02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਪਟਿਆਲਾ 'ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ 'ਹਿੰਦ ਦੀ ਚਾਦਰ' ਲਾਈਟ ਐਂਡ ਸਾਊਾਡ ਸ਼ੋਅ ਨੇ ਸੰਗਤਾਂ ਨੂੰ ਕੀਤਾ ਭਾਵੁਕ

ਅਜੀਤ ਡੈਸਕ 05-11-2025
ਪਟਿਆਲਾ, 4 ਨਵੰਬਰ (ਗੁਰਵਿੰਦਰ ਸਿੰਘ ਔਲਖ)-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਪੰਜਾਬ ਸਰਕਾਰ ਵਲੋਂ ਪਟਿਆਲਾ ਦੇ ਪੋਲੋ ਗਰਾਊਾਡ ਵਿਚ 'ਹਿੰਦ ਦੀ ਚਾਦਰ' ਵਿਸ਼ਾਲ ਲਾਈਟ ਐਂਡ ਸਾਊਾਡ ਸ਼ੋਅ ਕਰਵਾਇਆ ਗਿਆ, ਜਿਸ ਵਿਚ ਗੁਰੂ ਸਾਹਿਬ ਜੀ ਦੀ ਅਦੁੱਤੀ ਸ਼ਹਾਦਤ, ਮਨੁੱਖੀ ਅਧਿਕਾਰਾਂ ਲਈ ਦਿੱਤਾ ਗਿਆ ਬਲੀਦਾਨ ਤੇ ਵਿਸ਼ਵ ਭਰ ਲਈ ਪੇ੍ਰਰਨਾ ਬਣੀਆਂ ਸਿੱਖਿਆਵਾਂ ਨੂੰ ਆਧੁਨਿਕ ਤਕਨੀਕ ਰਾਹੀਂ ਪ੍ਰਸਤੁਤ ਕੀਤਾ ਗਿਆ | ਸ਼ਾਮ ਦੇ ਵੇਲੇ ਹੋਏ ਇਸ ਪ੍ਰੋਗਰਾਮ ਵਿਚ ਸੰਗਤ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ | ਸ਼ੋਅ ਦੌਰਾਨ 350 ਸਾਲ ਪਹਿਲਾਂ ਦੇ ਉਹ ਅਲੌਕਿਕ ਪਲ ਸਿਨੇਮੈੱਟਿਕ ਰੂਪ 'ਚ ਦਰਸਾਏ ਗਏ, ਜਦੋਂ ਗੁਰੂ ਸਾਹਿਬ ਨੇ ਤਿਲਕ ਤੇ ਜੰਝੂ ਦੀ ਰੱਖਿਆ ਲਈ ਆਪ ਨੂੰ ਕੁਰਬਾਨ ਕੀਤਾ ਅਤੇ ਦਿੱਲੀ ਦੇ ਚਾਂਦਨੀ ਚੌਂਕ 'ਚ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਸਮੇਤ ਅਸੰਭਵ ਤਰ੍ਹਾਂ ਦੀਆਂ ਤਕਲੀਫ਼ਾਂ ਸਹਿੰਦਿਆਂ ਮਨੁੱਖਤਾ ਅਤੇ ਧਰਮ ਦੀ ਆਜ਼ਾਦੀ ਲਈ ਇਤਿਹਾਸਕ ਬਲੀਦਾਨ ਦਿੱਤਾ | ਸ਼ੋਅ ਵਿਚ ਗੁਰਬਾਣੀ ਦੇ ਸੁਰਾਂ, ਇਤਿਹਾਸਕ ਦਿ੍ਸ਼ਾਂ ਤੇ ਢਾਡੀ ਜਥਿਆਂ ਦੀਆਂ ਵਾਰਾਂ ਰਾਹੀਂ ਉਹ ਮਹਾਨ ਸਮਾਂ ਜੀਵੰਤ ਹੋ ਉੱਠਿਆ | ਸਮਾਗਮ ਵਿਚ ਸ਼ਾਮਿਲ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਗੁਰੂ ਸਾਹਿਬ ਦੇ ਇਸ ਮਹਾਨ ਯੋਗਦਾਨ ਨੂੰ ਹਰ ਵੱਸਦੇ ਮਨੁੱਖ ਤੱਕ ਪਹੁੰਚਾ ਰਹੀ ਹੈ |
ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਕਿਸੇ ਇਕ ਮਜ਼੍ਹਬ ਲਈ ਨਹੀਂ ਸਗੋਂ ਸਾਰੀ ਮਨੁੱਖਤਾ ਦੇ ਸਰੋਕਾਰਾਂ, ਸੱਚ, ਨਿਆਂ ਅਤੇ ਧਾਰਮਿਕ ਆਜ਼ਾਦੀ ਲਈ ਸੀ | ਉਨ੍ਹਾਂ ਜਾਣਕਾਰੀ ਦਿੱਤੀ ਕਿ ਸੂਬੇ ਭਰ 'ਚ ਵੱਡੇ ਪੱਧਰ 'ਤੇ ਪ੍ਰੋਗਰਾਮ ਕੀਤੇ ਜਾ ਰਹੇ ਹਨ ਅਤੇ 23 ਤੋਂ 25 ਨਵੰਬਰ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਚ ਮੁੱਖ ਸਮਾਰੋਹ ਕਰਵਾਏ ਜਾਣਗੇ | ਇਸ ਤੋਂ ਇਲਾਵਾ ਪਟਿਆਲਾ ਜ਼ਿਲ੍ਹੇ ਦੇ 36 ਅਸਥਾਨਾਂ 'ਤੇ ਵੀ ਧਾਰਮਿਕ ਸਮਾਗਮ ਹੋ ਰਹੇ ਹਨ | ਮੰਤਰੀ ਨੇ ਦੱਸਿਆ ਕਿ ਵੱਡੇ ਪੱਧਰ 'ਤੇ ਨਗਰ ਕੀਰਤਨ ਸਜਾਏ ਜਾ ਰਹੇ ਹਨ ਤੇ ਤਲਵੰਡੀ ਸਾਬੋ ਤੋਂ ਚੱਲ ਕੇ ਇਕ ਵਿਸ਼ਾਲ ਨਗਰ ਕੀਰਤਨ 21 ਨਵੰਬਰ ਨੂੰ ਪਟਿਆਲਾ ਪਹੁੰਚੇਗਾ, ਜਿਸ ਨੂੰ ਹਰ ਜ਼ਿਲ੍ਹੇ ਵਿਚ ਪਹਿਲੀ ਵਾਰ 'ਗਾਰਡ ਆਫ਼ ਆਨਰ' ਦਿੱਤਾ ਜਾਵੇਗਾ | ਇਹ ਗੁਰੂ ਸਾਹਿਬ ਦੀ ਅਪਾਰ ਵਿਰਾਸਤ ਨੂੰ ਸਲਾਮ ਕਰਨ ਦੀ ਨਵੀਂ ਸ਼ੁਰੂਆਤ ਹੈ | ਸੰਗਤ ਨੇ ਸ਼ੋਅ ਬਾਰੇ ਦੱਸਿਆ ਕਿ ਤਕਨੀਕ ਰਾਹੀਂ ਕੀਤੀ ਇਹ ਪ੍ਰਸਤੁਤੀ ਗੁਰੂ ਸਾਹਿਬ ਦੇ ਬਲੀਦਾਨ, ਸ਼ਾਂਤੀ ਅਤੇ ਸਰਵ ਭਲਾਈ ਦੇ ਸੰਦੇਸ਼ ਨੂੰ ਦਿਲਾਂ ਵਿਚ ਵਸਾਉਂਦੀ ਹੈ | ਇਸ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਨੀਨਾ ਮਿੱਤਲ, ਚੇਤਨ ਸਿੰਘ ਜੌੜਾਮਾਜਰਾ, ਗੁਰਦੇਵ ਸਿੰਘ ਦੇਵ ਮਾਨ, ਪ੍ਰੋ. ਪਰਮਵੀਰ ਸਿੰਘ, ਡਾ. ਜਸਵੀਰ ਕੌਰ, ਚੇਅਰਮੈਨ ਰਣਜੋਧ ਸਿੰਘ ਹਡਾਣਾ, ਮੇਅਰ ਕੁੰਦਨ ਗੋਗੀਆ, ਚੇਅਰਮੈਨ ਬਲਜਿੰਦਰ ਸਿੰਘ ਢਿੱਲੋਂ, ਵਾਈਸ ਚੇਅਰਮੈਨ ਇੰਦਰਜੀਤ ਸਿੰਘ ਸੰਧੂ, 'ਆਪ' ਸ਼ਹਿਰੀ ਪ੍ਰਧਾਨ ਤੇ ਚੇਅਰਮੈਨ ਤੇਜਿੰਦਰ ਮਹਿਤਾ, ਦਿਹਾਤੀ ਪ੍ਰਧਾਨ ਤੇ ਚੇਅਰਮੈਨ ਮੇਘ ਚੰਦ ਸ਼ੇਰਮਾਜਰਾ, ਜੱਸੀ ਸੋਹੀਆਂ ਵਾਲਾ, ਬਲਵਿੰਦਰ ਸਿੰਘ ਝਾੜਵਾਂ, ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ, ਸਮੂਹ ਕੌਂਸਲਰ, ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਐਸ.ਐਸ.ਪੀ. ਵਰੁਣ ਸ਼ਰਮਾ, ਨਗਰ ਨਿਗਮ ਕਮਿਸ਼ਨਰ ਪਰਮਜੀਤ ਸਿੰਘ, ਐੱਸ.ਪੀ. ਵੈਭਵ ਚੌਧਰੀ, ਏ.ਡੀ.ਸੀ. ਦਮਨਜੀਤ ਸਿੰਘ ਮਾਨ, ਨਵਰੀਤ ਕੌਰ ਸੇਖੋਂ ਤੇ ਸਿਮਰਪ੍ਰੀਤ ਕੌਰ, ਐੱਸ.ਡੀ.ਐੱਮਜ ਡਾ. ਇਸਮਤ ਵਿਜੇ ਸਿੰਘ, ਰਿਚਾ ਗੋਇਲ ਤੇ ਹਰਜੋਤ ਕੌਰ ਮਾਵੀ ਸਮੇਤ ਸ਼ਹਿਰ ਤੇ ਜਿਲ੍ਹੇ ਦੇ ਵੱਖ-ਵੱਖ ਇਲਾਕਿਆਂ ਤੋਂ ਪੁੱਜੀ ਵੱਡੀ ਗਿਣਤੀ ਵਿਚ ਸੰਗਤ ਤੇ ਹੋਰ ਵਸਨੀਕਾਂ ਨੇ ਸ਼ਿਰਕਤ ਕੀਤੀ |
ਪਿਛਲੀ ਖ਼ਬਰ ਸਮਾਣਾ ਬਾਰ ਵਲੋਂ ਗ੍ਰਾਮ ਨਿਆਂਲਿਆਂ ਦੇ ਵਿਰੋਧ 'ਚ ਦੂਜੇ ਦਿਨ ਮੁਕੰਮਲ ਹੜਤਾਲ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਐਕਸੀਲੇਟਰ ਲੱਗਣ ਨਾਲ ਸੰਗਤਾਂ ਨੂੰ ਮਿਲੇਗੀ ਵੱਡੀ ਰਾਹਤ- ਨਿਗਮ ਕਮਿਸ਼ਨਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।