15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਕੀ ਵੱਡੀ ਨਦੀ ਵਿਚਲੀ ਬੂਟੀ ਪਟਿਆਲਵੀਆਂ ਲਈ ਬਣ ਸਕਦੀ ਹੈ ਖ਼ਤਰਾ? <br/>

ਅਜੀਤ ਡੈਸਕ 01-09-2025
ਪਟਿਆਲਾ, 31 ਅਗਸਤ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਫਿਲਹਾਲ ਹੜ੍ਹਾਂ ਦੇ ਪ੍ਰਭਾਵ ਤੋਂ ਬਚਿਆ ਹੋਇਆ ਹੈ ਪ੍ਰੰਤੂ ਪਟਿਆਲਾ ਵਾਸੀਆਂ ਨੂੰ ਹੜ੍ਹਾਂ ਦੀ ਮਾਰ ਹੇਠ ਲਿਆਉਣ ਵਾਲੀ ਵੱਡੀ ਨਦੀ 'ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਸਮੇਤ ਹੋਰ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਗੇੜਾ ਮਾਰਨ ਤੋਂ ਬਾਅਦ ਵੀ ਵੱਡੀ ਨਦੀ ਵਿਚਲੀ ਬੂਟੀ ਜਿਉਂ ਦੀ ਤਿਉਂ ਹੈ | ਬੇਸ਼ੱਕ ਪ੍ਰਸ਼ਾਸਨ ਵਲੋਂ ਅੱਜ ਮੀਂਹ ਕਾਰਨ ਵੱਡੀ ਨਦੀ 'ਚ ਆ ਰਹੀ ਪਿਛਲੇ ਖੇਤਰਾਂ 'ਚੋਂ ਬੂਟੀ ਨੂੰ ਕਢਵਾਉਣ ਲਈ ਜੇ.ਸੀ.ਬੀ. ਮਸ਼ੀਨ ਅਤੇ ਮਜ਼ਦੂਰ ਲਗਾਏ ਗਏ ਹਨ ਪ੍ਰੰਤੂ ਲੰਬੇ ਸਮੇਂ ਤੋਂ ਸਫ਼ਾਈ ਦੀ ਉਡੀਕ ਕਰਦੀ ਵੱਡੀ ਨਦੀ 'ਚ ਪਹਿਲਾਂ ਤੋਂ ਹੀ ਖੜ੍ਹੀ ਬੂਟੀ ਦਾ ਇਸ ਹੜ੍ਹਾਂ ਦੇ ਮਾਹੌਲ ਵਿਚ ਜਿਉਂ ਦਾ ਤਿਉਂ ਹੋਣਾ ਪ੍ਰਸ਼ਾਸਨ ਦੇ ਦਾਅਵਿਆਂ ਅਤੇ ਕੰਮਕਾਜ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ | ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕੁਝ ਦਿਨ ਪਹਿਲਾਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵਲੋਂ ਇਸ ਨਦੀ ਦੀ ਸਫ਼ਾਈ ਲਈ 15 ਲੱਖ ਦੀ ਦਿੱਤੀ ਰਕਮ ਬਾਰੇ ਵੀ ਪੁੱਛਿਆ ਗਿਆ ਸੀ ਕਿ 15 ਲੱਖ ਦੀ ਰਕਮ ਨਾਲ ਇਸ ਨਦੀ ਦਾ ਕਿਹੜਾ ਪਾਸਾ ਸਾਫ਼ ਕੀਤਾ ਕੀਤਾ ਗਿਆ ਪਰੰਤੂ ਉਸ ਸਮੇਂ ਕਿਸੇ ਵੀ ਅਧਿਕਾਰੀ ਵਲੋਂ ਹਾਂ ਨਾਂਹ ਨਹੀਂ ਕੀਤੀ ਗਈ | ਹੁਣ ਜਦੋਂ ਹੜ੍ਹਾਂ ਦਾ ਮਾਹੌਲ ਚਲ ਰਿਹਾ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹੇ ਦੇ ਨੇੜਲੇ ਇਲਾਕਿਆਂ 'ਚ ਚੌਕਸੀ ਦਿਖਾ ਰਿਹਾ ਹੈ ਉੱਥੇ ਹੀ ਵੱਡੀ ਨਦੀ ਵੱਲ ਵੀ ਧਿਆਨ ਦੇਣ ਦੀ ਵਿਸ਼ੇਸ਼ ਲੋੜ ਜਾਪਦੀ ਹੈ | ਅੱਜ ਸਨੌਰੀ ਅੱਡੇ ਕੋਲ ਜੇ.ਸੀ.ਬੀ. ਮਸ਼ੀਨ ਦੇ ਡਿੱਗਣ ਦਾ ਵੀ ਪਤਾ ਲੱਗਾ ਹੈ | ਉਪਰੰਤ ਪਟਿਆਲਾ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਵਲੋਂ ਮੌਕੇ 'ਤੇ ਪਹੁੰਚਿਆ ਗਿਆ ਅਤੇ ਉਨ੍ਹਾਂ ਵਲੋਂ ਵੱਡੀ ਨਦੀ 'ਚ ਕਾਫ਼ੀ ਦੂਰ ਤੱਕ ਖੜ੍ਹੀ ਬੂਟੀ ਨੂੰ ਜਲਦ ਕਢਾਉਣ ਦੀ ਗੱਲ ਵੀ ਆਖੀ ਗਈ |

ਪਿਛਲੀ ਖ਼ਬਰ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਦਵਿੰਦਰ ਸਿੰਘ <br/> ਅਗਲੀ ਖ਼ਬਰ ਐਮ. ਐਸ. ਪੀ. 'ਤੇ ਗਰੰਟੀ ਕਾਨੂੰਨ, ਕਿਸਾਨ ਤੇ ਮਜ਼ਦੂਰ ਦੀ ਕਰਜ਼ਾ ਮੁਆਫੀ ਲਈ ਲੜਾਈ ਜਾਰੀ ਰਹੇਗੀ-ਬਲਕਾਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।