24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਸੜਕਾਂ 'ਤੇ ਪਏ ਟੋਟਿਆਂ ਨੂੰ ਬੰਦ ਕਰਨ ਦੀ ਬਜਾਏ ਨਗਰ ਕੌਂਸਲ ਨੇ ਬੰਨੀ ਅੱਖਾਂ 'ਤੇ ਪੱਟੀ <br/>

ਅਜੀਤ ਡੈਸਕ 22-11-2025
ਰਾਜਪੁਰਾ, 21 ਨਵੰਬਰ (ਰਣਜੀਤ ਸਿੰਘ)-ਰਾਜਪੁਰਾ ਸ਼ਹਿਰ ਦੀਆਂ ਸੜਕਾਂ 'ਤੇ ਪਏ ਟੋਇਆਂ ਕਾਰਨ ਸ਼ਹਿਰ ਵਾਸੀ ਬਹੁਤ ਜ਼ਿਆਦਾ ਔਖੇ ਹੋਏ ਪਏ ਹਨ ਪਰ ਨਗਰ ਕੌਂਸਲ ਦੇ ਅਧਿਕਾਰੀ ਸ਼ਾਇਦ ਕਿਸੇ ਵੱਡੇ ਹਾਦਸੇ ਦੀ ਉਡੀਕ 'ਚ ਬੈਠੇ ਹਨ | ਇਥੋਂ ਦੀ ਅੰਡਰ ਬਿ੍ਜ ਰੋਡ 'ਤੇ ਬੀਤੇ ਕਈ ਮਹੀਨਿਆਂ ਤੋਂ ਸੜਕ 'ਤੇ ਡੂੰਘਾ ਟੋਇਆ ਪਿਆ ਹੋਇਆ ਹੈ ਪਰ ਉਸ ਨੂੰ ਬੰਦ ਕਰਨ ਦੀ ਕਿਸੇ ਵੀ ਅਧਿਕਾਰੀ ਨੇ ਸ਼ਾਇਦ ਜ਼ਰੂਰਤ ਹੀ ਨਹੀਂ ਸਮਝੀ | ਜਾਣਕਾਰੀ ਮੁਤਾਬਿਕ ਇੱਥੋਂ ਦੀ ਅੰਡਰ ਬਿ੍ਜ ਰੋਡ 'ਤੇ ਪੰਜ ਛੇ ਫੁੱਟ ਚੌੜਾ ਅਤੇ ਕਰੀਬ ਛੇ ਇੰਚ ਡੂੰਘਾ ਟੋਇਆ ਹੋਇਆ ਹੈ | ਇਸ ਰੋਡ 'ਤੇ ਹਰ ਸਮੇਂ ਆਵਾਜਾਈ ਚਲਦੀ ਰਹਿੰਦੀ ਹੈ | ਸ਼ਹਿਰ ਦੀ ਜਿੰਨੀ ਵੀ ਆਵਾਜਾਈ ਨੇ ਅੱਗੇ ਅੰਬਾਲੇ ਵੱਲ ਨੂੰ ਜਾਣਾ ਹੁੰਦਾ ਹੈ ਉਸ ਸਾਰੇ ਹੀ ਇਸ ਰੋਡ ਤੋਂ ਹੀ ਕੇ ਹੀ ਆਉਂਦੇ ਜਾਂਦੇ ਹਨ | ਇਸ ਰੋਡ 'ਤੇ ਹੀ ਮਿੰਨੀ ਸਕੱਤਰੇਤ ਹੈ ਜਿਥੋਂ ਹੀ ਸ਼ਹਿਰ ਦੇ ਆਲਾ ਅਫ਼ਸਰ ਮਿੰਨੀ ਸਕੱਤਰੇਤ 'ਚ ਆਪਣੇ ਦਫ਼ਤਰਾਂ ਵਿਚ ਜਾਂਦੇ ਹਨ | ਇਸ ਰੋਡ 'ਤੇ ਜਿੱਥੇ ਟੋਇਆ ਪਿਆ ਹੈ ਉਥੇ ਕੋਈ ਬਿਜਲੀ ਦਾ ਪੁਖ਼ਤਾ ਪ੍ਰਬੰਧ ਨਹੀਂ ਹੈ | ਦੱਸਣਾ ਬਣਦਾ ਹੈ ਕਿ ਸ਼ਹਿਰ ਵਿਚ ਜ਼ਿਆਦਾਤਰ ਸੜਕਾਂ ਦੀ ਹਾਲਤ ਬਦ ਤੋ ਬਦਤਰ ਹੋਈ | ਆਮ ਲੋਕਾਂ ਦੀ ਮੰਗ ਹੈ ਕਿ ਨਗਰ ਕੌਂਸਲ ਆਪਣੀਆਂ ਅੱਖਾਂ 'ਤੇ ਬੰਨੀ ਪੱਟੀ ਖੋਲੇ ਤੇ ਸੜਕ 'ਤੇ ਪਏ ਹੋਏ ਟੋਏ ਦੀ ਰਿਪੇਅਰ ਕਰਵਾ ਕੇ ਠੀਕ ਕਰੇ | ਇਸ ਸੰਬੰਧੀ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ ਨੇ ਕਿਹਾ ਕਿ ਇਥੇ ਕਾਫੀ ਦੇਰ ਪਹਿਲਾਂ ਵਾਟਰ ਸੀਵਰੇਜ ਦੀ ਲਾਇਨ 'ਚ ਖ਼ਰਾਬੀ ਆ ਗਈ ਸੀ ਇਸ ਲਈ ਹੁਣ ਨਗਰ ਕੌਂਸਲ ਚੈੱਕ ਕਰ ਰਿਹਾ ਹੈ ਕਿ ਕਿਤੇ ਦੁਬਾਰਾ ਤੋਂ ਉਸੇ ਥਾਂ 'ਤੇ ਲੀਕ ਨਾ ਹੋ ਜਾਵੇ ਜੇਕਰ ਕੰਮ ਠੀਕ-ਠਾਕ ਰਿਹਾ ਤਾਂ ਜਲਦੀ ਹੀ ਇਸ ਟੋਏ ਨੂੰ ਬੰਦ ਕਰ ਦਿੱਤਾ ਜਾਵੇਗਾ |

ਪਿਛਲੀ ਖ਼ਬਰ ਮਨੁੱਖਤਾ ਦੀ ਰੱਖਿਆ ਲਈ ਗੁਰੂ ਸਾਹਿਬ ਦੀ ਸ਼ਹਾਦਤ ਅਦੁੱਤੀ ਮਿਸਾਲ ਹੈ-ਕੰਗ ਅਗਲੀ ਖ਼ਬਰ 350 ਸਾਲਾ ਸ਼ਹੀਦੀ ਸ਼ਤਾਬਦੀ ਤੇ ਗੁਰਿਆਈ ਦਿਵਸ ਨੂੰ ਸਮਰਪਿਤ ਹੁਸ਼ਿਆਰਪੁਰ 'ਚ ਵਿਸ਼ਾਲ ਨਗਰ ਕੀਰਤਨ ਸਜਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।