13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਰਿਹਾਇਸ਼ੀ ਇਲਾਕੇ 'ਚ ਵਪਾਰਕ ਉਸਾਰੀ ਕਾਰਨ ਲੋਕ ਪ੍ਰੇਸ਼ਾਨ <br/>

ਵਾਰਡ ਨੰ. 43 ਦੀ ਪੀਲੀ ਸੜਕ ਰਿਹਾਇਸ਼ੀ ਇਲਾਕੇ ਵਿਚ ਬਣਾਈ ਗਈ ਦੁਕਾਨ | ਅਜੀਤ ਤਸਵੀਰ <br/> 04-11-2025
ਪਟਿਆਲਾ, 3 ਨਵੰਬਰ (ਅ.ਸ. ਆਹਲੂਵਾਲੀਆ)-ਨਗਰ ਨਿਗਮ ਦੇ ਵਾਰਡ ਨੰ. 43 ਵਿਚਲੇ ਰਿਹਾਇਸ਼ੀ ਇਲਾਕੇ ਦੀ ਪੀਲੀ ਸੜਕ ਉਪਰ ਬਣਾਈਆਂ ਜਾ ਰਹੀਆਂ ਵਪਾਰਿਕ ਉਸਾਰੀਆਂ ਕਾਰਨ ਆਵਾਜਾਈ ਸਮੱਸਿਆ ਦਾ ਖ਼ਤਰਾ ਇਲਾਕਾ ਵਾਸੀਆਂ ਨੂੰ ਸਤਾ ਰਿਹਾ ਹੈ | ਕਈਆਂ ਨੇ ਦਸਿਆ ਕਿ ਇਸ ਦੀ ਸ਼ਿਕਾਇਤ ਕਈ ਵਾਰ ਨਗਰ ਨਿਗਮ ਵਿਖੇ ਕੀਤੀ ਗਈ ਪਰੰਤੂ ਕੋਈ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ | ਮੌਜੂਦਾ ਸਮੇਂ ਵੀ ਦੋ ਦੁਕਾਨਾਂ ਬਿਲਕੁਲ ਮੁਹੱਲੇ ਵਿਚ ਬਣਾ ਦਿੱਤੀਆਂ ਗਈਆਂ ਹਨ | ਲੰਘੇ ਦਿਨੀਂ ਇਨ੍ਹਾਂ 'ਤੇ ਸ਼ਟਰ ਵੀ ਲਗਾਏ ਗਏ | ਹਾਲੇ ਤਕ ਨਗਰ ਨਿਗਮ ਵਾਲਿਆਂ ਦਾ ਇਥੇ ਨਾ ਪਹੁੰਚਣਾ ਰੋਸ ਦਾ ਕਾਰਨ ਬਣ ਰਿਹਾ ਹੈ | ਇਸ ਸੰਬੰਧੀ ਇਲਾਕੇ ਦੇ ਕੌਂਸਲਰ ਰਮਨਪ੍ਰੀਤ ਕੌਰ ਨਾਲ ਗਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ 'ਚ ਆਇਆ ਹੈ ਜਿਸ ਤੋਂ ਬਾਅਦ ਇਲਾਕਾ ਇੰਸਪੈਕਟਰ ਨੂੰ ਵੀ ਨਿਯਮ ਕਾਨੂੰਨ ਮੁਤਾਬਿਕ ਕਾਰਵਾਈ ਲਈ ਕਹਿ ਦਿੱਤਾ ਗਿਆ ਹੈ | ਉਨ੍ਹਾਂ ਮੰਨਿਆ ਕਿ ਅਜਿਹੀ ਮਿਲੀਭੁਗਤ ਨਾਲ ਸਰਕਾਰ ਦਾ ਅਕਸ ਖਰਾਬ ਹੁੰਦਾ ਹੈ | ਉਨ੍ਹਾਂ ਸਪਸ਼ਟ ਕੀਤਾ ਕਿ ਅਜਿਹੀ ਕੋਈ ਕਾਰਵਾਈ ਜਿਸ ਨਾਲ ਇਲਾਕਾ ਵਾਸੀ ਖ਼ੁਸ਼ ਨਾ ਹੋਣ ਹਰਗਿਜ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ |

ਪਿਛਲੀ ਖ਼ਬਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਲੋਂ 'ਪੰਜਾਬ ਦਿਵਸ' ਮਨਾਇਆ ਅਗਲੀ ਖ਼ਬਰ ਐਡਵੋਕੇਟ ਧਾਮੀ ਦੇ ਪ੍ਰਧਾਨ ਬਣਨ 'ਤੇ ਲਖਵੀਰ ਸਿੰਘ ਲੌਟ ਨੇ ਦਿੱਤੀ ਮੁਬਾਰਕਬਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।