ ਗਏ | ਜਿਨ੍ਹਾਂ ਵਿਚ ਅੰਗਹੀਣ, ਵਿਧਵਾ ਅਤੇ ਲੋੜਵੰਦ ਪਰਿਵਾਰ ਸਨ | ਇਹ ਲੋੜਵੰਦ ਪਰਿਵਾਰ ਪਿੰਡ ਧਮੋਲੀ, ਸੂਰੋ, ਚਮਾਰੂ, ਬਸੰਤਪੁਰਾ, ਗੁਰੂ ਅੰਗਦ ਦੇਵ ਕਾਲੋਨੀ, ਪਿਲਖਣੀ, ਮਦਨਪੁਰ, ਮਿਰਚ ਮੰਡੀ ਰਾਜਪੁਰਾ, ਗੁਰੂ ਅੰਗਦ ਦੇਵ ਕਲੋਨੀ, ਮੰਡੋਲੀ, ਦਾਦਾ ਚੌਹਾਨ ਕਾਲੋਨੀ, ਅਲੀਮਾਜਰਾ, ਸੁਹਰੋਂ, ਸਲੇਮਪੁਰ, ਹਰਿਆਊ, ਨਲਾਸ, ਮਹਿੰਦਰਗੰਜ ਬਾਜ਼ਾਰ ਅਤੇ ਹਲਕਾ ਘਨੌਰ ਦੇ ਪਿੰਡ ਮਰਦਾਂਪੁਰ ਦੇ ਸਨ | ਇਸ ਮੌਕੇ ਰਮੇਸ਼ ਕੁਮਾਰ, ਆਸ਼ਾ ਕੌਰ, ਜਗਤਾਰ ਸਿੰਘ ਪੰਨੂ, ਸਤਨਾਮ ਕੌਰ ਪੰਨੂ, ਹਰਵਿੰਦਰ ਕੌਰ, ਰੁਪਿੰਦਰ ਕੌਰ, ਸਰਬਜੀਤ ਕੌਰ ਸਮੇਤ ਹੋਰ ਹਾਜ਼ਰ ਸਨ |