25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਪੰਜਾਬ ਦੀ ਧਰਤੀ ਨਾਲ ਜੁੜੇ ਐਨ.ਆਰ.ਆਈ. ਭਰਾਵਾਂ ਨੂੰ ਹਮੇਸ਼ਾ ਪੰਜਾਬ ਦੀ ਚਿੰਤਾ ਰਹਿੰਦੀ ਹੈ-ਨਹਿਲ ਭਰਾ

ਅਜੀਤ ਡੈਸਕ 18-10-2025
ਸਮਾਣਾ, 17 ਅਕਤੂਬਰ (ਪ੍ਰੀਤਮ ਸਿੰਘ ਨਾਗੀ)-ਪੰਜਾਬ ਦੀ ਧਰਤੀ ਨੂੰ ਪਿਆਰ ਕਰਨ ਵਾਲੇ ਸਾਡੇ ਐਨ.ਆਰ.ਆਈ. ਭਰਾਵਾਂ ਨੂੰ ਹਮੇਸ਼ਾ ਹੀ ਪੰਜਾਬ ਦੀ ਚਿੰਤਾ ਰਹਿੰਦੀ ਹੈ | ਇਸ ਲਈ ਹੀ ਉਹ ਜ਼ਰੂਰਤ ਪੈਣ 'ਤੇ ਆਪਣਾ ਬਣਦਾ ਯੋਗਦਾਨ ਖਿੜੇ ਮੱਥੇ ਪਾਉਂਦੇ ਆ ਰਹੇ ਹਨ | ਇਹ ਵਿਚਾਰ ਸਨੀ ਨਹਿਲ ਯੂ.ਐਸ.ਏ ਤੇ ਰਮਨ ਨਹਿਲ ਆਸਟ੍ਰੇਲੀਆ ਪੁੱਤਰ ਹਰਮਿੰਦਰ ਸਿੰਘ ਸੋਨਾਲੀਕਾ ਨੇ ਪ੍ਰਗਟ ਕੀਤੇ | ਨੇੜੇ ਦੇ ਪਿੰਡ ਰਾਮਨਗਰ ਤੋਂ ਆਪਣਾ ਸਫ਼ਰ ਸ਼ੁਰੂ ਕਰਨ ਵਾਲੇ ਇਨ੍ਹਾਂ ਭਰਾਵਾਂ ਨੇ ਹੁਣ ਵਿਦੇਸ਼ ਵਿਚ ਰਹੀਨੋ ਲੋਜ਼ੋਸਿਟਕ ਕੰਪਨੀ ਬਣਾ ਲਈ ਹੈ | ਸਾਡੇ ਹੀ ਵਿਦੇਸ਼ ਰਹਿੰਦੇ ਭਰਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆ ਨੂੰ ਆਪਣੇ ਵਿਰਸੇ ਨਾਲ ਜੋੜੀ ਰੱਖਣ ਤੇ ਸਾਲ 2 ਸਾਲ ਬਾਅਦ ਆਪਣੇ ਬਚਿਆ ਸਮੇਤ ਆਪਣੇ ਪਿੰਡਾਂ ਵਿਚ ਜ਼ਰੂਰ ਗੇੜਾ ਮਾਰਦੇ ਰਹਿਣ | ਆਪਣੇ ਪਰਿਵਾਰਾਂ ਵਿਚ ਪੰਜਾਬੀ ਬੋਲਣ ਅਤੇ ਬੱਚਿਆ ਨੂੰ ਸਿੱਖ ਇਤਿਹਾਸ ਬਾਰੇ ਜਾਣੂੰ ਕਰਵਾਉਂਦੇ ਹੋਏ ਉਨ੍ਹਾਂ ਨੂੰ ਗੁਰੂ ਘਰ ਨਾਲ ਜੋੜਨ ਤੇ ਇੱਥੇ ਰਹਿੰਦੇ ਹੋਏ ਲੋਕਾ ਨੂੰ ਅਪੀਲ ਕਰਨ ਕਿ ਉਹ ਵਿਦੇਸ਼ਾਂ ਦੀ ਤਰਜ਼ ਤੇ ਸਫ਼ਾਈ ਦਾ ਧਿਆਨ ਰੱਖਣ, ਦਰਖਤ ਲਗਾਉਣ, ਪਾਣੀ ਦੀ ਬੱਚਤ ਕਰਨ, ਵਾਤਾਵਰਨ ਨੂੰ ਸਾਫ਼ ਰੱਖਣ ਤੇ ਅੱਜਕੱਲ੍ਹ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਆਤਿਸ਼ਬਾਜ਼ੀ ਤੋਂ ਦੂਰ ਰਹਿਣ |
ਪਿਛਲੀ ਖ਼ਬਰ 40 ਕਰੋੜ ਦੇ ਵਿਕਾਸ ਕਾਰਜਾਂ ਹੇਠ ਦਸਮੇਸ਼ ਨਗਰ ਦੀ ਸੜਕ ਦਾ ਨਿਰਮਾਣ ਸ਼ੁਰੂ ਅਗਲੀ ਖ਼ਬਰ ਸਕਾਲਰਜ਼ ਸਕੂਲ ਦੇ ਉਭਰਦੇ ਖਿਡਾਰੀਆਂ ਦਾ ਸ਼ਤਰੰਜ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ, ਜਿੱਤੇ 5 ਸੋਨ ਤਗਮੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।