18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਬਖ਼ਸ਼ੀਸ਼ ਬੱਗਾ ਫਾਊਾਡੇਸ਼ਨ ਵਲੋਂ 31ਵੀਂ ਬਰਸੀ 'ਤੇ ਲਗਾਏ ਬੂਟੇ <br/>

ਬੂਟਾ ਲਗਾਉਣ ਦਾ ਦਿ੍ਸ਼ | ਅਜੀਤ ਤਸਵੀਰ <br/> 22-09-2025
ਪਟਿਆਲਾ, 21 ਸਤੰਬਰ (ਮਨਦੀਪ ਸਿੰਘ ਖਰੌੜ)-ਬਖ਼ਸ਼ੀਸ਼ ਬੱਗਾ ਯਾਦਗਾਰੀ ਵੈੱਲਫੇਅਰ ਫਾਊਾਡੇਸ਼ਨ ਤੇ ਬੱਗਾ ਲੋਕ ਨਾਚ ਅਕੈਡਮੀ ਪਟਿਆਲਾ ਵਲੋਂ ਚੇਅਰਮੈਨ ਜਰਨੈਲ ਬੱਗਾ ਧਾਲੀਵਾਲ ਤੇ ਕੌਮਾਂਤਰੀ ਗਿੱਧਾ ਕੋਚ ਸਤਵੀਰ ਕੌਰ ਧਾਲੀਵਾਲ ਦੀ ਨਿਰਦੇਸ਼ਨਾਂ ਹੇਠ ਸਿਖਲਾਈ ਵਰਕਸ਼ਾਪਾਂ ਦੇ ਨਾਲ-ਨਾਲ ਸਿੱਖਿਆਰਥੀ ਲੜਕੇ-ਲੜਕੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ ਜਾਂਦਾ ਹੈ | ਇੰਜ. ਰਾਜਦੀਪ ਸਿੰਘ ਨੇ ਦੱਸਿਆ ਕਿ ਫਾਊਾਡੇਸ਼ਨ ਦੇ 31 ਸਾਲਾਂ 'ਚ ਹੁਣ ਤੱਕ 362 ਲੋਕ-ਨਾਚ ਸਿਖਲਾਈ ਵਰਕਸ਼ਾਪਾਂ ਲਗਾ ਕੇ 15 ਹਜ਼ਾਰ ਤੋਂ ਜ਼ਿਆਦਾ ਸਿੱਖਿਆਰਥੀਆਂ ਨੂੰ ਟਰੇਂਡ ਕੀਤਾ ਜਾ ਚੁੱਕਿਆ ਹੈ ਅਤੇ ਫਾਉਂਡੇਸ਼ਨ ਵਲੋਂ 22 ਸੱਭਿਆਚਾਰ ਮੇਲੇ ਲਗਾ ਕੇ ਸਾੈਕੜੇ ਕਲਾਕਾਰਾਂ ਨੂੰ ਪ੍ਰਮੋਟ ਕੀਤਾ ਜਾ ਚੁੱਕਿਆ ਹੈ, ਜਿਨ੍ਹਾਂ 'ਚੋਂ 3 ਦਰਜਨਾਂ ਤੋਂ ਜ਼ਿਆਦਾ ਬੱਚੇ ਅੰਤਰਰਾਸ਼ਟਰੀ ਪੱਧਰ 'ਤੇ ਵਿਦੇਸ਼ਾਂ 'ਚ ਅਕੈਡਮੀਆਂ ਖ਼ੋਲ੍ਹ ਕੇ ਲੋਕ-ਨਾਚਾਂ ਦੀ ਸਿਖਲਾਈ ਦੇ ਰਹੇ ਹਨ | ਇਸ ਤੋਂ ਇਲਾਵਾ 1995 'ਚ 'ਯਾਦਾਂ ਬੱਗੇ ਦੀਆਂ' ਪਲੇਠਾ ਪ੍ਰੋਗਰਾਮ ਕਰਵਾ ਕੇ ਸਰਕਾਰੀ ਸਕੂਲ ਤਿ੍ਪੜੀ ਵਿਖੇ ਸੰਸਥਾ ਵਲੋਂ ਵਾਟਰ ਕੂਲਰ ਲਗਵਾਇਆ | ਇੰਜੀ. ਅਵਤਾਰ ਸਿੰਘ ਲੰਗ ਦੀ ਪ੍ਰਧਾਨਗੀ ਹੇਠ ਇਸ ਬਾਰ 31ਵੀਂ ਬਰਸੀ 'ਤੇ ਫਲਦਾਰ ਬੂਟੇ ਲਗਾ ਕੇ ਅਕੈਡਮੀ ਦੇ ਦਫ਼ਤਰ ਪ੍ਰੀਤ ਨਗਰ, ਤਿ੍ਪੜੀ ਤੋਂ ਸ਼ੁਰੂਆਤ ਤੋਂ ਕੀਤੀ ਗਈ ਅਤੇ 500 ਬੂਟੇ ਲਗਾਉਣ ਦਾ ਟੀਚਾ ਰੱਖਿਆ ਗਿਆ ਜੋ ਅਕਤੂਬਰ ਮਹੀਨੇ 'ਚ ਹੀ ਪੂਰਾ ਕੀਤਾ ਜਾਵੇਗਾ | ਇਸ ਮੌਕੇ ਇੰਜੀ. ਹਰਪਾਲ ਸਿੰਘ, ਜੋਗਾ ਸਿੰਘ ਐਫ. ਸੀ. ਆਈ., ਦਿਲਬਾਗ ਸਿੰਘ ਬਾਗੜੀਆਂ ਐਫ. ਸੀ. ਆਈ., ਮਨਜੀਤ ਸਿੰਘ ਖਰੌੜ, ਕੁਲਮੀਤ ਕੋਹਲੀ ਜ਼ਿਲ੍ਹਾ ਸੈਕਟਰੀ ਸੋਸ਼ਲ ਮੀਡੀਆ ਪਟਿਆਲਾ, ਸਤਵੀਰ ਧਾਲੀਵਾਲ, ਜਰਨੈਲ ਬੱਗਾ ਧਾਲੀਵਾਲ, ਸਟੇਟ ਅਵਾਰਡੀ ਤੇ ਪੰਜਾਬ ਪ੍ਰਧਾਨ ਅਧਿਆਪਕ ਯੂਨੀਅਨ ਪਟਿਆਲਾ ਗੁਰਪ੍ਰੀਤ ਸਿੰਘ ਗੁਰੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਰਬੱਤ ਦੇ ਭਲੇ ਤੇ ਹੜ੍ਹ ਪੀੜਤਾਂ ਦੇ ਸੁੱਖ ਲਈ ਅਖੰਡ ਪਾਠ ਸਾਹਿਬ ਦੇ ਭੋਗ ਪੁਆਏ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵੱਡੀ ਲੀਡ ਵੱਲ ਵਧ ਰਿਹੈ-ਹਰਿਆਊ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਦਿੱਤਾ ਸ਼੍ਰੋਮਣੀ ਅਕਾਲੀ ਦਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।