23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

2027 ਦੀਆਂ ਵਿਧਾਨ ਸਭਾ ਚੋਣਾਂ 'ਚ ਮਹਿਲਾਵਾਂ ਅਹਿਮ ਯੋਗਦਾਨ ਪਾਉਣਗੀਆਂ-ਰਾਜਵਿੰਦਰ ਕੌਰ ਖਰੌੜ <br/>

ਅਜੀਤ ਡੈਸਕ 22-11-2025
ਨਾਭਾ, 21 ਨਵੰਬਰ (ਜਗਨਾਰ ਸਿੰਘ ਦੁਲੱਦੀ)-ਪਿਛਲੇ ਦਿਨੀਂ ਆਮ ਆਦਮੀ ਪਾਰਟੀ ਵਲੋਂ ਪਾਰਟੀ ਪ੍ਰਤੀ ਵਫ਼ਾਦਾਰੀ ਤੇ ਇਮਾਨਦਾਰੀ ਨਾਲ ਕੰਮ ਕਰਨ ਵਾਲੀਆਂ ਮਹਿਲਾਵਾਂ ਨੂੰ ਅਹੁਦੇਦਾਰੀਆਂ ਨਾਲ ਨਿਵਾਜਿਆ ਗਿਆ ਹੈ ਜਿਸ ਤਹਿਤ ਹਲਕਾ ਨਾਭਾ ਵਿਚ ਹਰਪ੍ਰੀਤ ਕੌਰ, ਜਸਵਿੰਦਰ ਕੌਰ ਭੁੱਲਰ, ਰਾਜ ਕੁਮਾਰੀ ਕੁਲਵਿੰਦਰ ਕੌਰ, ਮਨਦੀਪ ਕੌਰ, ਪ੍ਰਵੀਨ ਕੌਰ, ਬੇਅੰਤ ਕੌਰ, ਸੁਖਵਿੰਦਰ ਕੌਰ, ਰੀਨਾ ਰਾਣੀ, ਰਿੰਪੀ ਰਾਣੀ, ਅਕਵਿੰਦਰ ਕੌਰ, ਸ਼ਾਕਸੀ ਸਿੰਗਲਾ, ਪਿ੍ਆ ਸਿੰਗਲਾ, ਕਮਲਪ੍ਰੀਤ ਕੌਰ, ਗਗਨਦੀਪ ਕੌਰ, ਮਨਦੀਪ ਕੌਰ ਚਾਸਵਾਲ, ਸਰੋਜ਼ ਰਾਣੀ, ਪਰਮਿੰਦਰ ਕੌਰ, ਊਸ਼ਾ ਢੀਂਗਰਾ ਆਦਿ ਮਹਿਲਾਵਾਂ ਨੂੰ ਵੱਖ ਵੱਖ ਪਿੰਡਾਂ ਅਤੇ ਵਾਰਡਾਂ ਦਾ ਬਲਾਕ ਪ੍ਰਧਾਨ ਲਗਾਇਆ ਗਿਆ | ਹਲਕੇ ਦੀਆਂ ਮਹਿਲਾਵਾਂ ਨੂੰ ਅਹੁਦੇਦਾਰੀਆਂ ਮਿਲਣ ਉਪਰੰਤ ਹਲਕਾ ਇੰਚਾਰਜ ਮਹਿਲਾ ਵਿੰਗ ਰਾਜਵਿੰਦਰ ਕੌਰ ਖਰੌੜ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ, ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ, ਵੂਮੈਨ ਵਿੰਗ ਸੂਬਾ ਅਬਜਰਵਰ ਗਾਇਤਰੀ ਬਿਸ਼ਨੋਈ, ਪੰਜਾਬ ਪ੍ਰਧਾਨ ਮੈਡਮ ਅਮਨਦੀਪ ਕੌਰ ਅਰੋੜਾ, ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਮਾਲਵਾ ਈਸਟ ਜ਼ੋਨ ਪ੍ਰਧਾਨ ਵੀਰਪਾਲ ਕੌਰ, ਜ਼ਿਲ੍ਹਾ ਪ੍ਰਧਾਨ ਮੁਕਤਾ ਗੁਪਤਾ ਦਾ ਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਨਾ ਅਹੁਦੇਦਾਰੀਆਂ ਮਿਲਣ ਨਾਲ ਹੁਣ ਨਾਭਾ ਹਲਕੇ ਅੰਦਰ ਆਮ ਆਦਮੀ ਪਾਰਟੀ ਪਹਿਲਾ ਨਾਲੋਂ ਵੀ ਵਧੇਰੇ ਮਜਬੂਤ ਹੋਵੇਗੀ | ਰਾਜਵਿੰਦਰ ਕੌਰ ਖਰੌੜ ਨੇ ਕਿਹਾ ਕੀ ਸਾਡੀ ਟੀਮ ਪਾਰਟੀ ਨੂੰ ਮਜ਼ਬੂਤ ਕਰਨ ਲਈ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਜਿੰਮੇਵਾਰੀ ਨਿਭਾਵੇਗੀ | ਉਨ੍ਹਾਂ ਕਿਹਾ ਕਿ ਮਹਿਲਾਵਾਂ ਦੀ ਆਉਣ ਵਾਲੀਆਂ ਸਾਰੀਆਂ ਹੀ ਚੋਣਾਂ ਵਿਚ ਅਹਿਮ ਭੂਮਿਕਾ ਹੋਵੇਗੀ ਤੇ 2027 'ਚ ਮੁੜ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਵੀ ਪੰਜਾਬ ਦੀਆਂ ਮਹਿਲਾਵਾਂ ਅਹਿਮ ਯੋਗਦਾਨ ਪਾਉਣਗੀਆਂ |

ਪਿਛਲੀ ਖ਼ਬਰ ਸ਼ਹਿਰ 'ਚ ਸਿਵਲ ਕੰਮਾਂ ਦੀ ਗੁਣਵੱਤਾ ਦੀ ਹੋਵੇਗੀ ਥਰਡ ਪਾਰਟੀ ਆਡਿਟ-ਮੇਅਰ ਕੁੰਦਨ ਗੋਗੀਆ <br/> ਅਗਲੀ ਖ਼ਬਰ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਸਮਾਰੋਹ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।