ਕਣਕ ਦੀ ਬਿਜਾਈ ਸਮੇਂ ਬਾਜ਼ਾਰ 'ਚੋਂ ਡੀ. ਏ. ਪੀ. ਗ਼ਾਇਬ ਹੋਣ ਕਰਕੇ ਕਿਸਾਨ ਪ੍ਰੇਸ਼ਾਨ
ਅਜੀਤ ਡੈਸਕ
18-10-2025
ਕਿਸਾਨ ਆਗੂਆਂ ਨੂੰ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਕਣਕ ਦੀ ਬਿਜਾਈ ਤੋਂ ਪਹਿਲਾਂ ਸਹਿਕਾਰੀ ਸੁਸਾਇਟੀਆਂ ਤੇ ਖਾਦ ਨਾ ਭੇਜੀ ਗਈ ਅਤੇ ਕਾਲਾ ਬਜਾਰੀ ਕਰਨ ਵਾਲਿਆਂ ਦੇ ਖਿਲਾਫ ਕਾੲਵਾਈ ਨਾਂ ਕੀਤੀ ਗਈ ਤਾਂ ਵੱਡਾ ਸੰਘਰਸ਼ ਆਰੰਭਿਆ ਜਾਵੇਗਾ¢ ਇਸ ਸੰਬੰਧੀ ਸਤੀਸ਼ ਕੁਮਾਰ ਖੇਤੀ ਬਾੜੀ ਅਫਸਰ ਸਮਾਣਾ ਨਾਲ ਗੱਲ ਕਰਨ ਤੇ ਉਨ੍ਹਾਂ ਦੱਸਿਆ ਕਿ ਪਾਤੜਾਂ ਇਲਾਕੇ ਦੀਆਂ ਸਾਰੀਆਂ ਖਾਦ ਵਿਕਰੇਤਾ ਦੀਆਂ ਦੁਕਾਨ ਦਾ ਰਿਕਾਰਡ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੇ ਵਿਭਾਗ ਨੂੰ ਭੇਜੀ ਗਈ ਰਿਪੋਰਟ ਵਿਚ ਦੱਸਿਆ ਹੈ ਕਿ ਉਨ੍ਹਾਂ ਕੋਲ ਖਾਦ ਨਹੀ ਹੈ¢ ਖਾਦ ਦੀ ਹੋ ਰਹੀ ਕਾਲਾ ਬਜਾਰੀ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਜੇਕਰ ਕੋਈ ਇਸ ਸੰਬੰਧੀ ਸਬੂਤਾਂ ਸਮੇਤ ਸ਼ਕਾਇਤ ਮਿਲਦੀ ਹੈ ਤਾਂ ਅਜਿਹੇ ਦੁਕਾਨਦਾਰ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ¢