23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਪੰਜਾਬ 'ਚ ਐਫ. ਸੀ. ਆਈ. ਕੋਲ 83 ਲੱਖ ਟਨ ਚੌਲ ਸਟੋਰ ਕਰਨ ਲਈ ਜਗ੍ਹਾ ਦੀ ਘਾਟ, ਕੇਂਦਰ ਤੁਰੰਤ ਦਖ਼ਲ ਦੇਵੇ : ਰਾਈਸ ਮਿੱਲਰਜ਼ ਐਸੋਸੀਏਸ਼ਨ <br/>

ਅਜੀਤ ਡੈਸਕ 22-11-2025
ਪਟਿਆਲਾ, 21 ਨਵੰਬਰ (ਗੁਰਵਿੰਦਰ ਸਿੰਘ ਔਲਖ)-ਰਾਈਸ ਮਿੱਲਰਜ਼ ਐਸੋਸੀਏਸ਼ਨ ਪੰਜਾਬ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੰਜਾਬ 'ਚ ਝੋਨੇ ਦੀ ਮਿਲਿੰਗ ਵਾਸਤੇ ਸ਼ੁਰੂ ਹੋਏ ਸੀਜ਼ਨ ਨਾਲ ਤਿਆਰ ਹੋਣ ਵਾਸਤੇ 105 ਲੱਖ ਮੀਟਰਿਕ ਟਨ ਚੌਲਾਂ ਦੀ ਸਟੋਰੇਜ ਵਾਸਤੇ ਐਫ. ਸੀ. ਆਈ. ਕੋਲ ਸਿਰਫ 22 ਲੱਖ ਮੀਟਰਿਕ ਟਨ ਚੌਲ ਦੀ ਸਟੋਰੇਜ ਲਈ ਥਾਂ ਹੈ ਜਦ ਕਿ 83 ਲੱਖ ਮੀਟਰਿਕ ਟਨ ਚੌਲਾਂ ਦੀ ਸਟੋਰੇਜ ਵਾਸਤੇ ਥਾਂ ਦੀ ਜ਼ਰੂਰਤ ਹੈ ਜਿਸ ਵਾਸਤੇ ਸਰਕਾਰ ਨੂੰ ਤੁਰੰਤ ਦਖਲ ਦੇਣ ਦੀ ਜ਼ਰੂਰਤ ਹੈ | ਇਥੇ ਪਟਿਆਲਾ ਮੀਡੀਆ ਕਲੱਬ 'ਚ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਈਸ ਮਿੱਲਰਜ਼ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਗਿਆਨੀ ਚੰਦ ਭਾਰਦਵਾਜ ਤੇ ਬਾਕੀ ਸਾਥੀਆਂ ਨੇ ਦੱਸਿਆ ਕਿ ਇਸ ਵਾਰ ਪੰਜਾਬ 'ਚ 156 ਲੱਖ ਮੀਟਰਿਕ ਟਨ ਝੋਨੇ ਦੀ ਪੈਦਾਵਾਰ ਹੋਈ ਹੈ ਜੋ ਰਾਈਸ ਮਿੱਲਰਾਂ ਨੂੰ ਮਿਲਿੰਗ ਵਾਸਤੇ ਸੌਂਪਿਆ ਗਿਆ ਹੈ ਜਿਸ 'ਚੋਂ 105 ਲੱਖ ਮੀਟਰਿਕ ਟਨ ਚੌਲ ਤਿਆਰ ਕਰ ਕੇ ਐਫ. ਸੀ. ਆਈ. ਨੂੰ ਸਪਲਾਈ ਕੀਤੇ ਜਾਣੇ ਹਨ | ਇਸ 'ਚੋਂ 20 ਲੱਖ ਟਨ ਚੌਲ 10 ਫੀਸਦੀ ਬਰੋਕਨ ਤੇ ਬਾਕੀ ਦੇ 85 ਲੱਖ ਟਨ ਚੌਲ 25 ਫੀਸਦੀ ਬਰੋਕਨ ਦੇ ਹਿਸਾਬ ਨਾਲ ਐਫ. ਸੀ. ਆਈ. ਨੂੰ 30 ਅਪ੍ਰੈਲ 2026 ਤੱਕ ਡਲੀਵਰ ਕਰਨਾ ਹੈ | ਉਨ੍ਹਾਂ ਕਿਹਾ ਕਿ ਜੇਕਰ 30 ਅਪ੍ਰੈਲ 2026 ਤੱਕ ਡਲੀਵਰੀ ਮੁਕੰਮਲ ਨਾ ਹੋਈ ਤਾਂ ਗਰਮੀ ਕਾਰਨ ਬਰੋਕਨ ਦੀ ਮਾਤਰਾ ਹੋਰ ਵੱਧ ਜਾਵੇਗੀ | ਉਨ੍ਹਾਂ ਕਿਹਾ ਕਿ ਇਸ ਤੋਂ ਵੀ ਵੱਡੀ ਸਮੱਸਿਆ ਹੈ ਕਿ ਪੰਜਾਬ 'ਚ ਸਟੋਰੇਜ ਦੀ ਬਹੁਤ ਵੱਡੀ ਘਾਟ ਹੈ | ਉਨ੍ਹਾਂ ਕਿਹਾ ਕਿ ਸਟੋਰੇਜ ਲਈ ਥਾਂ ਬਣਾਉਣ ਵਾਸਤੇ ਜ਼ਰੂਰੀ ਹੈ ਕਿ ਕੇਂਦਰ ਸਰਕਾਰ ਸਪੈਸ਼ਲਾਂ ਦਾ ਪ੍ਰਬੰਧ ਕਰੇ ਅਤੇ ਇਥੇ ਪਹਿਲਾਂ ਪਏ ਭੰਡਾਰ ਨੂੰ ਹੋਰ ਰਾਜਾਂ ਵਿਚ ਸ਼ਿਫਟ ਕਰੇ ਜਾਂ ਫਿਰ ਇਸ ਨੂੰ ਬਰਾਮਦ ਕਰੇ | ਉਨ੍ਹਾਂ ਕਿਹਾ ਕਿ ਇਹ ਕੰਮ 30 ਅਪ੍ਰੈਲ 2026 ਤੱਕ ਮੁਕੰਮਲ ਹੋਣਾ ਜ਼ਰੂਰੀ ਹੈ | ਇਸ ਮੌਕੇ ਗਿਆਨ ਚੰਦ ਭਾਰਦਵਾਜ ਨੇ ਦੱਸਿਆ ਕਿ ਇਸ ਵਾਰ ਪਟਿਆਲਾ ਜ਼ਿਲ੍ਹੇ 'ਚ ਐਸ. ਐਸ. ਪੀ. ਵਰੁਣ ਸ਼ਰਮਾ ਦੀ ਅਗਵਾਈ ਹੇਠ ਪੁਲਿਸ ਵਲੋਂ ਸਰਹੱਦੀ ਖੇਤਰਾਂ ਵਿਚ ਲਗਾਏ ਨਾਕਿਆਂ ਕਾਰਨ ਪੰਜਾਬ ਦੇ ਬਾਹਰੋਂ ਝੋਨਾ ਪੰਜਾਬ ਦੀਆਂ ਮੰਡੀਆਂ 'ਚ ਨਹੀਂ ਆ ਸਕਿਆ, ਜਿਸ ਲਈ ਅਸੀਂ ਉਨ੍ਹਾਂ ਦੇ ਧੰਨਵਾਦੀ ਹਾਂ | ਇਸ ਮੌਕੇ ਕਪੂਰਥਲਾ ਤੋਂ ਜੈਪਾਲ ਗੋਇਲ, ਨਾਮਦੇਵ ਅਰੋੜਾ, ਗੁਰਦਾਸਪੁਰ ਤੋਂ ਅਰਵਿੰਦ ਜ਼ੁਲਕਾਂ, ਅਸ਼ਵਨੀ ਕੁਮਾਰ, ਬਲਵਿੰਦਰ ਸਿੰਘ ਧੂਰੀ, ਸੰਜੀਵ ਕੁਮਾਰ ਮਾਨਸਾ, ਅਮਿਤ ਗੋਇਲ ਰਿਸ਼ੂ, ਰਾਜੀਵ ਸ਼ੇਰੂ, ਬੰਟੀ ਧੂਰੀ, ਅਨਿਲ ਧਵਨ, ਪਵਨ ਕੁਮਾਰ, ਜੈਪਾਲ ਮਿੱਡਾ, ਮਹਿੰਦਰਪਾਲ ਸ੍ਰੀ ਮੁਕਤਸਰ ਸਾਹਿਬ, ਪ੍ਰਵੀਨ ਜੈਨ, ਵਿਸ਼ਾਲ ਗੁਪਤਾ, ਸੁਰਜੀਤ ਸਿੰਘ, ਅਮਨ ਗੋਇਲ, ਮਨੀਸ਼ ਜਿੰਦਲ, ਰਿੰਕੂ ਮੂਣਕ, ਦਵਿੰਦਰ ਬਿੰਦਰਾ ਅਤੇ ਵਿਕਾਸ ਖਰੜ ਸਮੇਤ ਵੱਡੀ ਗਿਣਤੀ ਵਿਚ ਰਾਈਸ ਮਿੱਲਰਜ਼ ਮੌਜੂਦ ਸਨ |


ਪਿਛਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤਲਵੰਡੀ ਸਾਬੋ ਤੋਂ ਪਟਿਆਲਾ ਪੁੱਜੇ ਨਗਰ ਕੀਰਤਨ ਦਾ ਭਰਵਾਂ ਸਵਾਗਤ <br/> ਅਗਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦਾ ਬਹਾਦਰਗੜ੍ਹ ਪੁੱਜਣ 'ਤੇ ਰਣਜੋਧ ਸਿੰਘ ਹਡਾਣਾ ਦੀ ਅਗਵਾਈ 'ਚ ਸੰਗਤਾਂ ਵਲੋਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।