03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਸਰਕਾਰੀ ਸਕੂਲ ਸਿਵਲ ਲਾਈਨ 'ਚ ਸਕੇਟਿੰਗ ਮੁਕਾਬਲੇ ਕਰਵਾਏ

ਸਰਕਾਰੀ ਸਕੂਲ ਸਿਵਲ ਲਾਈਨ ਦੇ ਜੇਤੂ ਖਿਡਾਰੀ ਜਿੱਤ ਦਾ ਨਿਸ਼ਾਨ ਬਣਾਉਂਦੇ ਹੋਏ | ਅਜੀਤ ਤਸਵੀਰ <br/> 23-09-2025
ਪਟਿਆਲਾ, 22 ਸਤੰਬਰ (ਧਰਮਿੰਦਰ ਸਿੰਘ ਸਿੱਧ)-ਜ਼ਿਲ੍ਹਾ ਖੇਡ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਸੰਜੀਵ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਤੇ ਡਾ. ਰਵਿੰਦਰ ਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਿਸ਼ਾ ਨਿਰਦੇਸ਼ ਅਤੇ ਪ੍ਰਬੰਧਕ ਸਕੱਤਰ ਡਾ. ਦਲਜੀਤ ਸਿੰਘ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਤੇ ਸਕੱਤਰ ਜ਼ਿਲ੍ਹਾ ਟੂਰਨਾਮੈਂਟ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ 69ਵੀਆਂ ਜ਼ਿਲ੍ਹਾ ਸਕੂਲ ਖੇਡਾਂ ਕਰਵਾਈਆਂ ਜਾ ਰਹੀਆਂ ਹਨ | ਕਨਵੀਨਰ ਸਕੇਟਿੰਗ ਪਰਮਜੀਤ ਸਿੰਘ ਸੋਹੀ ਨੇ ਦੱਸਿਆ ਕਿ 11,14,17,19 ਸਾਲ ਦੇ ਉਮਰ ਗੁੱਟ ਮੁੰਡੇ ਤੇ ਕੁੜੀਆਂ ਨੇ ਕੁਆਡ ਅਤੇ ਇਨਲਾਈਨ ਦੇ ਮੁਕਾਬਲੇ ਕਰਵਾਏ ਗਏ ਹਨ | ਇਸ ਵਿਚ ਲਗਪਗ 350 ਬੱਚਿਆਂ ਨੇ ਭਾਗ ਲਿਆ | ਖੇਡ 'ਚ ਬੱਚਿਆਂ ਦੇ ਨਾਲ-ਨਾਲ ਮਾਤਾ-ਪਿਤਾ ਵਿਚ ਵੀ ਬੜਾ ਉਤਸ਼ਾਹ ਦੇਖਣ ਨੂੰ ਮਿਲਿਆ ਹੈ | ਉਨ੍ਹਾਂ ਦੱਸਿਆ ਕਿ ਇਹ ਪੰਜਾਬ ਦਾ ਇਕੋ-ਇਕ ਟਰੈਕ ਹੈ ਜਿਹੜਾ ਸਰਕਾਰੀ ਸਕੂਲ ਵਿਚ ਬਣਿਆ ਹੋਇਆ ਹੈ ਜੋ ਕਿ ਪੂਰਾ 200 ਮੀਟਰ ਹੈ ਜੇ ਗੱਲ ਕਰੀਏ ਤਾਂ ਇੱਥੇ ਰੋਜਾਨਾ ਬੱਚੇ ਅਭਿਆਸ ਕਰਨ ਲਈ ਆਉਂਦੇ ਹਨ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਇਸ ਟਰੈਕ ਨੂੰ ਸਨਥੈਟਿਕ ਟਰੈਕ ਬਣਾ ਕੇ ਸਮੇਂ ਦਾ ਹਾਣੀ ਬਣਾਇਆ ਜਾਵੇ ਅਤੇ ਇਸ ਦੇ ਆਲੇ- ਦੁਆਲੇ ਦਰਸ਼ਕਾਂ ਦੇ ਬੈਠਣ ਲਈ ਪੌੜੀਆਂ ਦਾ ਪ੍ਰਬੰਧ ਵੀ ਕੀਤਾ ਜਾਵੇ | ਪਰਮਜੀਤ ਸਿੰਘ ਸੋਹੀ ਵਲੋਂ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਪਟਿਆਲਾ ਸਕੇਟਿੰਗ ਖੇਡ ਵਿਚ ਜਿਹੜੇ ਬੱਚੇ ਸਿਲੈੱਕਟ ਹੋਏ ਨੇ ਉਹ ਆਪਣੀ ਹੋਰ ਮਿਹਨਤ ਕਰਨ ਤਾਂ ਕਿ ਪੰਜਾਬ 'ਚ ਵੀ ਜਿੱਤਾਂ ਹਾਸਲ ਕੀਤੀਆਂ ਜਾਣ ਅਤੇ ਨੈਸ਼ਨਲ 'ਚ ਆਪਣਾ ਚੰਗਾ ਪ੍ਰਦਰਸ਼ਨ ਕੀਤਾ ਜਾ ਸਕੇ |
ਪਿਛਲੀ ਖ਼ਬਰ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਕਿਸਾਨਾਂ ਅਤੇ ਪੁਲਿਸ ਵਿਚਾਲੇ ਹੋਈ ਝੜਪ ਦੀ ਉੱਚ ਪੱਧਰੀ ਜਾਂਚ ਹੋਵੇ- ਲਾਲਕਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।