18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਅਨੰਦ ਮੈਰਿਜ ਐਕਟ ਸੰਬੰਧੀ ਸਿੱਖਾਂ ਦੀ ਮੰਗ ਨੂੰ 117 ਸਾਲ ਬਾਅਦ ਪਿਆ ਬੂਰ <br/>

ਅਜੀਤ ਡੈਸਕ 22-09-2025
ਨਾਭਾ, 21 ਸਤੰਬਰ (ਜਗਨਾਰ ਸਿੰਘ ਦੁਲੱਦੀ)-ਮਹਾਰਾਜਾ ਰਿਪੁਦਮਨ ਸਿੰਘ ਨਾਭਾ ਵਲੋਂ 1908 'ਚ ਸਿੱਖਾਂ ਵਲੋਂ ਕਰਵਾਏ ਜਾਂਦੇ ਵਿਆਹ ਅਨੰਦ ਕਾਰਜਾਂ ਨੂੰ ਲੈ ਐਕਟ ਤਿਆਰ ਕੀਤਾ ਗਿਆ ਸੀ ਅਤੇ ਉਸ ਦੀ ਅਸੈਂਬਲੀ 'ਚ ਸ਼ੁਰੂਆਤ ਕਰਵਾਈ ਗਈ, ਕਿਉਂਕਿ ਉਨ੍ਹਾਂ ਸਮਿਆਂ 'ਚ ਸਿੱਖਾਂ ਦੇ ਵਿਆਹ ਹਿੰਦੂ ਮੈਰਿਜ ਐਕਟ ਵਿਚ ਹੁੰਦੇ ਸਨ | ਸੰਨ 1909 'ਚ ਸੁੰਦਰ ਸਿੰਘ ਮਜੀਠੀਆ ਨੇ ਅਸੈਂਬਲੀ ਵਿਚ ਇਸ ਨੂੰ ਲਾਗੂ ਕਰਵਾਇਆ ਕਿਉਂ ਜੋ ਉਹ ਅਸੈਂਬਲੀ 'ਚ ਮੈਂਬਰ ਸਨ ਅਤੇ ਟਿੱਕਾ ਰਿਪੁਦਮਨ ਸਿੰਘ ਉਸ ਸਮੇਂ ਅਸੈਂਬਲੀ 'ਚ ਮੈਂਬਰ ਨਹੀਂ ਸਨ ਰਹੇ | ਭਾਈ ਕਾਨ੍ਹ ਸਿੰਘ ਨਾਭਾ ਵਲੋਂ ਵੀ ਆਨੰਦ ਮੈਰਿਜ ਐਕਟ ਦੇ ਖਰੜੇ ਨੂੰ ਤਿਆਰ ਕਰਨ ਸਮੇਂ ਮਹਾਰਾਜਾ ਰਿਪੁਦਮਨ ਸਿੰਘ ਦੀ ਮਦਦ ਕੀਤੀ ਗਈ ਸੀ | ਦੇਸ਼ ਦੀ ਆਜ਼ਾਦੀ ਹੋਣ ਤੋਂ ਬਾਅਦ ਵੀ ਆਨੰਦ ਮੈਰਿਜ ਐਕਟ ਦੀ ਕੋਈ ਵੀ ਗੱਲਬਾਤ ਸਹੀ ਢੰਗ ਤਰੀਕੇ ਨਾਲ ਨਹੀਂ ਚੱਲੀ ਅਤੇ ਨਾ ਹੀ 1925 ਤੋਂ ਬਾਅਦ ਸਿੱਖ ਕੌਮ ਦੀ ਸਰਵਉਚ ਸੰਸਥਾ ਪੰਥ ਕੌਮ ਅਤੇ ਵੱਖ-ਵੱਖ ਪਾਰਟੀਆਂ ਵਲੋਂ ਹੁਣ ਤੱਕ ਅਨੰਦ ਮੈਰਿਜ ਐਕਟ ਪੂਰਨ ਤੌਰ 'ਤੇ ਲਾਗੂ ਨਹੀਂ ਕੀਤਾ | ਪਿਛਲੇ ਦਿਨੀਂ ਸੁਪਰੀਮ ਕੋਰਟ ਵਲੋਂ ਅਨੰਦ ਮੈਰਿਜ ਐਕਟ ਸੰਬੰਧੀ 17 ਸੂਬਿਆਂ ਤੇ 7 ਕੇਂਦਰ ਸਾਸਤ ਪ੍ਰਦੇਸ਼ਾਂ ਵਿਚ ਚਾਰ ਮਹੀਨਿਆਂ ਵਿਚ ਨਿਯਮ ਬਣਾਉਣ ਤੇ ਲਾਗੂ ਕਰਨ ਦੇ ਹੁਕਮ ਦਿੱਤੇ ਹਨ ਜੋ ਕਿ ਇਕ ਸ਼ਲਾਘਾਯੋਗ ਫ਼ੈਸਲਾ ਹੈ | ਆਨੰਦ ਮੈਰਿਜ ਐਕਟ ਸੰਬੰਧੀ ਸੁਪਰੀਮ ਕੋਰਟ ਵਲੋਂ ਜਾਰੀ ਕੀਤੀਆਂ ਹਦਾਇਤਾਂ ਨੂੰ ਲੈ ਕੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਕਿਹਾ ਕਿ ਸੁਪਰੀਮ ਕੋਰਟ ਦਾ ਫ਼ੈਸਲਾ ਬਹੁਤ ਹੀ ਸਰਹੁਣ ਯੋਗ ਹੈ | ਵਿਧਾਇਕ ਦੇਵ ਮਾਨ ਨੇ ਕਿਹਾ ਕਿ ਇਸ ਸੰਬੰਧੀ ਜਲਦੀ ਹੀ ਨਾਭਾ ਅੰਦਰ ਵਿਦਵਾਨ ਲੋਕਾਂ ਨੂੰ ਬੁਲਾ ਕੇ ਕੋਈ ਵੱਡਾ ਸਮਾਗਮ ਕਰਵਾਇਆ ਜਾਵੇਗਾ | ਇਸ ਸੰਬੰਧੀ ਮਹਾਰਾਜਾ ਰਿਪੁਦਮਨ ਸਿੰਘ ਦੀ ਪੜਪੋਤ ਨੂੰ ਹ ਰਾਣੀ ਪ੍ਰੀਤੀ ਸਿੰਘ ਨੇ ਸੁਪਰੀਮ ਕੋਰਟ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਜਿਥੇ ਸਾਡੇ ਪਰਿਵਾਰ ਲਈ ਮਾਣ ਦੀ ਗੱਲ ਹੈ ਉੱਥੇ ਹੀ ਨਾਭਾ ਰਿਆਸਤ ਤੇ ਪੂਰੀ ਸਿੱਖ ਕੌਮ ਵਧਾਈ ਦੀ ਪਾਤਰ ਹੈ | ਜਥੇਦਾਰ ਸਤਵਿੰਦਰ ਸਿੰਘ ਟੌਹੜਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਇਹ ਦੇਰ ਨਾਲ ਲਿਆ ਗਿਆ ਸਹੀ ਫ਼ੈਸਲਾ ਹੈ ਹੁਣ ਬਾਕੀ ਧਰਮਾਂ ਦੇ ਲੋਕਾਂ ਦੀ ਤਰ੍ਹਾਂ ਸਿੱਖ ਵੀ ਆਪਣੇ ਵਿਆਹ ਨੂੰ ਆਪਣੇ ਧਰਮ ਸੰਬੰਧੀ ਦਰਜ ਕਰਵਾ ਸਕਣਗੇ |

ਪਿਛਲੀ ਖ਼ਬਰ ਹਲਕੇ ਦੇ ਵੱਖ-ਵੱਖ ਧਾਰਮਿਕ ਸਥਾਨਾਂ 'ਤੇ ਨਤਮਸਤਕ ਹੋਏ ਰਣਜੋਧ ਸਿੰਘ ਹਡਾਣਾ <br/> ਅਗਲੀ ਖ਼ਬਰ ਮਾਤਾ ਗੁਜਰੀ ਸਕੂਲ ਦੀਆਂ ਖਿਡਾਰਨਾਂ ਨੇ ਕਿੱਕ ਬਾਕਸਿੰਗ 'ਚ ਜਿੱਤੇ ਤਗਮੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।