ਨਾਭਾ, 24 ਨਵੰਬਰ (ਕਰਮਜੀਤ ਸਿੰਘ)-ਸ਼੍ਰੋਮਣੀ ਅਕਾਲੀ ਦਲ ਹਲਕਾ ਨਾਭਾ ਦੀ ਇਕ ਵਿਸ਼ੇਸ਼ ਬੈਠਕ ਹਲਕਾ ਮੁਖੀ ਮੱਖਣ ਸਿੰਘ ਲਾਲਕਾ ਦੀ ਬੈਠਕ 'ਚ ਸਥਾਨਕ ਇਤਿਹਾਸਿਕ ਗੁਰਦੁਆਰਾ ਅਕਾਲਗੜ ਸਾਹਿਬ ਵਿਖੇ ਹੋਈ | ਇਸ ਬੈਠਕ 'ਚ ਕਈ ਅਹਿਮ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਮੁਖੀ ਮੱਖਣ ਸਿੰਘ ਲਾਲਕਾ ਨੇ ਦੱਸਿਆ ਕਿ ਇਸ ਬੈਠਕ 'ਚ ਹੋਣ ਵਾਲੀਆਂ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਲਈ ਵਿਸ਼ੇਸ਼ ਤੌਰ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ | ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਆਮ ਆਦਮੀ ਪਾਰਟੀ ਸਰਕਾਰ ਤੋਂ ਮੋਹ ਭੰਗ ਹੋ ਚੁੱਕਿਆ ਹੈ ਅਤੇ ਆਉਣ ਵਾਲੀਆਂ 2027 ਦੀਆਂ ਅਸੈਂਬਲੀ ਚੋਣਾਂ 'ਚ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਨੂੰ ਤਤਪਰ ਹਨ | ਇਸ ਮੌਕੇ ਬਲਤੇਜ ਸਿੰਘ ਖੋਖ, ਅਮਰੀਕ ਸਿੰਘ ਥੂਹੀ, ਗੁਰਦਿਆਲ ਇੰਦਰ ਬਿੱਲੂ, ਗੁਰਸੇਵਕ ਸਿੰਘ ਗੋਲੂ, ਅਬਜਿੰਦਰ ਸਿੰਘ ਜੋਗੀ, ਗੁਰਜੰਟ ਸਿੰਘ ਸਹੋਲੀ, ਜੱਸਾ ਖੋਖ, ਸ਼ਮਸ਼ੇਰ ਸਿੰਘ ਚੌਧਰੀ ਮਾਜਰਾ, ਪਿ੍ੰਸ ਤੁੰਗ, ਮੋਹਨ ਸਿੰਘ ਰਾਮਗੜ੍ਹ, ਡਾ. ਕਵੇਲੀ, ਗੁਰਤੇਜ ਸਿੰਘ ਕੋਲ, ਗੁਰਤੇਜ ਖਨੌੜਾ, ਬਲਵਿੰਦਰ ਸਿੰਘ ਧਾਰਨੀ, ਕਰਮ ਸਿੰਘ ਮਾਂਗੇਵਾਲ, ਬੱਬੂ ਰਾਮਗੜ੍ਹ, ਹਰਨੈਬ ਪੜੀ, ਗੁਰਜੰਟ ਸਿੰਘ ਬਿਰਡਵਾਲ, ਸਤਨਾਮ ਸਿੰਘ ਰਹਿਸਲ, ਸਤਨਾਮ ਮੈਂਬਰ ਤੂੰਗਾ, ਗੁਰਦੀਪ ਸਿੰਘ, ਜੋਗੀ ਖਿਜਰਪੁਰ, ਯਾਦਵਿੰਦਰ ਸਿੰਘ ਥੂਹੀ ਤੇ ਹੋਰ ਹਾਜ਼ਰ ਸਨ |