ਨਾਭਾ, 20 ਜੂਨ (ਜਗਨਾਰ ਸਿੰਘ ਦੁਲੱਦੀ)-ਮਾਨਵ ਸੇਵਾ ਉੱਤਮ ਸੇਵਾ ਸੰਸਥਾ (ਸਟੇਟ ਅਵਾਰਡੀ) ਨਾਭਾ ਵਲੋਂ ਹਮੇਸਾ ਹੀ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਮਾਜ ਭਲਾਈ ਦੇ ਕੀਤੇ ਜਾਂਦੇ ਕਾਰਜਾਂ ਤਹਿਤ ਲੋੜਵੰਦ ਵਿਅਕਤੀ ਕ੍ਰਾਂਤੀ ਸਾਗਰ ਪੁੱਤਰ ਵਾਸੀ ਮੁੰਨਾ ਲਾਲ ਇਨਕਲੇਵ ਨੂੰ ਸੰਸਥਾ ਵਲੋਂ ਬੈਟਰੀ ਵਾਲੀ ਟਰਾਈ ਸਾਈਕਲ ਭੇਂਟ ਕੀਤੀ ਗਈ | ਸੰਸਥਾ ਦੇ ਮੁੱਖ ਅਹੁਦੇਦਾਰ ਵਿਕਾਸ ਮਿੱਤਲ ਨੇ ਦੱਸਿਆ ਕਿ ਇਹ ਪਰਿਵਾਰ ਦੇ ਘਰ ਦਾ ਗੁਜਾਰਾ ਬਹੁਤ ਮੁਸਕਿਲ ਨਾਲ ਚਲਦਾ ਸੀ ਅਤੇ ਉਨ੍ਹਾਂ ਨੂੰ ਹੋਰ ਵੀ ਬਹੁਤ ਮੁਸਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ | ਵਿਕਾਸ ਮਿੱਤਲ ਨੇ ਦੱਸਿਆ ਕਿ ਇਹ ਬੈਟਰੀ ਵਾਲਾ ਟਰਾਈ ਸਾਈਕਲ ਰਾਜਿੰਦਰ ਸਿੰਘ ਵਾਸੀ ਦੁੱਲਦੀ ਗੇਟ ਨਾਭਾ ਵੱਲੋਂ ਦਿੱਤਾ ਗਿਆ ਹੈ | ਇਸ ਮੌਕੇ ਲੋੜਬੰਦ ਪਰਿਵਾਰ ਦੇ ਮੈਂਬਰਾਂ ਵਲੋਂ ਵਹੀਲ ਚੇਅਰ ਲੈਣ ਉਪਰੰਤ ਮਾਨਵ ਸੇਵਾ ਊਤਮ ਸੇਵਾ ਸੰਸਥਾ ਦੇ ਅਹੁਦੇਦਾਰ ਵਿਕਾਸ ਮਿੱਤਲ, ਅੰਕੁਰ ਸਿੰਗਲਾ, ਰਵਿੰਦਰ ਸਿੰਘ, ਸੁਨੀਲ ਗੁਪਤਾ, ਦੀਪਕ ਕੁਮਾਰ, ਵਰੁਣ ਸਿੰਗਲਾ, ਅਤੁਲ ਬਾਂਸਲ, ਸਾਹਿਲ ਗੁਪਤਾ, ਬਲਦੇਵ ਕੁਮਾਰ, ਵਿਨੋਦ ਸਿੰਗਲਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ |