03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਹੋਟਲ ਇਕਬਾਲ ਇਨ 'ਚ ਗਰਬਾ ਪ੍ਰੋਗਰਾਮ ਲਈ ਤਿਆਰੀ ਜੋਰਾਂ 'ਤੇ

'ਗਰਵਾ ਨਾਚ ਸਮਾਗਮ' ਦੀ ਤਿਆਰੀ ਸੰਬੰਧੀ ਬੈਠਕ ਕਰਦੀਆਂ ਹੋਈਆਂ ਔਰਤਾਂ | ਅਜੀਤ ਤਸਵੀਰ <br/> 23-09-2025
ਪਟਿਆਲਾ, 22 ਸਤੰਬਰ (ਗੁਰਪ੍ਰੀਤ ਸਿੰਘ ਚੱਠਾ)-ਪੂਰੇ ਦੇਸ਼ ਭਰ 'ਚ ਨਵਰਾਤਰਿਆਂ ਦੇ ਪਾਵਨ ਉਤਸਵ ਮੌਕੇ ਜਿੱਥੇ ਸਾਰੇ ਰਾਜ ਅਤੇ ਵੱਖ-ਵੱਖ ਸ਼ਹਿਰਾਂ ਦੇ ਵਸਨੀਕ ਅਤੇ ਭਗਤ ਮਾਂ ਦੁਰਗਾ ਦੀ ਉਸਤਤ ਵਿਚ ਰੰਗੇ ਹੋਏ ਹਨ, ਉੱਥੇ ਹੀ ਪਟਿਆਲਾ ਸ਼ਹਿਰ ਵਿਖੇ 'ਇਕਬਾਲ ਇਨ ਲੇਡੀਜ਼ ਕਲੱਬ' ਵਲੋਂ ਉਚੇਚੇ ਤੌਰ 'ਤੇ ਮਾਂ ਦੁਰਗਾ ਨੂੰ ਸਮਰਪਿਤ ਨਵਰਾਤਰਿਆਂ ਦੇ ਸੰਬੰਧ ਵਿਚ 'ਗਰਵਾ ਨਾਚ ਸਮਾਗਮ' ਦੀ ਤਿਆਰੀ ਕੀਤੀ ਜਾ ਰਹੀ ਹੈ | ਕਮਲਪ੍ਰੀਤ ਸਿੰਘ ਸੇਠੀ ਪ੍ਰਬੰਧਕੀ ਨਿਰਦੇਸ਼ਕ ਹੋਟਲ ਇਕਬਾਲ ਇਨ ਪਟਿਆਲਾ ਦੀ ਦੇਖ ਰੇਖ ਹੇਠ ਹੋਣ ਵਾਲੇ 'ਗਰਵਾ ਨਾਚ' ਦੇ ਸਮਾਗਮ ਲਈ ਵਿਸ਼ੇਸ਼ ਤੌਰ 'ਤੇ ਨਰਿੰਦਰ ਪੁਰੀ, ਕੋਰੀਓਗ੍ਰਾਫਰ, ਸਾਈਨਿੰਗ ਡਾਂਸ ਅਕੈਡਮੀ ਵਲੋਂ 'ਇਕਬਾਲ ਇਨ ਲੇਡੀਜ਼ ਕਲੱਬ' ਦੀਆਂ ਮੈਂਬਰ ਮਹਿਲਾਵਾਂ ਨੂੰ ਹੋਟਲ ਇਕਬਾਲ ਇਨ ਵਿਖੇ 26 ਸਤੰਬਰ ਨੂੰ ਹੋਣ ਜਾ ਰਹੇ ਗਰਵਾ ਨਾਚ ਤੇ ਵਿਸ਼ੇਸ਼ ਸਮਾਗਮ ਲਈ ਤਿਆਰੀਆਂ ਕਰਵਾਈਆਂ ਜਾ ਰਹੀਆਂ ਹਨ | ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਕਮਲਪ੍ਰੀਤ ਸੇਠੀ ਨੇ ਦੱਸਿਆ ਕਿ ਇਕਬਾਲ ਲੇਡੀਜ਼ ਕਲੱਬ ਇਸ ਦੀਆਂ ਮੈਂਬਰ ਮਹਿਲਾਵਾਂ ਨੂੰ ਆਪਣੀ ਸੰਸਕਿ੍ਤੀ ਦੇ ਨਾਲ-ਨਾਲ ਧਾਰਮਿਕ ਆਸਥਾਵਾਂ ਨੂੰ ਪੂਰਨ ਦੀ ਖੁਲ੍ਹ ਦੇਣ ਦੇ ਨਾਲ ਉਨ੍ਹਾਂ ਨੂੰ ਮਨਾਏ ਜਾਣ ਲਈ ਵੀ ਬਰਾਬਰ ਮੌਕੇ ਸਮੇਂ-ਸਮੇਂ 'ਤੇ ਪ੍ਰਦਾਨ ਕਰਦਾ ਰਹਿੰਦਾ ਹੈ, ਇਸੇ ਕੜੀ ਤਹਿਤ ਨਵਰਾਤਰਿਆਂ ਦੇ ਪਾਵਨ ਦਿਨਾਂ ਮਿਤੀ 26 ਸਤੰਬਰ ਨੂੰ ਗਰਵਾ ਨਾਚ ਦੇ ਫਾਈਨਲ ਮੁਕਾਬਲੇ ਹੋਟਲ ਇਕਬਾਲ ਇਨ ਦੇ ਵਿਹੜੇ ਵਿਖੇ ਆਯੋਜਿਤ ਕੀਤੇ ਜਾਣਗੇ | ਸੇਠੀ ਨੇ ਦੱਸਿਆ ਕਿ 26 ਸਤੰਬਰ ਨੂੰ ਹੋਣ ਵਾਲੇ ਗਰਵਾ ਡਾਂਸ ਸਮਾਗਮ ਦੌਰਾਨ ਵੱਖ-ਵੱਖ ਵੰਡੇ ਜਾਣ ਵਾਲੇ ਇਨਾਮਾਂ ਦੀ ਲੜੀ ਤਹਿਤ ਬੈੱਸਟ ਗਰਬਾ ਪਹਿਰਾਵਾ, ਬੈੱਸਟ ਗਰਬਾ ਕੁਈਨ ਆਦਿ ਇਨਾਮ ਵੰਡੇ ਜਾਣਗੇ, ਜਦੋਂ ਕਿ ਇਸ ਤਿਉਹਾਰ ਸੰਬੰਧੀ ਇਕ ਖ਼ਾਸ ਕੁਇਜ਼ ਕਰਵਾਇਆ ਜਾਵੇਗਾ | ਇਸ ਮੌਕੇ ਡਿੰਪੀ ਸੇਠੀ, ਸੀਬਾ ਸੇਠੀ ਅਤੇ ਮੈਡਮ ਸੁਨੀਤਾ ਸੋਫਤ ਉਚੇਚੇ ਤੌਰ 'ਤੇ ਪ੍ਰਤਿਭਾਗੀ ਮਹਿਲਾਵਾਂ ਨੂੰ ਹੌਸਲਾ ਅਫਜਾਈ ਕਰਨ ਅਤੇ ਇਨਾਮਾਂ ਦੀ ਵੰਡ ਕਰਨ ਲਈ ਪੁੱਜਣਗੇ |
ਪਿਛਲੀ ਖ਼ਬਰ ਮੋਟਰ ਕੁਨੈਕਸ਼ਨ ਧੋਖਾਧੜੀ ਨਾਲ ਵੇਚਣ 'ਤੇ ਮਾਮਲਾ ਦਰਜ <br/> ਅਗਲੀ ਖ਼ਬਰ ਪਰਸ਼ੂਰਾਮ ਚੌਂਕ 'ਤੇ ਸੜਕ ਸਫ਼ਾਈ ਮਸ਼ੀਨ ਦਾ ਅਚਨਚੇਤ ਮੁਆਇਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।