02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਐਕਸੀਲੇਟਰ ਲੱਗਣ ਨਾਲ ਸੰਗਤਾਂ ਨੂੰ ਮਿਲੇਗੀ ਵੱਡੀ ਰਾਹਤ- ਨਿਗਮ ਕਮਿਸ਼ਨਰ

ਅਜੀਤ ਡੈਸਕ 05-11-2025
ਪਟਿਆਲਾ, 4 ਨਵੰਬਰ (ਅ.ਸ. ਆਹਲੂਵਾਲੀਆ)-ਨਗਰ ਨਿਗਮ ਵਲੋਂ ਸ਼ਹਿਰ ਵਿਚ ਲੋਕਾਂ ਨੂੰ ਬਿਹਤਰ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਲਈ ਕਰਵਾਏ ਜਾ ਰਹੇ ਕੰਮਾਂ ਦੀ ਲੜੀ ਵਿਚ ਨਿਗਮ ਕਮਿਸ਼ਨਰ ਪਰਮਜੀਤ ਸਿੰਘ ਵਲੋਂ ਅੱਜ ਇਕ ਹੋਰ ਅਹਿਮ ਕਦਮ ਚੁੱਕਿਆ ਗਿਆ ਹੈ | ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਨਗਰ ਨਿਗਮ ਦੀ ਦੇਖ-ਰੇਖ ਹੇਠ ਲੱਗੇ ਨਵੇਂ ਐਕਸੀਲੇਟਰ (ਐਕਸਲੀਰੇਟਰ) ਦੇ ਚਾਲੂ ਹੋਣ ਨਾਲ ਸੰਗਤਾਂ ਵਿਚ ਕਾਫ਼ੀ ਖ਼ੁਸ਼ੀ ਦਿਖੀ | ਇਸ ਮੌਕੇ ਨਿਗਮ ਕਮਿਸ਼ਨਰ ਨੇ ਦੱਸਿਆ ਕਿ ਇਹ ਕਦਮ ਖ਼ਾਸ ਤੌਰ 'ਤੇ ਬਜ਼ੁਰਗਾਂ, ਬੱਚਿਆਂ ਤੇ ਸਰੀਰਕ ਤੌਰ 'ਤੇ ਕਮਜ਼ੋਰ ਲੋਕਾਂ ਲਈ ਬਹੁਤ ਹੀ ਲਾਭਦਾਇਕ ਸਾਬਤ ਹੋਵੇਗਾ | ਗੁਰਦੁਆਰਾ ਦੂਖ ਨਿਵਾਰਨ ਸਾਹਿਬ ਹਰ ਰੋਜ਼ ਹਜ਼ਾਰਾਂ ਸੰਗਤਾਂ ਦੀ ਆਵਾਜਾਈ ਵਾਲਾ ਧਾਰਮਿਕ ਕੇਂਦਰ ਹੈ, ਜਿਸ ਕਾਰਨ ਇੱਥੇ ਸੁਵਿਧਾਵਾਂ ਦਾ ਉੱਚ ਪੱਧਰ 'ਤੇ ਹੋਣਾ ਬਹੁਤ ਜ਼ਰੂਰੀ ਹੈ | ਐਕਸੀਲੇਟਰ ਦੀ ਸੁਵਿਧਾ ਨਾਲ ਹੁਣ ਪੌੜੀਆਂ ਚੜ੍ਹਨ ਵਿਚ ਮੁਸ਼ਕਿਲ ਮਹਿਸੂਸ ਕਰਨ ਵਾਲੇ ਲੋਕ ਆਸਾਨੀ ਨਾਲ ਉੱਪਰਲੀ ਮੰਜ਼ਿਲ ਤੱਕ ਪਹੁੰਚ ਸਕਣਗੇ | ਇਸ ਮੌਕੇ ਨਿਗਮ ਕਮਿਸ਼ਨਰ ਨੇ ਕਿਹਾ ਕਿ ਨਿਗਮ ਅਤੇ ਧਾਰਮਿਕ ਸੰਸਥਾਵਾਂ ਦੇ ਮਿਲਜੁਲ ਨਾਲ ਚੱਲਦੇ ਪ੍ਰਬੰਧਾਂ ਨਾਲ ਸ਼ਹਿਰ ਦੀਆਂ ਲੋੜੀਂਦੀਆਂ ਸੁਵਿਧਾਵਾਂ ਲਗਾਤਾਰ ਸੁਧਰ ਰਹੀਆਂ ਹਨ | ਉਨ੍ਹਾਂ ਨੇ ਦੱਸਿਆ ਕਿ ਨਗਰ ਨਿਗਮ ਪਟਿਆਲਾ ਬੁਨਿਆਦੀ ਢਾਂਚੇ ਦੇ ਮਜਬੂਤੀਕਰਨ, ਸਫ਼ਾਈ ਪ੍ਰਣਾਲੀ ਦੇ ਸੁਧਾਰ ਅਤੇ ਟੈਕਨਾਲੋਜੀ ਆਧਾਰਿਤ ਸੁਵਿਧਾਵਾਂ ਦੇ ਵਿਸਤਾਰ ਵੱਲ ਤੇਜ਼ੀ ਨਾਲ ਕਦਮ ਵਧਾ ਰਿਹਾ ਹੈ |
ਪਿਛਲੀ ਖ਼ਬਰ ਪਟਿਆਲਾ 'ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ 'ਹਿੰਦ ਦੀ ਚਾਦਰ' ਲਾਈਟ ਐਂਡ ਸਾਊਾਡ ਸ਼ੋਅ ਨੇ ਸੰਗਤਾਂ ਨੂੰ... ਅਗਲੀ ਖ਼ਬਰ ਐਡਵੋਕੇਟ ਧਾਮੀ ਦੇ ਪੰਜਵੀਂ ਵਾਰ ਪ੍ਰਧਾਨ ਬਣਨ 'ਤੇ ਰਾਜਿੰਦਰ ਸਿੰਘ ਵਿਰਕ ਨੇ ਦਿੱਤੀ ਵਧਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।