18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਸ਼੍ਰੋਮਣੀ ਅਕਾਲੀ ਦਲ ਵੱਡੀ ਲੀਡ ਵੱਲ ਵਧ ਰਿਹੈ-ਹਰਿਆਊ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਦਿੱਤਾ ਸ਼੍ਰੋਮਣੀ ਅਕਾਲੀ ਦਲ ਨੂੰ ਸਮਰਥਨ-ਜੋਗੀ ਗਰੇਵਾਲ <br/>

ਗੈਰੀ ਫਾਰਮ ਨਾਨੋਕੀ ਵਿਖੇ ਜਗਮੀਤ ਸਿੰਘ ਹਰਿਆਊ ਜ਼ਿਲ੍ਹਾ ਪ੍ਰਧਾਨ, ਬਾਬੂ ਕਬੀਰ ਦਾਸ, ਲਖਵੀਰ ਸਿੰਘ ਲੌਟ ਦਾ ਸਨਮਾਨ ਕਰਦੇ ਹੋਏ ਅਬਜਿੰਦਰ ਸਿੰਘ ਜੋਗੀ ਗਰੇਵਾਲ ਤੇ ਹੋਰ | ਅਜੀਤ ਤਸਵੀਰ <br/> 22-09-2025
ਭਾਦਸੋਂ, 21 ਸਤੰਬਰ (ਗੁਰਬਖ਼ਸ਼ ਸਿੰਘ ਵੜੈਚ)-ਸ਼੍ਰੋਮਣੀ ਅਕਾਲੀ ਦਲ ਦੇ ਸੂਬਾਈ ਡੈਲੀਗੇਟ ਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾਈ ਆਗੂ ਅਬਜਿੰਦਰ ਸਿੰਘ ਜੋਗੀ ਗਰੇਵਾਲ ਦੀ ਅਗਵਾਈ 'ਚ ਗੈਰੀ ਫਾਰਮ ਨਾਨੋਕੀ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਕੀਤਾ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਜਗਮੀਤ ਸਿੰਘ ਹਰਿਆਊ ਤੇ ਸ਼ੁਤਰਾਣਾ ਹਲਕੇ ਦੇ ਇੰਚਾਰਜ ਬਾਬੂ ਕਬੀਰ ਦਾਸ, ਕੌਮੀ ਮੀਤ ਪ੍ਰਧਾਨ ਲਖਵੀਰ ਸਿੰਘ ਲੌਟ ਨੇ ਲੀਡਰਸ਼ਿਪ ਸਮੇਤ ਸ਼ਿਰਕਤ ਕੀਤੀ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਗਮੀਤ ਸਿੰਘ ਹਰਿਆਊ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੂਬੇ 'ਚ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਖ਼ੁਦ ਜਾ ਕੇ ਜਾਇਜ਼ਾ ਲੈ ਕੇ ਸਮੁੱਚੇ ਪਾਰਟੀ ਵਰਕਰਾਂ ਤੇ ਆਗੂਆਂ ਨੂੰ ਇਕਜੁੱਟ ਹੋ ਕੇ ਸਹਾਇਤਾ ਕਰਨਾ ਸ਼ਲਾਘਾਯੋਗ ਕਾਰਜ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਸੇਵਾਵਾਂ ਵੀ ਵਿਰੋਧੀ ਧਿਰ ਦੇ ਹਜ਼ਮ ਨਹੀ ਹੋ ਰਹੀਆਂ ਪਰ ਜਨਤਾ ਅੱਜ ਸਭ ਕੁਝ ਜਾਣ ਚੁੱਕੀ ਹੈ | ਇਸ ਦੌਰਾਨ ਸੰਬੋਧਨ ਕਰਦੇ ਹੋਏ ਕੌਮੀ ਮੀਤ ਪ੍ਰਧਾਨ ਕਬੀਰ ਦਾਸ, ਕੌਮੀ ਮੀਤ ਪ੍ਰਧਾਨ ਲਖਵੀਰ ਸਿੰਘ ਲੌਟ, ਸੀਨੀਅਰ ਅਕਾਲੀ ਆਗੂ ਅਬਜਿੰਦਰ ਸਿੰਘ ਜੋਗੀ ਗਰੇਵਾਲ, ਯੂਥ ਕੌਮੀ ਬੁਲਾਰਾ ਜੱਸਾ ਖੋਖ, ਗੁਰਸੇਵਕ ਸਿੰਘ ਗੋਲੂ ਸੀਨੀਅਰ ਆਗੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਕ ਅਜਿਹੀ ਪਾਰਟੀ ਹੈ, ਜਿਸ ਨੇ ਕਾਰਜਕਾਲ ਦੌਰਾਨ ਜਨਤਾ ਨੂੰ ਹਰ ਪੱਖ ਤੋਂ ਵਿਕਾਸ 'ਚ ਕੋਈ ਕਸਰ ਨਹੀਂ ਛੱਡੀ ਅਤੇ ਹੁਣ ਸੱਤਾ 'ਚ ਨਾ ਹੁੰਦੇ ਹੋਏ ਵੀ ਸੂਬਾ ਵਾਸੀਆਂ ਦੇ ਹਿਤਾਂ ਪ੍ਰਤੀ ਸੁਹਿਰਦ ਹੈ | ਇਸ ਮੌਕੇ ਅਬਜਿੰਦਰ ਸਿੰਘ ਜੋਗੀ ਗਰੇਵਾਲ ਦੀ ਅਗਵਾਈ 'ਚ ਮੁੱਖ ਮਹਿਮਾਨਾਂ ਦਾ ਸਨਮਾਨ ਕੀਤਾ | ਇਸ ਮੌਕੇ ਬਲਤੇਜ ਸਿੰਘ ਖੋਖ ਸ਼੍ਰੋਮਣੀ ਕਮੇਟੀ ਮੈਂਬਰ, ਦਰਸ਼ਨ ਸਿੰਘ, ਬੱਬੀ ਧਾਰਨੀ ਪ੍ਰਧਾਨ ਕਿਸਾਨ ਯੂਨੀਅਨ ਕਾਦੀਆਂ, ਗੁਰਜੰਟ ਸਿੰਘ ਸਹੌਲੀ ਸਰਕਲ ਕੋਆਰਡੀਨੇਟਰ ਦਿਹਾਤੀ ਭਾਦਸੋਂ, ਜੋਗੀ ਸਿੰਘ ਅੜਕ ਖਿਜਰਪੁਰ, ਹਰਦੀਪ ਸਿੰਘ ਘੁੱਲਾ, ਗੁਰਦੀਪ ਸਿੰਘ ਜਿੰਦਲਪੁਰ, ਸੁਰਜੀਤ ਸਿੰਘ ਬਿੱਟੂ ਜੱਸੋਮਾਜਰਾ, ਗੁਰਵਿੰਦਰ ਸਿੰਘ ਸ਼ਾਹੀਵਾਲ, ਅਮਰਜੀਤ ਸਿੰਘ ਲੱਖੀ, ਗੁਰਧਿਆਨ ਸਿੰਘ ਸਕਰਾਲੀ, ਦਲਜੀਤ ਸਿੰਘ ਮਾਂਗੇਵਾਲ, ਗੋਪੀ ਮਟੋਰੜਾ, ਛੱਜੂ ਸਿੰਘ ਮਾਂਗੇਵਾਲ, ਸੋਨੀ ਭੁੱਲਰ, ਗਾਂਧੀ ਮਟੋਰੜਾ, ਕਰਨੈਲ ਸਿੰਘ, ਗੁਰਵੀਰ ਸਿੰਘ ਜੈਲਦਾਰ, ਭਗਵਾਨ ਸਿੰਘ ਅਗੌਲ, ਬਹਾਦਰ ਸਿੰਘ ਅਗੇਤਾ, ਗੁਰਬਖਸ਼ੀਸ ਸਿੰਘ ਨਿਰਮਾਣਾ ਸਮੇਤ ਵੱਡੀ ਗਿਣਤੀ 'ਚ ਵਰਕਰ ਹਾਜ਼ਰ ਸਨ |

ਪਿਛਲੀ ਖ਼ਬਰ ਬਖ਼ਸ਼ੀਸ਼ ਬੱਗਾ ਫਾਊਾਡੇਸ਼ਨ ਵਲੋਂ 31ਵੀਂ ਬਰਸੀ 'ਤੇ ਲਗਾਏ ਬੂਟੇ <br/> ਅਗਲੀ ਖ਼ਬਰ ਹਲਕੇ ਦੇ ਵੱਖ-ਵੱਖ ਧਾਰਮਿਕ ਸਥਾਨਾਂ 'ਤੇ ਨਤਮਸਤਕ ਹੋਏ ਰਣਜੋਧ ਸਿੰਘ ਹਡਾਣਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।