ਪਟਿਆਲਾ, 23 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਪੀ.ਐਮ. ਸ਼੍ਰੀ ਸ.ਸ.ਸ. ਸਕੂਲ ਸਿਊਣਾ ਵਿਖੇ ਕਿਸ਼ੋਰ ਸਿੱਖਿਆ ਪ੍ਰੋਗਰਾਮ ਤਹਿਤ ਸਕੂਲ ਪਿ੍ੰਸੀਪਲ ਪੰਕਜ ਸੇਠੀ ਦੀ ਅਗਵਾਈ ਹੇਠ ਇਕ ਵਰਕਸ਼ਾਪ ਕਰਵਾਈ ਗਈ | ਇਸ ਵਰਕਸ਼ਾਪ 'ਚ ਡਾ. ਅਮਨਦੀਪ ਕੌਰ ਆਯੁਰਵੈਦਿਕ ਮੈਡੀਕਲ ਅਫ਼ਸਰ ਨੇ ਜੈਂਡਰ ਸੈਂਸਿਵੀਟੀ, ਡਾ. ਪੂਨਮ ਸ਼ਰਮਾ ਨੇ ਮਾਹਵਾਰੀ ਦੌਰਾਨ ਸਰੀਰਕ ਸਫ਼ਾਈ ਅਤੇ ਡਾ. ਸਿਮਰਨਜੀਤ ਕੌਰ ਨੇ ਵਿਦਿਆਰਥਣਾਂ ਨੂੰ ਯੋਗ ਕਿਰਿਆਵਾਂ ਰਾਹੀਂ ਪੇਟ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਬਾਰੇ ਜਾਣਕਾਰੀ ਦਿੱਤੀ | ਪ੍ਰੋਜੈਕਟ ਦੇ ਨੋਡਲ ਅਫ਼ਸਰ ਸ੍ਰੀਮਤੀ ਦਰਸ਼ਨਾਂ ਗਰਗ ਨੇ ਜਾਣਕਾਰੀ ਸਾਂਝੀ ਕਰਦੀਆਂ ਦੱਸਿਆ ਕਿ 8ਵੀਂ ਤੋਂ 12ਵੀ ਕਲਾਸ ਦੀਆਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਅਸਲ ਜ਼ਿੰਦਗੀ ਵਿਚ ਕੰਮ ਆਉਣ ਵਾਲੀਆਂ ਸਿਹਤ ਸੰਬੰਧੀ ਵਿਸ਼ਿਆਂ ਤੋਂ ਜਾਣੰੂ ਕਰਵਾਉਣ ਲਈ ਇਹੋ ਜਿਹੀਆਂ ਵਰਕਸ਼ਾਪਾਂ ਸਕੂਲ ਵਿਚ ਹਰ ਸਾਲ ਲਗਾਈਆਂ ਜਾਂਦੀਆਂ ਹਨ | ਇਸ ਮੌਕੇ 'ਤੇ ਲੈਕਚਰਾਰ ਪਰਮਜੀਤ ਸਿੰਘ, ਰਵਿੰਦਰ ਕੌਰ, ਪੂਜਾ ਅਗਰਵਾਲ ਅਤੇ ਨੀਰੂ ਗੋਇਲ ਹਾਜ਼ਰ ਸਨ |