ਦੇਵੀਗੜ੍ਹ, 21 ਸਤੰਬਰ (ਰਜਿੰਦਰ ਸਿੰਘ ਮੌਜੀ)-ਆਮ ਆਦਮੀ ਪਾਰਟੀ ਵਲੋਂ ਵਿਧਾਨ ਸਭਾ ਹਲਕਾ ਸਨੌਰ ਦੇ ਨਵ-ਨਿਯੁਕਤ ਹਲਕਾ ਇੰਚਾਰਜ ਤੇ ਪੀ. ਆਰ. ਟੀ. ਸੀ. ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਹਲਕੇ ਦੇ ਵੱਖ-ਵੱਖ ਧਾਰਮਿਕ ਸਥਾਨਾਂ 'ਤੇ ਮੱਥਾ ਟੇਕ ਕੇ ਪ੍ਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਉਹ ਅੱਜ ਗੁਰਦੁਆਰਾ ਬਾਉਲੀ ਸਾਹਿਬ ਘੜਾਮ, ਮੀਰਾਂ ਜੀ ਘੜਾਮ, ਗੁਰਦੁਆਰਾ ਮਗਰ ਸਾਹਿਬ ਇਸਰਹੇੜੀ, ਮੰਦਿਰ ਬਾਬਾ ਸ਼ੰਕਰ ਗਿਰ ਔਲੀਆ ਅਤੇ ਗੁਰਦਵਾਰਾ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ ਵਿਖੇ ਨਤਮਸਤਕ ਹੋਏ, ਜਿਨ੍ਹਾਂ ਦੇ ਨਾਲ ਜੱਸੀ ਸੋਹੀਆਂ ਵਾਲਾ ਤੇ ਮੇਅਰ ਕੁੰਦਨ ਗੋਗੀਆ ਵੀ ਸਨ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਹਮੇਸ਼ਾ ਹੀ ਮਿਹਨਤੀ ਵਰਕਰਾਂ ਨੂੰ ਵੱਡੇ ਅਹੁਦੇ ਦੇ ਕੇ ਸਨਮਾਨਿਆ ਹੈ | ਉਨ੍ਹਾਂ ਨੇ ਪਾਰਟੀ ਵਿਚ ਕਈ ਅਹੁਦਿਆਂ 'ਤੇ ਰਹਿ ਕੇ ਪਾਰਟੀ ਦੀ ਚੜ੍ਹਦੀਕਲਾ ਲਈ ਸੇਵਾਵਾਂ ਨਿਭਾਈਆਂ ਹਨ | ਇਸ ਮੌਕੇ ਰਾਜਵਿੰਦਰ ਸਿੰਘ ਹਡਾਣਾ, ਪ੍ਰਦੀਪ ਜੋਸ਼ਨ, ਹਰਪਾਲ ਸਿੰਘ ਹਡਾਣਾ, ਪੀ. ਆਰ. ਓ. ਅਰਵਿੰਦਰ ਸਿੰਘ, ਲਾਲੀ ਰਹਿਲ, ਰਾਜਾ ਧੰਜੂ ਸਰੁਸਤੀਗੜ, ਦਵਿੰਦਰ ਸਿੰਘ ਮਾੜੂ, ਗੁਰਵਿੰਦਰ ਸਿੰਘ ਅਦਾਲਤੀਵਾਲਾ, ਹਰਪਾਲ ਸਿੰਘ ਚੀਮਾ, ਬਾਬਾ ਸੁਖਦੇਵ ਸਿੰਘ ਬਾਉਲੀ ਸਾਹਿਬ, ਬੀਬੀ ਭੋਲੂ ਸ਼ਾਹ ਮਸਤ ਦੀਵਾਨਾ, ਜੱਗਾ ਜ਼ੁਲਕਾਂ, ਨਰਿੰਦਰ ਸ਼ਰਮਾ ਮਸੀਂਗਣ, ਪਰਮਜੀਤ ਸ਼ਰਮਾ ਬੈਹਿਰੂ, ਗੁਰਮੀਤ ਭੰਬੂਆ, ਦਾਨੂ ਲਾਂਬਾ, ਨਰਿੰਦਰ ਸਿੰਘ ਲੇਹਲਾਂ, ਸਵਰਨ ਸਿੰਘ ਕਛਵਾ, ਹਰਪ੍ਰੀਤ ਸਿੰਘ ਕਛਵਾ, ਸੁਰਿੰਦਰ ਸਿੰਘ ਤਾਲਬ, ਸਰਪੰਚ ਮਨਪ੍ਰੀਤ ਕੌਰ, ਮਹੇਸ਼ ਸਿੰਗਲਾ, ਸ੍ਰੀ ਰਾਮ ਗੁਪਤਾ, ਜੱਸੀ ਹਸਨਪੁਰ, ਗੁਰਜੀਤ ਘਟਕੇੜੀ ਆਦਿ ਹਾਜ਼ਰ ਸਨ |