18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਪੰਜਾਬੀ 'ਵਰਸਿਟੀ ਯੁਵਕ ਮੇਲੇ ਦੇ ਦੂਜੇ ਦਿਨ 'ਲੁੱਡੀ' ਅਤੇ 'ਝੂੰਮਰ' ਲੋਕ ਨਾਚ ਨੇ ਰੰਗ ਬੰਨਿ੍ਹਆ <br/>

ਅਜੀਤ ਡੈਸਕ 23-11-2025
ਪਟਿਆਲਾ, 22 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਚੱਲ ਰਹੇ ਅੰਤਰ ਖੇਤਰੀ ਯੁਵਕ ਅਤੇ ਲੋਕ ਮੇਲੇ ਦੇ ਦੂਜੇ ਦਿਨ ਵੱਖ-ਵੱਖ ਕਲਾਤਮਿਕ ਵੰਨਗੀਆਂ ਦੇ ਮੁਕਾਬਲਿਆਂ ਨਾਲ਼ ਕੈਂਪਸ ਵਿੱਚ ਪੂਰਾ ਦਿਨ ਰÏਣਕ ਲੱਗੀ ਰਹੀ¢ ਗੁਰੂ ਤੇਗ ਬਹਾਦਰ ਹਾਲ ਵਿਚ ਮੇਲੇ ਦੀ ਮੁੱਖ ਸਟੇਜ ਉੱਤੇ ਕੁੜੀਆਂ ਦੇ ਲੋਕ ਨਾਚ ਲੁੱਡੀ, ਅਤੇ ਮੁੰਡਿਆਂ ਦੇ ਲੋਕ ਨਾਚ ਝੂੰਮਰ ਦੇ ਮੁਕਾਬਲਿਆਂ ਨੇ ਖ਼ੂਬ ਰੰਗ ਬੰਨਿ੍ਹਆ¢ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕੈਂਪਸ ਵਿਚ ਪੰਜ ਥਾਂ ਚਲਦੇ ਵੱਖ-ਵੱਖ ਮੁਕਾਬਲਿਆਂ ਦਾ ਦੌਰਾ ਕੀਤਾ ਅਤੇ ਭਾਗ ਲੈ ਰਹੇ ਵਿਦਿਆਰਥੀਆਂ ਦੀ ਹÏਸਲਾ ਅਫ਼ਜ਼ਾਈ ਕੀਤੀ¢ ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੇ ਇਨ੍ਹਾਂ ਯੁਵਕ ਮੇਲਿਆਂ ਵਿਚੋਂ ਬਹੁਤ ਵੱਡੇ ਕਲਾਕਾਰ ਨਿਕਲ਼ੇ ਹਨ ਜਿਨ੍ਹਾਂ ਨੇ ਦੁਨੀਆਂ ਭਰ ਵਿੱਚ ਆਪਣੀ ਕਲਾ ਦਾ ਲੋਹਾ ਮਨਵਾਇਆ ਹੈ¢ ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਇਨ੍ਹਾਂ ਮੇਲਿਆਂ ਵਿਚੋਂ ਕੌਮਾਂਤਰੀ ਪੱਧਰ ਦੇ ਫ਼ਨਕਾਰ ਨਿਕਲਣਗੇ¢ ਉਨ੍ਹਾਂ ਕਿਹਾ ਕਿ ਵਿਰਾਸਤੀ ਕਲਾਵਾਂ ਨੂੰ ਸੰਭਾਲਣ ਪੱਖੋਂ ਇਨ੍ਹਾਂ ਮੇਲਿਆਂ ਦੀ ਵੱਡੀ ਭੂਮਿਕਾ ਹੈ¢ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਪ੍ਰੋ. ਭੀਮਇੰਦਰ ਸਿੰਘ ਨੇ ਦੱਸਿਆ ਕਿ ਦੂਜੇ ਦਿਨ ਕਲਾ ਭਵਨ ਦੀ ਸਟੇਜ ਉੱਤੇ ਸੁਗਮ ਸੰਗੀਤ (ਗੀਤ), ਸੁਗਮ ਸੰਗੀਤ (ਗ਼ਜ਼ਲ) ਅਤੇ ਸਮੂਹ ਗਾਇਨ (ਭਾਰਤੀ) ਦੇ ਮੁਕਾਬਲੇ ਕਰਵਾਏ ਗਏ¢ ਇਸੇ ਤਰ੍ਹਾਂ ਸਨੀ ਓਬਰਾਏ ਆਰਟਸ ਆਡੀਟੋਰੀਅਮ ਵਿਚ ਪੰਜਾਬੀ ਲੋਕਧਾਰਾ ਅਤੇ ਸੱਭਿਆਚਾਰਕ ਲਘੂ ਫਿਲਮ ਅਤੇ ਪੰਜਾਬੀ ਮੁਹਾਵਰੇਦਾਰ ਵਾਰਤਾਲਾਪ ਦੇ ਮੁਕਾਬਲੇ ਹੋਏ¢ ਓਪਨ ਏਅਰ ਥੀਏਟਰ ਵਿੱਚ ਭੰਡ ਅਤੇ ਨੁੱਕੜ ਨਾਟਕ ਦੇ ਮੁਕਾਬਲੇ ਕਰਵਾਏ ਗਏ¢ ਪੰਜਾਬੀ ਭਵਨ (ਲਾਅਨ) ਵਿਖੇ ਪੰਜਾਬ ਦੀਆਂ ਵਿਰਾਸਤੀ ਕਲਾਵਾਂ ਦੇ ਮੁਕਾਬਲਿਆਂ ਨੇ ਸਭ ਦਾ ਉਚੇਚਾ ਧਿਆਨ ਖਿਚਦਿਆਂ ਕੈਂਪਸ ਨੂੰ ਵਿਰਾਸਤੀ ਦੇਣ ਵਿਚ ਭਰਵਾਂ ਯੋਗਦਾਨ ਪਾਇਆ¢ ਇਨ੍ਹਾਂ ਵਿਰਾਸਤੀ ਕਲਾਵਾ ਵਿਚ ਰੰਗੋਲੀ, ਕਲੇਅ ਮਾਡਲਿੰਗ, ਮੌਕੇ 'ਤੇ ਚਿੱਤਰਕਾਰੀ, ਫ਼ੋਟੋਗ੍ਰਾਫ਼ੀ, ਮਹਿੰਦੀ, ਪੋਸਟਰ ਮੇਕਿੰਗ, ਕਾਰਟੂਨਿੰਗ, ਕੋਲਾਜ ਬਣਾਉਣਾ ਤੇ ਇੰਸਟਾਲੇਸ਼ਨ ਦੇ ਮੁਕਾਬਲੇ ਸ਼ਾਮਿਲ ਰਹੇ | ਮੇਲੇ ਦੇ ਦੂਜੇ ਦਿਨ ਮੁੱਖ ਸਟੇਜ ਉਤੇ ਚਲਦੇ ਮੁਕਾਬਲਿਆਂ ਦੋਰਾਨ ਵਿੱਤ ਅਫ਼ਸਰ ਡਾ. ਪ੍ਰਮੋਦ ਅਗਰਵਾਲ ਅਤੇ ਡੀਨ ਡਾਇਰੈਕਟੋਰੇਟ ਆਫ਼ ਇੰਟਰਨੈਸ਼ਨਲ ਅਫ਼ੇਅਰਜ਼ ਡਾ. ਦਮਨਜੀਤ ਸੰਧੂ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ¢ਇਸ ਤੋਂ ਇਲਾਵਾ ਵੱਖ-ਵੱਖ ਥਾਵਾਂ ਉੱਤੇ ਡੀਨ ਖੋਜ ਡਾ. ਰਿਤੂ ਲਹਿਲ, ਸੈਂਟਰ ਫਾਰ ਡਾਇਸਪੋਰਾ ਦੇ ਡਾਇਰੈਕਟਰ ਡਾ. ਰਾਜਿੰਦਰ ਸਿੰਘ ਗਿੱਲ, ਅਡੀਸ਼ਨਲ ਪ੍ਰੋਵੋਸਟ ਡਾ. ਜਗਪ੍ਰੀਤ ਕੌਰ, ਆਰਟਸ ਐਂਡ ਕਲਚਰ ਫ਼ੈਕਲਟੀ ਦੇ ਡੀਨ ਡਾ. ਜਸਪਾਲ ਕÏਰ ਦਿਉਲ, ਕੋਆਰਡੀਨੇਟਰ ਐੱਨ. ਐੱਸ. ਐੱਸ. ਡਾ. ਅਨਹਦ ਸਿੰਘ ਗਿੱਲ, ਡੀ.ਪੀ. ਐÉਮ. ਡਾ. ਸੁਖਜੀਤ ਕੌਰ, ਡਾਇਰੈਕਟਰ ਆਈ. ਏ. ਐੱਸ. ਸੈਂਟਰ ਡਾ. ਅਜੀਤਾ ਆਦਿ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ |

ਪਿਛਲੀ ਖ਼ਬਰ ਪੰਜ ਸਾਲ ਗਾਰੰਟੀ ਵਾਲੀਆਂ ਸੜਕਾਂ ਬਣਾਈਆਂ ਜਾਣਗੀਆਂ-ਡਾ. ਬਲਬੀਰ ਸਿੰਘ <br/> ਅਗਲੀ ਖ਼ਬਰ ਸੇਂਟ ਕਬੀਰ ਕਾਲਜ 'ਚ ਕੌਮੀ ਏਕਤਾ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।