03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਪਰਸ਼ੂਰਾਮ ਚੌਂਕ 'ਤੇ ਸੜਕ ਸਫ਼ਾਈ ਮਸ਼ੀਨ ਦਾ ਅਚਨਚੇਤ ਮੁਆਇਨਾ

ਪਰਸ਼ੂਰਾਮ ਚੌਂਕ 'ਤੇ ਸੜਕ ਸਫ਼ਾਈ ਮਸ਼ੀਨ ਦਾ ਅਚਨਚੇਤ ਮੁਆਇਨਾ ਕਰਦੇ ਹੋਏ ਮੇਅਰ ਕੁੰਦਨ ਗੋਗੀਆ | ਅਜੀਤ ਤਸਵੀਰ <br/> 23-09-2025
ਪਟਿਆਲਾ, 22 ਅਗਸਤ (ਅ.ਸ. ਆਹਲੂਵਾਲੀਆ)-ਨਗਰ ਨਿਗਮ ਵਲੋਂ ਸ਼ਹਿਰ ਵਿਚ ਸਫ਼ਾਈ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਆਧੁਨਿਕ ਸੜਕ ਸਫ਼ਾਈ ਮਸ਼ੀਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ | ਇਸ ਸੰਬੰਧ ਵਿਚ ਮੇਅਰ ਕੁੰਦਨ ਗੋਗੀਆ ਨੇ ਪੁਰਾਣੇ ਬੱਸ ਸਟੈਂਡ ਨੇੜੇ ਪਰਸ਼ੂਰਾਮ ਚੌਂਕ 'ਤੇ ਪਹੁੰਚ ਕੇ ਸੜਕਾਂ ਦੀ ਸਫ਼ਾਈ ਮਸ਼ੀਨ ਦਾ ਅਚਨਚੇਤ ਮੁਆਇਨਾ ਕੀਤਾ | ਇਸ ਦੌਰਾਨ ਮੇਅਰ ਨੇ ਕਿਹਾ ਕਿ ਪਟਿਆਲਾ ਦੇ ਲੋਕ ਉਨ੍ਹਾਂ ਦਾ ਆਪਣਾ ਪਰਿਵਾਰ ਹਨ ਅਤੇ ਲੋਕਾਂ ਨੂੰ ਸਿਹਤਮੰਦ ਵਾਤਾਵਰਨ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ | ਉਨ੍ਹਾਂ ਨੇ ਕਿਹਾ ਕਿ ਨਗਰ ਨਿਗਮ ਵਲੋਂ ਸਫ਼ਾਈ ਕਾਰਜਾਂ ਨੂੰ ਤੇਜ਼ ਰਫ਼ਤਾਰ ਨਾਲ ਅੱਗੇ ਵਧਾਉਣ ਲਈ ਕੋਈ ਕਮੀ ਨਹੀਂ ਛੱਡੀ ਜਾਵੇਗੀ | ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਮਸ਼ੀਨੀ ਸਫ਼ਾਈ ਦੇ ਆਉਣ ਨਾਲ ਧੂੜ ਅਤੇ ਗੰਦਗੀ ਘਟੇਗੀ, ਜਿਸ ਨਾਲ ਲੋਕਾਂ ਨੂੰ ਸਾਫ਼-ਸੁਥਰਾ ਮਾਹੌਲ ਮਿਲੇਗਾ | ਮੇਅਰ ਨੇ ਨਾਗਰਿਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸ਼ਹਿਰ ਦੀ ਸਫ਼ਾਈ ਨੂੰ ਆਪਣਾ ਨਿੱਜੀ ਫ਼ਰਜ਼ ਮੰਨ ਕੇ ਨਿਗਮ ਨਾਲ ਸਹਿਯੋਗ ਕਰਨ | ਮੇਅਰ ਨੇ ਮੌਜੂਦ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹ ਮਸ਼ੀਨਾਂ ਨਿਯਮਿਤ ਤੌਰ 'ਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਲਗਾਈਆਂ ਜਾਣ ਤਾਂ ਜੋ ਹਰ ਵਾਰਡ ਦੇ ਲੋਕ ਇਸ ਦਾ ਲਾਭ ਲੈ ਸਕਣ | ਇਸ ਮੌਕੇ ਸੈਨੇਟਰੀ ਇੰਸਪੈਕਟਰ ਰਿਸ਼ਭ ਗੁਪਤਾ, ਨਿਗਮ ਮੁਲਾਜ਼ਮ ਟੀਮ, ਬਲਾਕ ਪ੍ਰਧਾਨ ਅਮਨ ਬਾਂਸਲ, ਸੈਕਟਰੀ ਰਜਿੰਦਰ ਮੋਹਨ, ਲੱਕੀ ਲਹਿਲ, ਸਰਬਦੀਪ ਅਤੇ ਗੋਰਾਂ ਲਾਲ ਵੀ ਮੌਜੂਦ ਰਹੇ |
ਪਿਛਲੀ ਖ਼ਬਰ ਹੋਟਲ ਇਕਬਾਲ ਇਨ 'ਚ ਗਰਬਾ ਪ੍ਰੋਗਰਾਮ ਲਈ ਤਿਆਰੀ ਜੋਰਾਂ 'ਤੇ ਅਗਲੀ ਖ਼ਬਰ ਡੀ. ਟੀ. ਐੱਫ. ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।