ਨਾਭਾ, 24 ਨਵੰਬਰ (ਜਗਨਾਰ ਸਿੰਘ ਦੁਲੱਦੀ)-ਸ਼ਹੀਦ ਭਗਤ ਸਿੰਘ ਵੈੱਲਫੇਅਰ ਸੋਸਾਇਟੀ ਵਲੋਂ ਸ਼ਹੀਦ ਭਗਤ ਸਿੰਘ ਦੀ ਨਿੱਘੀ ਯਾਦ ਨੂੰ ਸਮਰਪਿਤ ਸਥਾਨਕ ਸਰਕਾਰੀ ਰਿਪੁਦਮਨ ਕਾਲਜ ਗਰਾਊਾਡ ਵਿਖੇ ਕਲੱਬ ਪ੍ਰਧਾਨ ਪਰਮਜੀਤ ਸਿੰਘ ਥੂਹੀ ਦੀ ਅਗਵਾਈ 'ਚ ਦੋ ਦਿਨਾਂ 7ਵਾਂ ਕਬੱਡੀ ਕੱਪ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਿਆ | ਇਸ ਕਬੱਡੀ ਕੱਪ ਦਾ ਉਦਘਾਟਨ ਪੰਜਾਬ ਦੇ ਉੱਘੇ ਸਿੱਖ ਚਿੰਤਕ ਤੇ ਭਾਕਿਯੂ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਅਬਜਿੰਦਰ ਸਿੰਘ ਜੋਗੀ ਗਰੇਵਾਲ ਨਾਨੋਕੀ ਵਲੋਂ ਕੀਤਾ ਗਿਆ ਸੀ | ਕਲੱਬ ਪ੍ਰਧਾਨ ਪਰਮਜੀਤ ਸਿੰਘ ਥੂਹੀ ਨੇ ਦੱਸਿਆ ਕਿ ਇਕ ਪਿੰਡ ਓਪਨ ਦੇ ਮੈਚਾਂ 'ਚ ਭੂਲਣ ਦੀ ਟੀਮ ਨੇ ਗੱਦਾਖੇੜੀ ਹਰਿਆਣਾ ਦੀ ਟੀਮ ਨੂੰ ਹਰਾ ਕੇ 7ਵਾਂ ਕਬੱਡੀ ਕੱਪ ਜਿੱਤਿਆ | ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਚਰਨ ਸਿੰਘ ਰਲਹਨ, ਸਤਬੀਰ ਸਿੰਘ ਖੱਟੜਾ ਅਤੇ ਮਨਪ੍ਰੀਤ ਸਿੰਘ ਅੱੈਮ.ਡੀ. ਕਰਤਾਰ ਕੰਬਾਈਨ ਨੇ ਕਿਹਾ ਕਿ ਖੇਡਾਂ ਹੀ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖ ਸਕਦੀਆਂ ਹਨ ਜਿਸ ਕਰਕੇ ਸਾਨੂੰ ਆਪਣੇ ਬੱਚਿਆਂ ਨੂੰ ਖੇਡਾਂ ਨਾਲ ਵਧੇਰੇ ਜੋੜਨਾ ਚਾਹੀਦਾ ਹੈ | ਸੰਧੂ ਬ੍ਰਦਰਜ਼ ਵਲੋਂ ਕੀਤੀ ਗਈ ਕਮੈਂਟਰੀ ਨੇ ਦਰਸ਼ਕਾਂ ਮੈਚਾਂ ਨਾਲ ਜੋੜੀ ਰੱਖਿਆ ਅਤੇ ਮੈਚਾਂ ਦੇ ਅਖੀਰ 'ਚ ਦੇਰ ਸ਼ਾਮ ਪ੍ਰਸਿੱਧ ਪੰਜਾਬੀ ਗਾਇਕ ਸੁੱਚਾ ਰੰਗੀਲਾ ਤੇ ਮਨਦੀਪ ਮੈਂਡੀ ਵਲੋਂ ਖੇਡ ਪ੍ਰੇਮੀਆਂ ਦਾ ਗੀਤਾਂ ਰਾਹੀਂ ਮਨੋਰੰਜਨ ਕੀਤਾ ਗਿਆ | ਇਸ ਕਬੱਡੀ ਕੱਪ ਮੌਕੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ, ਚੰਦਰੇਸ਼ਵਰ ਸਿੰਘ ਮੋਹੀ, ਚਰਨ ਸਿੰਘ ਰਲਹਨ ਐਮ.ਡੀ. ਮਲਕੀਤ ਕੰਬਾਈਨ, ਮਨਪ੍ਰੀਤ ਸਿੰਘ ਐੱਮ.ਡੀ. ਕਰਤਾਰ ਕੰਬਾਈਨ, ਸਤਵੀਰ ਸਿੰਘ ਖੱਟੜਾ, ਹਰਪਾਲ ਸਿੰਘ ਐਮ.ਡੀ. ਏ.ਐੱਸ ਕੰਬਾਈਨ, ਸੀਨੀ. ਕਲੱਬ ਮੈਂਬਰ ਯਾਦਵਿੰਦਰ ਸਿੰਘ ਯਾਦੂ, ਸੁਖਵਿੰਦਰ ਸਿੰਘ ਵਿਰਕ, ਅਵਤਾਰ ਸਿੰਘ ਬਿਰੜਵਾਲ, ਸੁਖਵਿੰਦਰ ਸਿੰਘ ਛੀਟਾਂਵਾਲਾ, ਮਾ. ਧਰਮਿੰਦਰ ਸਿੰਘ ਕਲੇਰ, ਪਲਵਿੰਦਰ ਸਿੰਘ ਛੀਟਾਂਵਾਲਾ, ਇੰਸ. ਸਰਬਜੀਤ ਸਿੰਘ ਚੀਮਾ, ਪਾਖਰ ਸਿੰਘ ਸਹੌਲੀ, ਮਨਜਿੰਦਰ ਸਿੰਘ ਜਿੰਦਰੀ, ਜਸਪਾਲ ਸਿੰਘ ਦੁਲੱਦੀ, ਆਸ਼ੂ ਜ਼ਖਮੀ, ਹਰਦੀਪ ਸਿੰਘ ਘੁੱਲਾ, ਗੁਰਜੰਟ ਸਿੰਘ ਸਹੌਲੀ, ਬਲਜੀਤ ਸਿੰਘ ਦੁਲੱਦੀ, ਗੁਰਧਿਆਨ ਸਿੰਘ ਸਕਰਾਲੀ, ਤਰਸੇਮ ਸਿੰਘ ਦੁਲੱਦੀ, ਭਿੰਦੀ ਟਰਾਂਸਪੋਰਟਰ, ਸਾ. ਸਰਪੰਚ ਹਰਜੀਤ ਸਿੰਘ ਅਗੇਤਾ, ਸੁਰਿੰਦਰ ਸਿੰਘ ਚੌਹਾਨ ਆਦਿ ਖੇਡ ਪ੍ਰੇਮੀ ਹਾਜ਼ਰ ਸਨ |