25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਭਿ੍ਸ਼ਟਾਚਾਰ ਮੁਕਤ ਕਰਨਾ ਸ਼ਬਦ ਬੋਲਣਾ ਬਹੁਤ ਸੌਖਾ ਹੈ ਪਰ ਉਸ 'ਤੇ ਅਮਲ ਕਰਨਾ ਬਹੁਤ ਔਖਾ- ਗੁਲਾਬ ਚੰਦ ਕਟਾਰੀਆਂ

ਅਜੀਤ ਡੈਸਕ 18-10-2025
ਨਾਭਾ, 17 ਅਕਤੂਬਰ (ਜਗਨਾਰ ਸਿੰਘ ਦੁਲੱਦੀ)-ਨਾਭਾ ਸਥਿਤ ਪੰਜਾਬ ਪਬਲਿਕ ਸਕੂਲ ਵਿਖੇ ਹੋਏ ਸਾਲਾਨਾ ਸਮਾਗਮ ਵਿਚ ਪਹੁੰਚੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗਿ੍ਫ਼ਤਾਰੀ ਨੂੰ ਲੈ ਕੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਸਾਡਾ ਐਡਾ ਵੱਡਾ ਪ੍ਰਸਾਸਨਿਕ ਢਾਂਚਾ ਹੈ ਦੇ ਬਾਵਜੂਦ ਸਾਨੂੰ ਇਸ ਮਾਮਲੇ ਦੇ ਬਾਰੇ ਬਿਲਕੁਲ ਵੀ ਪਤਾ ਨਹੀਂ ਲੱਗਿਆ, ਜਿਸ ਕਰਕੇ ਇਸ ਤੋਂ ਵੱਡੀ ਕੋਈ ਹੋਰ ਸ਼ਰਮਨਾਕ ਗੱਲ ਨਹੀਂ ਹੋ ਸਕਦੀ | ਉਨ੍ਹਾਂ ਕਿਹਾ ਕਿ ਭੁੱਲਰ ਦੇ ਘਰ 'ਚੋਂ ਵੱਡੀ ਗਿਣਤੀ ਵਿਚ ਜੋ ਨਗਦੀ ਬਰਾਮਦ ਹੋਈ ਹੈ ਉਹ ਇਕ ਦਿਨ ਵਿਚ ਇਕੱਠੀ ਨਹੀਂ ਹੋ ਸਕਦੀ | ਰਾਜਪਾਲ ਕਟਾਰੀਆਂ ਨੇ ਕਿਹਾ ਕਿ ਭਿ੍ਸ਼ਟਾਚਾਰ ਮੁਕਤ ਕਰਨਾ ਸ਼ਬਦ ਬੋਲਣਾ ਤਾਂ ਬਹੁਤ ਆਸਾਨ ਹੈ ਪਰ ਇਸ ਬੋਲੇ ਗਏ 'ਤੇ ਅਮਲ ਕਰਨਾ ਬਹੁਤ ਮੁਸ਼ਕਿਲ ਹੈ | ਉਨ੍ਹਾਂ ਕਿਹਾ ਕਿ ਇਕ ਵੱਡੇ ਅਫ਼ਸਰ ਵਲੋਂ ਕੀਤਾ ਗਿਆ ਇਸ ਤਰ੍ਹਾਂ ਦਾ ਕਾਂਡ ਸਾਰਿਆਂ ਨੂੰ ਸੋਚਣ ਲਈ ਮਜ਼ਬੂਰ ਕਰਦਾ ਹੈ, ਉਹ ਵੀ ਸਭ ਕੁਝ ਸਰਕਾਰ ਦੀਆਂ ਅੱਖਾਂ ਦੇ ਹੇਠਾਂ ਹੋਇਆ ਹੈ ਜਿਸ ਕਰਕੇ ਇਸ ਵਿਚ ਸਾਡਾ ਵੀ ਕਸੂਰ ਹੈ | ਇਸੇ ਕਰਕੇ ਹੀ ਲੋਕਾਂ ਦਾ ਵਿਸ਼ਵਾਸ ਹੁਣ ਸਾਡੇ ਤੋਂ ਖ਼ਤਮ ਹੋ ਰਿਹਾ ਹੈ | ਪੰਜਾਬ ਦੇ ਰਾਜਪਾਲ ਨੇ ਕਿਹਾ ਕਿ ਲੋਕਾਂ ਨੂੰ ਕਾਨੂੰਨ 'ਤੇ ਵਿਸ਼ਵਾਸ ਹੈ ਜੋ ਅਜੇ ਖ਼ਤਮ ਨਹੀਂ ਹੋਇਆ |
ਪਿਛਲੀ ਖ਼ਬਰ ਕਣਕ ਦੀ ਬਿਜਾਈ ਸਮੇਂ ਬਾਜ਼ਾਰ 'ਚੋਂ ਡੀ. ਏ. ਪੀ. ਗ਼ਾਇਬ ਹੋਣ ਕਰਕੇ ਕਿਸਾਨ ਪ੍ਰੇਸ਼ਾਨ ਅਗਲੀ ਖ਼ਬਰ ਦੇਵੀਗੜ੍ਹ 'ਚ ਹੁਲੜਬਾਜ਼ਾਂ ਦੀ ਭਰਮਾਰ, ਮੋਟਰਸਾਈਕਲਾਂ 'ਤੇ ਤਿੰਨ-ਤਿੰਨ ਵਿਅਕਤੀ ਸਵਾਰ ਹੋ ਕੇ ਬੇਖ਼ੌਫ ਘੁੰਮਦੀਆਂ ਟੋਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।