25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

40 ਕਰੋੜ ਦੇ ਵਿਕਾਸ ਕਾਰਜਾਂ ਹੇਠ ਦਸਮੇਸ਼ ਨਗਰ ਦੀ ਸੜਕ ਦਾ ਨਿਰਮਾਣ ਸ਼ੁਰੂ

ਅਜੀਤ ਡੈਸਕ 18-10-2025
ਪਟਿਆਲਾ, 17 ਅਕਤੂਬਰ (ਅ.ਸ. ਆਹਲੂਵਾਲੀਆ)-ਪਟਿਆਲਾ ਸ਼ਹਿਰ ਵਿਚ ਚੱਲ ਰਹੇ 40 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਹੇਠ ਦਸਮੇਸ਼ ਨਗਰ ਇਲਾਕੇ ਦੀ ਸੜਕ ਦੇ ਨਿਰਮਾਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ | ਇਸ ਪ੍ਰੋਜੈਕਟ ਨਾਲ ਇਲਾਕੇ ਦੇ ਨਿਵਾਸੀਆਂ ਨੂੰ ਆਵਾਜਾਈ ਵਿਚ ਆ ਰਹੀਆਂ ਲੰਬੇ ਸਮੇਂ ਦੀਆਂ ਸਮੱਸਿਆਵਾਂ ਦਾ ਹੱਲ ਹੋਵੇਗਾ ਅਤੇ ਲੋਕਾਂ ਨੂੰ ਸੁਚੱਜੀ ਸੜਕ ਸਹੂਲਤ ਪ੍ਰਾਪਤ ਹੋਵੇਗੀ | ਮੇਅਰ ਕੁੰਦਨ ਗੋਗੀਆ ਨੇ ਦੱਸਿਆ ਕਿ ਸ਼ਹਿਰ ਦੇ ਹਰੇਕ ਇਲਾਕੇ ਵਿਚ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ | ਦਸਮੇਸ਼ ਨਗਰ ਦੀ ਇਹ ਸੜਕ ਬਹੁਤ ਸਮੇਂ ਤੋਂ ਖ਼ਰਾਬ ਹਾਲਤ ਵਿਚ ਸੀ ਅਤੇ ਮੀਂਹ ਪੈਣ 'ਤੇ ਲੋਕਾਂ ਨੂੰ ਆਉਣ-ਜਾਣ ਵਿਚ ਕਾਫੀ ਪਰੇਸ਼ਾਨੀ ਹੁੰਦੀ ਸੀ | ਇਸ ਸਮੱਸਿਆ ਨੂੰ ਧਿਆਨ ਵਿੱਚ ਰੱਖਦਿਆਂ ਨਗਰ ਨਿਗਮ ਨੇ ਇਸ ਸੜਕ ਦੇ ਨਿਰਮਾਣ ਨੂੰ ਤਰਜੀਹ ਦਿੱਤੀ ਹੈ | ਨਗਰ ਨਿਗਮ ਵਲੋਂ ਸ਼ਹਿਰ ਦੀਆਂ ਸੜਕਾਂ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੱਡੇ ਪੱਧਰ 'ਤੇ ਕੰਮ ਕੀਤਾ ਜਾ ਰਿਹਾ ਹੈ | ਇਲਾਕੇ ਦੇ ਵਾਸੀਆਂ ਨੇ ਨਗਰ ਨਿਗਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸੜਕ ਦੇ ਨਿਰਮਾਣ ਨਾਲ ਉਨ੍ਹਾਂ ਨੂੰ ਰੋਜਾਨਾ ਦੇ ਜੀਵਨ ਵਿਚ ਵੱਡੀ ਸਹੂਲਤ ਮਿਲੇਗੀ | ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਪਟਿਆਲਾ ਸ਼ਹਿਰ ਦੇ ਵਿਕਾਸ ਦੀ ਰਫ਼ਤਾਰ ਹੋਰ ਤੇਜ ਹੋਵੇਗੀ | ਇਸ ਮੌਕੇ ਐਮ.ਸੀ. ਜਤਿੰਦਰ ਕੌਰ ਐੱਸ.ਕੇ. ਵਾਰਡ ਨੰਬਰ-3, ਬਲਜਿੰਦਰ ਸਿੰਘ ਢਿੱਲੋਂ ਜਸਬੀਰ ਸਿੰਘ ਗਾਂਧੀ, ਚਰਨਜੀਤ ਸਿੰਘ ਐੱਸ.ਕੇ., ਪ੍ਰੇਮ ਸਿੰਘ, ਹਰਮੀਤ ਸਿੰਘ ਗੁਜਰਾਲ, ਰਾਜਵਿੰਦਰ ਸਿੰਘ ਥਿੰਦ, ਰਵਿੰਦਰ ਸਿੰਘ, ਪਿ੍ੰਸ, ਯਾਦਵਿੰਦਰ ਸਿੰਘ, ਰਾਜਪਾਲ ਸਿੰਘ ਚੰਨੀ, ਜਸਵੀਰ ਸਿੰਘ ਜੱਸੀ ਮੌਜੂਦ ਰਹੇ |
ਪਿਛਲੀ ਖ਼ਬਰ 'ਦ ਮਿਲੇਨੀਅਮ ਸਕੂਲ' ਵਲੋਂ 'ਗਰੀਨ ਦੀਵਾਲੀ' ਅਤੇ 'ਨੇਕੀ ਵੰਡੋ' ਚਲਾਈ ਮੁਹਿੰਮ ਅਗਲੀ ਖ਼ਬਰ ਪੰਜਾਬ ਦੀ ਧਰਤੀ ਨਾਲ ਜੁੜੇ ਐਨ.ਆਰ.ਆਈ. ਭਰਾਵਾਂ ਨੂੰ ਹਮੇਸ਼ਾ ਪੰਜਾਬ ਦੀ ਚਿੰਤਾ ਰਹਿੰਦੀ ਹੈ-ਨਹਿਲ ਭਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।