23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਸਮਾਰੋਹ ਕਰਵਾਇਆ

ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿ੍ਪਾਲ ਸਿੰਘ ਬਡੰੂਗਰ ਨੂੰ ਸਨਮਾਨਿਤ ਕਰਦੇ ਹੋਏ ਪਿ੍ੰਸੀਪਲ ਗੁਰਤੇਜ ਸਿੰਘ ਅਤੇ ਹੋਰ | (ਸੱਜੇ) ਸਮਾਗਮ ਦੌਰਾਨ ਕੀਰਤਨ ਕਰਦੀਆਂ ਹੋਈਆਂ ਕਾਲਜ ਦੀਆਂ ਵਿਦਿਆਰਥਣਾਂ | ਤਸਵੀਰਾਂ : ਗੁਰਵਿੰਦਰ ਪਾਲ ਸਿੰਘ <br/> 22-11-2025
ਰਾਜਪੁਰਾ, 21 ਨਵੰਬਰ (ਜੀ.ਪੀ. ਸਿੰਘ)- ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਫ਼ਾਰ ਗਰਲਜ਼, ਆਕੜ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਿਆਈ ਦਿਵਸ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਮਤੀ ਦਾਸ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਅਤੇ ਸੈਮੀਨਾਰ ਕਰਵਾਇਆ ਗਿਆ | ਇਸ ਵਿਸ਼ੇਸ਼ ਮੌਕੇ 'ਤੇ ਕਾਲਜ ਸਟਾਫ਼ ਵਲੋਂ ਸਹਿਜ ਪਾਠ ਦੇ ਭੋਗ ਪਾਉਣ ਉਪਰੰਤ ਕਾਲਜ ਵਿਦਿਆਰਥਣਾਂ ਵਲੋਂ ਗੁਰੂ ਜਸ ਕੀਰਤਨ ਅਤੇ ਕਵੀਸ਼ਰੀ ਗਾਇਨ ਕੀਤੀ ਗਈ | ਸਮਾਗਮ ਵਿਚ ਪ੍ਰਮੁੱਖ ਸਿੱਖ ਵਿਦਵਾਨ ਡਾ. ਸੇਵਕ ਸਿੰਘ (ਸ੍ਰੀ ਆਨੰਦਪੁਰ ਸਾਹਿਬ) ਅਤੇ ਡਾ. ਕੁਲਵਿੰਦਰ ਸਿੰਘ (ਦੇਹਰਾਦੂਨ) ਨੇ ਵਿਸ਼ੇਸ਼ ਰੂਪ 'ਚ ਬੁਲਾਰੇ ਦੇ ਤੌਰ 'ਤੇ ਸ਼ਮੂਲੀਅਤ ਕੀਤੀ | ਇਨ੍ਹਾਂ ਵਿਦਵਾਨਾਂ ਵਲੋਂ ਸਿੱਖ ਇਤਿਹਾਸ, ਗੁਰੂ ਸਾਹਿਬਾਨ ਦੇ ਉਪਦੇਸ਼ਾਂ ਤੇ ਮਹਾਨ ਸ਼ਹੀਦਾਂ ਦੇ ਬਲੀਦਾਨ ਬਾਰੇ ਗਹਿਰੇ ਵਿਚਾਰ ਸਾਂਝੇ ਕੀਤੇ ਗਏ | ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਸ਼੍ਰੋਮਣੀ ਕਮੇਟੀ ਮੈਂਬਰ ਜਥੇ. ਸੁਰਜੀਤ ਸਿੰਘ ਗੜ੍ਹੀ, ਅਜਮੇਰ ਸਿੰਘ ਲਾਛੜੂ ਮੈਂਬਰ ਸ਼੍ਰੋਮਣੀ ਕਮੇਟੀ, ਓਾਕਾਰ ਸਿੰਘ ਬਸੰਤਪੁਰਾ ਤੇ ਇਲਾਕੇ ਦੀਆਂ ਹੋਰ ਮਾਨਯੋਗ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ | ਕਾਲਜ ਪਿ੍ੰਸੀਪਲ ਡਾ. ਗੁਰਤੇਜ ਸਿੰਘ ਨੇ ਪ੍ਰੋਗਰਾਮ 'ਚ ਪਹੁੰਚੇ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਵਿਦਿਆਰਥਣਾਂ ਨੂੰ ਸਿੱਖ ਇਤਿਹਾਸ ਤੇ ਵਿਰਾਸਤ ਨਾਲ ਜੁੜਣ ਲਈ ਪ੍ਰੇਰਿਆ | ਵਿਦਿਆਰਥੀਆਂ, ਅਧਿਆਪਕਾਂ ਤੇ ਸਥਾਨਕ ਸੰਗਤ ਨੇ ਬੜੇ ਸ਼ਰਧਾ ਤੇ ਉਤਸ਼ਾਹ ਨਾਲ ਭਾਗ ਲਿਆ | ਇਹ ਗੁਰਮਤਿ ਸਮਾਗਮ ਰੂਹਾਨੀਅਤ, ਸਿੱਖਿਆ ਤੇ ਗੁਰੂ ਘਰ ਦੀ ਮਹਾਨ ਸ਼ਹੀਦੀ ਪਰੰਪਰਾ ਨੂੰ ਯਾਦ ਕਰਨ ਦਾ ਪ੍ਰੇਰਣਾਦਾਇਕ ਸਮਾਂ ਸਾਬਤ ਹੋਇਆ |
ਪਿਛਲੀ ਖ਼ਬਰ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਮਹਿਲਾਵਾਂ ਅਹਿਮ ਯੋਗਦਾਨ ਪਾਉਣਗੀਆਂ-ਰਾਜਵਿੰਦਰ ਕੌਰ ਖਰੌੜ <br/> ਅਗਲੀ ਖ਼ਬਰ ਐਡਵੋਕੇਟ ਅਮਨਦੀਪ ਕੌਰ ਨੂੰ ਧਮਕੀ ਦੇਣ ਦੀ ਨਿਖੇਧੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।