25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਦੇਵੀਗੜ੍ਹ 'ਚ ਹੁਲੜਬਾਜ਼ਾਂ ਦੀ ਭਰਮਾਰ, ਮੋਟਰਸਾਈਕਲਾਂ 'ਤੇ ਤਿੰਨ-ਤਿੰਨ ਵਿਅਕਤੀ ਸਵਾਰ ਹੋ ਕੇ ਬੇਖ਼ੌਫ ਘੁੰਮਦੀਆਂ ਟੋਲੀਆਂ, ਪ੍ਰਸ਼ਾਸਨ ਬੇਖ਼ਬਰ

ਅਜੀਤ ਡੈਸਕ 18-10-2025
ਦੇਵੀਗੜ੍ਹ, 17 ਅਕਤੂਬਰ (ਰਜਿੰਦਰ ਸਿੰਘ ਮੌਜੀ)-ਦੇਵੀਗੜ੍ਹ 'ਚ ਪਿਛਲੇ ਕੁਝ ਦਿਨਾਂ ਤੋਂ ਹੁੱਲੜਬਾਜਾਂ ਦੀ ਗਤੀਵਿਧੀ ਵਧਣ ਨਾਲ ਸ਼ਹਿਰ ਵਾਸੀਆਂ ਵਿਚ ਡਰ ਤੇ ਅਸੁਰੱਖਿਆ ਦਾ ਮਾਹੌਲ ਬਣ ਗਿਆ ਹੈ | ਅਨੇਕਾਂ ਥਾਵਾਂ 'ਤੇ ਨੌਜਵਾਨ ਟੋਲੀਆਂ ਵਜੋਂ ਮੋਟਰਸਾਈਕਲਾਂ 'ਤੇ ਤਿੰਨ-ਤਿੰਨ ਸਵਾਰ ਹੋ ਕੇ ਘੁੰਮਦੇ ਦੇਖੇ ਜਾ ਰਹੇ ਹਨ | ਜੋ ਕਿ ਸ਼ਰਾਰਤੀ ਹਰਕਤਾਂ ਕਰਦੇ ਹਨ | ਜਿਸ ਕਾਰਨ ਲੋਕਾਂ 'ਚ ਕਾਫੀ ਚਿੰਤਾ ਪਾਈ ਜਾ ਰਹੀ ਹੈ | ਸ਼ਹਿਰ ਦੇ ਮੁੱਖ ਬਾਜ਼ਾਰਾਂ, ਗਲੀਆਂ ਤੇ ਸ਼ਾਮ ਦੇ ਸਮੇਂ ਸੜਕਾਂ 'ਤੇ ਇਨ੍ਹਾਂ ਨੌਜਵਾਨਾਂ ਦੀਆਂ ਟੋਲੀਆਂ ਖੁੱਲ੍ਹੇ ਆਮ ਘੁੰਮਦੀਆਂ ਹਨ ਪਰ ਪ੍ਰਸ਼ਾਸਨ ਬੇਖਬਰ ਹੈ | ਸਥਾਨਕ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਹ ਹੁੱਲੜਬਾਜ਼ ਕਈ ਵਾਰ ਲੋਕਾਂ ਨਾਲ ਬੇਵਜ੍ਹਾ ਝਗੜਾ ਕਰਨ ਦੀ ਕੋਸਿਸ਼ ਕਰਦੇ ਹਨ | ਕੁਝ ਲੋਕਾਂ ਨੇ ਦੱਸਿਆ ਕਿ ਇਹ ਗੱਡੀਆਂ ਤੇ ਮੋਟਰਸਾਈਕਲਾਂ ਦੇ ਸਾਇਲੈਂਸਰ ਖੋਲ੍ਹ ਕੇ ਸ਼ੋਰ ਮਚਾਉਂਦੇ ਹਨ ਅਤੇ ਰਾਤ ਦੇ ਸਮੇਂ ਤੇਜ ਰਫ਼ਤਾਰ ਨਾਲ ਸੜਕਾਂ 'ਤੇ ਦੌੜਦੇ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਨੇ ਸਮੇਂ ਸਿਰ ਕਾਰਵਾਈ ਨਾ ਕੀਤੀ ਤਾਂ ਕੋਈ ਅਣਸੁਖਾਵੀਂ ਘਟਨਾ ਵਾਪਰਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ | ਸਕੂਲਾਂ ਦੇ ਵਿਦਿਆਰਥੀ ਅਤੇ ਵਿਦਿਆਰਥਣਾਂ ਵਿਚ ਵੀ ਡਰ ਦਾ ਮਾਹੌਲ ਹੈ | ਕਿਉਂਕਿ ਇਹ ਹੁੱਲੜਬਾਜ਼ ਉਸ ਸਮੇਂ ਵੀ ਦਿਖਾਈ ਦਿੰਦੇ ਹਨ ਜਦੋਂ ਸਕੂਲਾਂ ਵਿਚ ਛੁੱਟੀ ਹੁੰਦੀ ਹੈ | ਸ਼ਹਿਰ ਦੇ ਸਮਾਜ ਸੇਵੀਆਂ ਨੇ ਮੰਗ ਕੀਤੀ ਹੈ ਕਿ ਪੁਲਿਸ ਦੀ ਗਸ਼ਤ ਸ਼ੁਰੂ ਕੀਤੀ ਜਾਵੇ ਅਤੇ ਅਜਿਹੇ ਹੁੱਲੜਬਾਜ਼ਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਆਮ ਲੋਕ ਸਾਂਤੀ ਨਾਲ ਆਪਣਾ ਜੀਵਨ ਬਤੀਤ ਕਰ ਸਕਣ | ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਰਾਤ ਦੇ ਸਮੇਂ ਮੋਟਰਸਾਈਕਲਾਂ 'ਤੇ ਨੰਬਰ ਪਲੇਟਾਂ ਵੀ ਨਹੀਂ ਹੁੰਦੀਆਂ, ਜਿਸ ਨਾਲ ਇਨ੍ਹਾਂ ਦੀ ਪਛਾਣ ਮੁਸ਼ਕਲ ਹੋ ਜਾਂਦੀ ਹੈ | ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਦਿਨ ਵੇਲੇ ਸ਼ਹਿਰ 'ਚ ਪੁਲਿਸ ਦਾ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਨਹੀਂ ਹੁੰਦਾ ਜਿਸ ਕਰਕੇ ਇਹ ਹੁੱਲੜਬਾਜ਼ ਬੇਖ਼ੌਫ ਘੁੰਮਦੇ | ਲੋਕਾਂ ਦੀ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਹੈ ਕਿ ਤਿਉਹਾਰਾਂ ਦੇ ਦਿਨਾਂ ਨੂੰ ਧਿਆਨ ਵਿਚ ਰੱਖਦਿਆਂ ਪੁਲਿਸ ਨੂੰ ਨਿਗਰਾਨੀ ਰੱਖਣੀ ਚਾਹੀਦੀ ਹੈ |
ਪਿਛਲੀ ਖ਼ਬਰ ਭਿ੍ਸ਼ਟਾਚਾਰ ਮੁਕਤ ਕਰਨਾ ਸ਼ਬਦ ਬੋਲਣਾ ਬਹੁਤ ਸੌਖਾ ਹੈ ਪਰ ਉਸ 'ਤੇ ਅਮਲ ਕਰਨਾ ਬਹੁਤ ਔਖਾ- ਗੁਲਾਬ ਚੰਦ ਕਟਾਰੀਆਂ ਅਗਲੀ ਖ਼ਬਰ ਪੰਜਾਬ ਸਰਕਾਰ ਕਰ ਰਹੀ ਹੈ ਸੜਕਾਂ ਦਾ ਨਿਰਮਾਣ-ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।