21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਤਿ੍ਵੇਣੀ ਸਾਹਿਤ ਪਰਿਸ਼ਦ ਵਲੋਂ ਸਾਹਿਤਕ ਸਮਾਗਮ

ਅਜੀਤ ਡੈਸਕ 25-11-2025
ਪਟਿਆਲਾ, 24 ਨਵੰਬਰ (ਗੁਰਵਿੰਦਰ ਸਿੰਘ)-ਤਿ੍ਵੇਣੀ ਸਾਹਿਤ ਪਰਿਸ਼ਦ ਪਟਿਆਲਾ ਵਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿਚ ਪੰਜਾਬੀ ਮਾਹ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੂੰ ਸਮਰਪਿਤ ਇਕ ਵਿਸ਼ੇਸ਼ ਸਾਹਿਤਕ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਪ੍ਰਧਾਨਗੀ ਲਈ ਪਰਿਸ਼ਦ ਦੇ ਪ੍ਰਧਾਨ ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ, ਸੀਨੀ. ਮੀਤ ਪ੍ਰਧਾਨ ਨਿਰਮਲਾ ਗਰਗ, ਉੱਘੇ ਸਾਹਿਤਕਾਰ ਸੰਤ ਸਿੰਘ ਸੋਹਲ ਅਤੇ ਪਿ੍ੰਸੀਪਲ ਗੁਰਨਾਮ ਸਿੰਘ ਜੱਜ ਮੰਚ 'ਤੇ ਸੁਸ਼ੋਭਿਤ ਹੋਏ | ਸਮਾਗਮ ਦੀ ਸ਼ੁਰੂਆਤ ਮੰਗਤ ਖ਼ਾਨ ਵਲੋਂ ਜਸਵਿੰਦਰ ਦੀ ਪ੍ਰਸਿੱਧ ਗ਼ਜ਼ਲ 'ਰਾਤਾਂ ਪੋਹ ਦੀਆਂ' ਦੇ ਸੁਰੀਲੇ ਗਾਇਨ ਨਾਲ ਹੋਈ | ਇਸ ਤੋਂ ਬਾਅਦ ਪਰਿਸ਼ਦ ਦੇ ਪ੍ਰਧਾਨ ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ ਨੇ ਹਾਜ਼ਰ ਸੰਗਤ ਅਤੇ ਸਾਹਿਤਕਾਰਾਂ ਦਾ ਸਵਾਗਤ ਕਰਦੇ ਹੋਏ ਸਮਾਗਮ ਦੀ ਮਹੱਤਤਾ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ | ਕਵੀ ਦਰਬਾਰ ਸੈਸ਼ਨ ਦੌਰਾਨ ਕਈ ਉੱਘੇ ਤੇ ਨਵਉਭਰਦੇ ਕਵੀਆਂ ਨੇ ਆਪਣੀਆਂ ਕਵਿਤਾਵਾਂ, ਗ਼ਜ਼ਲਾਂ ਅਤੇ ਰਚਨਾਵਾਂ ਰਾਹੀਂ ਸਮਾਗਮ ਨੂੰ ਰੰਗਤ ਦਿੱਤੀ | ਜੱਗਾ ਰੰਗੂਵਾਲ, ਸ਼ਾਮ ਸਿੰਘ ਪ੍ਰੇਮ, ਰਾਮ ਸਿੰਘ ਬੰਗ, ਬਚਨ ਸਿੰਘ ਗੁਰਮ, ਦਰਸ਼ਨ ਸਿੰਘ ਦਰਸ਼ ਪਸਿਆਣਾ, ਡਾ. ਜੀ. ਐੱਸ. ਆਨੰਦ, ਰਾਜੇਸ਼ਵਰ ਕੁਮਾਰ, ਖੁਸ਼ਪ੍ਰੀਤ ਸਿੰਘ ਹਰੀਗੜ੍ਹ, ਗੁਰਚਰਨ ਸਿੰਘ ਧੰਜੂ, ਜਗਜੀਤ ਸਿੰਘ ਸਾਹਨੀ, ਪਰਵਿੰਦਰ ਕੌਰ ਪਰਮ, ਜਸਵਿੰਦਰ ਕੌਰ ਪਟਿਆਲਾ, ਰਘਬੀਰ ਸਿੰਘ ਮਹਿਮੀ, ਸੁਰਿੰਦਰ ਕੌਰ ਬਾੜਾ, ਧੰਨਾ ਸਿੰਘ ਸਿਉਨਾ, ਇੰਸ਼ਾਦ ਖੜਿਆਲਵੀ, ਤਜਿੰਦਰ ਸਿੰਘ ਅਨਜਾਨਾ, ਹਰੀ ਸਿੰਘ ਚਮਕ, ਮਨਦੀਪ ਸਿੰਘ ਮੈਂਡੀ, ਮਦਨ ਮਦਹੋਸ਼, ਅਨੀਤਾ ਅਰੋੜਾ ਪਾਤੜਾਂ, ਅੰਜੂ ਬਾਲਾ ਤਬੱਸੁਮ, ਮੰਗਤ ਖ਼ਾਨ, ਨਿਰਮਲਾ ਗਰਗ, ਸੰਤ ਸਿੰਘ ਸੋਹਲ ਅਤੇ ਪਿ੍ੰ. ਗੁਰਨਾਮ ਸਿੰਘ ਜੱਜ ਨੇ ਆਪਣੀਆਂ ਰਚਨਾਵਾਂ ਨਾਲ ਮਹੌਲ ਨੂੰ ਸਾਹਿਤਕ ਰੰਗਾਂ ਨਾਲ ਰੰਗਿਆ | ਇਸ ਤੋਂ ਇਲਾਵਾ, ਡਾ. ਰਵੀ ਭੂਸ਼ਣ, ਯਸ਼ਸ਼ਵੀ ਅਰੋੜਾ, ਰਾਜੇਸ਼ ਕੋਟੀਆ, ਗੁਰਦੀਪ ਸਿੰਘ ਸੱਗੂ, ਮਾਲਤੀ ਸਿੰਗਲਾ, ਐੱਸ.ਐੱਨ. ਚੌਧਰੀ ਅਤੇ ਰੰਜੂ ਬਾਲਾ ਸਮਾਗਮ ਵਿੱਚ ਸਰੋਤਾ ਵਜੋਂ ਹਾਜ਼ਰ ਰਹੇ | ਅੰਤ ਵਿਚ ਪ੍ਰਧਾਨ ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ ਨੇ ਆਪਣੀ ਗ਼ਜ਼ਲ ਦੇ ਕੁਝ ਸ਼ੇਰ ਪੇਸ਼ ਕਰਕੇ ਸਭਾ ਦਾ ਖ਼ਾਸ ਰੂਪ ਵਿਚ ਧੰਨਵਾਦ ਕੀਤਾ | ਮੰਚ ਸੰਚਾਲਨ ਦੀ ਜ਼ਿੰਮੇਵਾਰੀ ਮੰਗਤ ਖ਼ਾਨ ਨੇ ਸੁਚਾਰੂ ਢੰਗ ਨਾਲ ਨਿਭਾਈ | ਸਾਰੇ ਸਾਹਿਤਕਾਰਾਂ ਦੇ ਸਹਿਯੋਗ ਤੇ ਉਤਸ਼ਾਹਕ ਭਾਗੀਦਾਰੀ ਨਾਲ ਇਹ ਸਾਹਿਤਕ ਸਮਾਗਮ ਯਾਦਗਾਰੀ ਅੰਦਾਜ਼ ਵਿਚ ਨਿਬੜਿਆ¢
ਪਿਛਲੀ ਖ਼ਬਰ ਪੰਜਾਬੀ 'ਵਰਸਿਟੀ ਦੇ ਪੱਤਰਕਾਰੀ ਵਿਭਾਗ ਨੇ ਫ਼ਿਲਮ ਨਿਰਮਾਣ ਬਾਰੇ ਵਰਕਸ਼ਾਪ ਕਰਵਾਈ ਅਗਲੀ ਖ਼ਬਰ ਗੁਰਮਤਿ ਕਾਲਜ ਤੇ ਗੁਰੂ ਨਾਨਕ ਫਾਊਾਡੇਸ਼ਨ ਪਬਲਿਕ ਸਕੂਲ ਵਲੋਂ ਗੁਰਮਤਿ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।