18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਪੰਜ ਸਾਲ ਗਾਰੰਟੀ ਵਾਲੀਆਂ ਸੜਕਾਂ ਬਣਾਈਆਂ ਜਾਣਗੀਆਂ-ਡਾ. ਬਲਬੀਰ ਸਿੰਘ <br/>

ਅਜੀਤ ਡੈਸਕ 23-11-2025
ਪਟਿਆਲਾ, 22 ਨਵੰਬਰ (ਮਨਦੀਪ ਸਿੰਘ ਖਰੌੜ)-ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਵਿਕਾਸ ਅਤੇ ਫੰਡਾਂ ਦੀ ਲਹਿਰ ਪ੍ਰੋਗਰਾਮ ਤਹਿਤ ਪਟਿਆਲਾ ਦਿਹਾਤੀ ਦੇ ਵੱਖ-ਵੱਖ ਪਿੰਡਾਂ ਹਰਦਾਸਪੁਰ, ਕਾਲਵਾ, ਨੰਦਪੁਰ ਕੇਸ਼ੋਂ, ਚਲੈਲਾ, ਰੋਹਰਗੜ੍ਹ, ਕਿਸ਼ਨਗੜ੍ਹ, ਰੋਹਟੀ ਖ਼ਾਸ, ਇੱਛੇਵਾਲ ਅਤੇ ਸਿਉਨਾ ਵਿਚ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ ਵਿਕਾਸ ਫੰਡਾਂ ਦੀ ਵੰਡ ਕੀਤੀ¢ ਇਸ ਮÏਕੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਟੀਚਾ ਪਿੰਡਾਂ ਦੇ ਵਸਨੀਕਾਂ ਨੂੰ ਬਿਹਤਰ ਸੁਵਿਧਾਵਾਂ ਤੇ ਨÏਜਵਾਨਾਂ ਲਈ ਨਵੇਂ ਰੋਜ਼ਗਾਰ ਦੇ ਰਸਤੇ ਤਿਆਰ ਕਰਨਾ ਹੈ¢ ਡਾ. ਬਲਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਾਰੀ ਕੀਤੇ ਫੰਡਾਂ ਰਾਹੀਂ ਹੁਣ ਇਹਨਾਂ ਪਿੰਡਾਂ ਵਿਚ ਕਈ ਮਹੱਤਵਪੂਰਨ ਵਿਕਾਸ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ¢ ਇਨ੍ਹਾਂ ਵਿੱਚ ਪੰਜ ਸਾਲ ਦੀ ਗਰੰਟੀ ਵਾਲੀਆਂ ਪੱਕੀਆਂ ਸੜਕਾਂ, ਫਿਰਨੀ ਦੇ ਕੰਮ, ਕਮਿਊਨਿਟੀ ਹਾਲ, ਖੇਡ ਮੈਦਾਨ ਅਤੇ ਹੋਰ ਆਧੁਨਿਕ ਢਾਂਚੇ ਦੀ ਨਿਰਮਾਣ ਪ੍ਰਕਿਰਿਆ ਸ਼ਾਮਲ ਹੈ¢ ਇਹ ਸਹੂਲਤਾਂ ਸਿਰਫ਼ ਪਿੰਡਾਂ ਦੀ ਸੋਭਾ ਹੀ ਨਹੀਂ ਵਧਾਉਣਗੀਆਂ ਸਗੋਂ ਨÏਜਵਾਨ ਪੀੜ੍ਹੀ ਨੂੰ ਖੇਡਾਂ ਅਤੇ ਸਮਾਜਿਕ ਗਤੀਵਿਧੀਆਂ ਲਈ ਵੱਧ ਤੋ ਵੱਧ ਮÏਕੇ ਪ੍ਰਦਾਨ ਕਰਨਗੀਆਂ¢ ਉਨ੍ਹਾਂ ਕਿਹਾ ਕਿ ਪਿੰਡਾਂ ਦੇ ਕਈ ਥਾਵਾਂ 'ਤੇ ਮÏਜੂਦ ਬੇਕਾਰ ਪਏ ਟੋਭੇ ਹੁਣ ਹਟਾ ਕੇ ਉਨ੍ਹਾਂ ਦੀ ਥਾਂ ਦਰੱਖਤ ਲਗਾਏ ਜਾਣਗੇ, ਤਾਂ ਜੋ ਪਿੰਡਾਂ ਦੀ ਹਵਾ ਅਤੇ ਵਾਤਾਵਰਣ ਹੋਰ ਸੁੰਦਰ ਬਣ ਸਕੇ¢ ਸਿਹਤ ਮੰਤਰੀ ਨੇ ਦੱਸਿਆ ਕਿ ਬਹੁਤ ਜਲਦ ਪਿੰਡਾਂ ਵਿੱਚ “ਈ-ਰਿਕਸ਼ਾ ਸਰਵਿਸ” ਦੀ ਸ਼ੁਰੂਆਤ ਕੀਤੀ ਜਾਵੇਗੀ¢ ਇਸ ਪਹਿਲ ਨਾਲ ਇਕ ਪਾਸੇ ਨÏਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮÏਕੇ ਤਿਆਰ ਹੋਣਗੇ, ਦੂਜੇ ਪਾਸੇ ਪਿੰਡ ਵਾਸੀਆਂ, ਖ਼ਾਸ ਕਰਕੇ ਬਜ਼ੁਰਗਾਂ, ਵਿਦਿਆਰਥੀਆਂ ਅਤੇ ਮਹਿਲਾਵਾਂ ਨੂੰ ਆਵਾਜਾਈ ਸੁਵਿਧਾ ਪ੍ਰਾਪਤ ਹੋਵੇਗੀ¢ ਇਸ ਮÏਕੇ ਸਿਹਤ ਮੰਤਰੀ ਨੇ ਪਿੰਡਾਂ ਦੀਆਂ ਮਹਿਲਾਵਾਂ ਲਈ ਵੀ ਖ਼ਾਸ ਐਲਾਨ ਕੀਤਾ¢ ਉਹਨਾਂ ਦੱਸਿਆ ਕਿ ਹੁਣ ਬੀਬੀਆਂ ਅਤੇ ਭੈਣਾਂ ਨੂੰ ਸੈਲਫ ਹੈਲਪ ਗਰੁੱਪਾਂ ਰਾਹੀਂ ਹੋਰ ਵਧੇਰੇ ਰੋਜ਼ਗਾਰ ਦੇ ਮÏਕੇ ਮੁਹੱਈਆ ਕਰਵਾਏ ਜਾਣਗੇ¢ ਓਹਨਾ ਕਿਹਾ ਕਿ ਸਰਕਾਰ ਦਾ ਉਦੇਸ਼ ਹੈ ਕਿ ਹਰ ਪਿੰਡ ਦੀ ਮਹਿਲਾ ਘਰੇਲੂ ਉਦਯੋਗਾਂ ਰਾਹੀਂ ਮਜ਼ਬੂਤ ਅਤੇ ਆਤਮਨਿਰਭਰ ਬਣੇ¢ ਇਸ ਤੋਂ ਇਲਾਵਾ, ਡਾ. ਬਲਬੀਰ ਸਿੰਘ ਨੇ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 23, 24 ਅਤੇ 25 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਕੱਠੇ ਹੋ ਕੇ “ਹਿੰਦ ਦੀ ਚਾਦਰ” ਸ੍ਰੀ ਗੁਰੂ ਤੇਗ਼ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਦਿਨ ਨੂੰ ਸਮਰਪਿਤ ਸਮਾਗਮਾਂ ਵਿਚ ਵੱਧ ਤੋਂ ਵੱਧ ਸਮੂਲੀਅਤ ਕਰਨ ¢

ਪਿਛਲੀ ਖ਼ਬਰ ਧਰਮਸੋਤ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਵਲੋਂ ਮਹੰਤ ਹਰਵਿੰਦਰ ਖਨੌੜਾ ਦਾ ਕੀਤਾ ਸਨਮਾਨ ਅਗਲੀ ਖ਼ਬਰ ਪੰਜਾਬੀ 'ਵਰਸਿਟੀ ਯੁਵਕ ਮੇਲੇ ਦੇ ਦੂਜੇ ਦਿਨ 'ਲੁੱਡੀ' ਅਤੇ 'ਝੂੰਮਰ' ਲੋਕ ਨਾਚ ਨੇ ਰੰਗ ਬੰਨਿ੍ਹਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।