ਪਟਿਆਲਾ, 17 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-'ਦ ਮਿਲੇਨੀਅਮ ਸਕੂਲ' ਪਟਿਆਲਾ ਵਲੋਂ ਇਸ ਦੀਵਾਲੀ ਦੇ ਤਿਉਹਾਰ ਨੂੰ ਇਕ ਵਿਲੱਖਣ ਅਤੇ ਸਾਰਥਿਕ ਤਰੀਕੇ ਨਾਲ ਮਨਾਉਣ ਦਾ ਉਪਰਾਲਾ ਕੀਤਾ ਗਿਆ | ਇਸ ਮੁਹਿੰਮ ਦਾ ਮੁੱਖ ਮੰਤਵ ਵਾਤਾਵਰਨ ਨੂੰ ਬਚਾਉਣਾ ਅਤੇ ਸਮਾਜ ਵਿਚ ਸਦਭਾਵਨਾ ਫੈਲਾਉਣਾ ਸੀ | ਸਕੂਲ ਦੇ ਵਿਦਿਆਰਥੀਆਂ ਦੇ ਇਕ ਸਮੂਹ ਵਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਜਾ ਕੇ ਲੋਕਾਂ ਨੂੰ 'ਗਰੀਨ ਦੀਵਾਲੀ' ਮਨਾਉਣ ਦਾ ਸੁਨੇਹਾ ਦਿੱਤਾ ਗਿਆ | ਵਿਦਿਆਰਥੀਆਂ ਨੇ ਲੋਕਾਂ ਨੂੰ ਪਟਾਕੇ ਨਾ ਚਲਾਉਣ ਅਤੇ ਪ੍ਰਦੂਸ਼ਣ ਤੋਂ ਰਹਿਤ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ | ਇਸ ਤੋਂ ਇਲਾਵਾ ਉਨ੍ਹਾਂ ਨੇ ਲੋਕਾਂ ਨੂੰ ਵਾਤਾਵਰਣ-ਪੱਖੀ ਜੂਟ ਦੇ ਥੈਲੇ ਵੰਡੇ ਅਤੇ 'ਨੇਕੀ' ਫੈਲਾਉਣ ਦਾ ਵੀ ਸੁਨੇਹਾ ਦਿੱਤਾ | ਇਸ ਪਹਿਲਕਦਮੀ ਤਹਿਤ ਵਿਦਿਆਰਥੀਆਂ ਦਾ ਨਾਅਰਾ ਸੀ | ਇਸ ਦੀਵਾਲੀ ਨੇਕੀ ਵੰਡੀਏ ਤੇ ਖ਼ੁਸ਼ਹਾਲੀ ਫੈਲਾਈਏ | ਇਸ ਨੇਕ ਕਾਰਜ ਮੌਕੇ 'ਤੇ ਵਿਦਿਆਰਥੀਆਂ ਨੇ ਮਨੀਪਾਲ ਹਸਪਤਾਲ ਅਤੇ ਮੇਅਰ ਦਫ਼ਤਰ ਸਮੇਤ ਕਈ ਹੋਰ ਜਨਤਕ ਥਾਵਾਂ ਦਾ ਦੌਰਾ ਕੀਤਾ | ਸ਼ਾਮ ਦੇ ਸਮੇਂ ਵਿਦਿਆਰਥੀਆਂ ਨੇ ਰਾਜਕਮਲ ਸਕੁਏਅਰ ਅਤੇ ਪੀ.ਵੀ.ਆਰ. ਮਾਲ ਵਿੱਚ ਇਕ ਪ੍ਰਭਾਵਸ਼ਾਲੀ ਫਲੈਸ਼ ਮੌਬ ਦਾ ਪ੍ਰਦਰਸ਼ਨ ਕੀਤਾ, ਜਿੱਥੇ ਉਨ੍ਹਾਂ ਨੇ ਜੂਟ ਦੇ ਬੈਗ ਵੰਡ ਕੇ ਇਕ ਵਾਰ ਫਿਰ ਲੋਕਾਂ ਨੂੰ ਪਟਾਕਿਆਂ ਤੋਂ ਰਹਿਤ ਦੀਵਾਲੀ ਮਨਾਉਣ ਅਤੇ ਖ਼ੁਸ਼ਹਾਲੀ ਵੰਡਣ ਦਾ ਅਹਿਮ ਸੁਨੇਹਾ ਦਿੱਤਾ | ਸਕੂਲ ਦੀ ਪਿ੍ੰਸੀਪਲ ਹਰਪ੍ਰੀਤ ਪੰਧੇਰ ਨੇ ਇਸ ਮੌਕੇ 'ਤੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ, ''ਸਾਨੂੰ ਸਾਰਿਆਂ ਨੂੰ ਇਸ ਦੀਵਾਲੀ 'ਤੇ ਵਾਤਾਵਰਨ ਦੀ ਸੰਭਾਲ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ | ਖ਼ੁਸ਼ੀਆਂ ਨੂੰ ਪਟਾਕਿਆਂ ਰਾਹੀਂ ਨਹੀਂ, ਸਗੋਂ ਚੰਗੇ ਕੰਮਾਂ ਅਤੇ ਆਪਸੀ ਪਿਆਰ ਵੰਡ ਕੇ ਮਨਾਉਣਾ ਚਾਹੀਦਾ ਹੈ | ਹਰ ਇਨਸਾਨ ਨੂੰ ਹਮਦਰਦੀ ਦੀ ਭਾਵਨਾ ਨਾਲ ਦੂਜਿਆਂ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਆਲੇ-ਦੁਆਲੇ ਸਕਾਰਾਤਮਕਤਾ ਫੈਲਾਉਣੀ ਚਾਹੀਦੀ ਹੈ |