31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਸਿਲਾਈ ਸੈਂਟਰ 'ਚ ਮੁਫ਼ਤ ਲੈਬ ਟੈਸਟ ਕੈਂਪ ਲਗਾਇਆ

ਅਜੀਤ ਡੈਸਕ 20-06-2025
ਕੋਟਕਪੂਰਾ, 19 ਜੂਨ (ਮੇਘਰਾਜ)-ਭਾਰਤ ਵਿਕਾਸ ਪ੍ਰੀਸ਼ਦ ਕੋਟਕਪੂਰਾ ਵਲੋਂ ਅੱਜ ਸਥਾਨਕ ਜਲਾਲੇਆਣਾ ਰੋਡ 'ਤੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਚਲਾਏ ਜਾ ਰਹੇ ਸਿਲਾਈ ਸੈਂਟਰ 'ਚ ਮੁਫ਼ਤ ਲੈਬ ਟੈਸਟ ਕੈਂਪ ਲਗਾਇਆ ਗਿਆ | ਸਿਲਾਈ ਸੈਂਟਰ ਦੀਆਂ ਸਮੂਹ ਸਿਖਿਆਰਥਣਾਂ ਦੇ ਚੰਗੀ ਸਿਹਤ ਤਹਿਤ ਟੈਸਟ ਕੀਤੇ ਗਏ | ਸੰਸਥਾ ਦੇ ਪ੍ਰਧਾਨ ਕਪਿਲ ਗੋਇਲ ਤੇ ਸਵਾਮੀ ਵਿਵੇਕਾਨੰਦ ਸ਼ਾਖਾ ਦੇ ਪ੍ਰਧਾਨ ਨਰੇਸ਼ ਗੋਇਲ ਦੀ ਪ੍ਰਧਾਨਗੀ ਹੇਠ ਲਗਾਏ ਗਏ ਕੈਂਪ 'ਚ ਸੂਬਾ ਸਰਪ੍ਰਸਤ ਨਰੇਸ਼ਪਾਲ ਕਾਂਸਲ, ਸੂਬਾ ਸਲਾਹਕਾਰ ਸੁਭਾਸ਼ ਗੋਇਲ, ਜ਼ਿਲ੍ਹਾ ਪ੍ਰਧਾਨ ਰਾਮ ਕੁਮਾਰ ਗਰਗ ਦੇ ਦੋਵਾਂ ਸ਼ਾਖਾਵਾਂ ਦੇ ਕਨਵੀਨਰ ਟੀ.ਆਰ ਅਰੋੜਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਕੈਂਪ 'ਚ ਮਹਾਰਾਜਾ ਅਗਰਸੈਨ ਚੈਰੀਟੇਬਲ ਲੈਬੋਰਟਰੀ ਦੇ ਸੰਚਾਲਕ ਸੰਜੇ ਥਾਪਰ ਤੇ ਉਨ੍ਹਾਂ ਦੀ ਟੀਮ ਵਲੋਂ ਟੈਸਟ ਸੈਂਪਲ ਇਕੱਤਰ ਕੀਤੇ ਗਏ | ਇਸ ਮੌਕੇ ਪ੍ਰਧਾਨ ਕਪਿਲ ਗੋਇਲ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਸਿਲਾਈ ਸੈਂਟਰ ਸਫ਼ਲਤਾ ਪੂਰਵਕ ਚਲਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ 21 ਜੂਨ ਨੂੰ ਅਗਰਵਾਲ ਭਵਨ ਵਿਖੇ ਸੰਸਥਾ ਵਲੋਂ ਮਨਾਏ ਜਾ ਰਹੇ ਵਿਸ਼ਵ ਯੋਗ ਦਿਵਸ ਮੌਕੇ ਸਿਖਿਆਰਥਣਾਂ ਨੂੰ ਟੈਸਟਾਂ ਦੀਆਂ ਰਿਪੋਰਟਾਂ ਸੌਂਪੀਆਂ ਜਾਣਗੀਆਂ ਅਤੇ ਮਾਹਰ ਡਾਕਟਰਾਂ ਵਲੋਂ ਉਨ੍ਹਾਂ ਦੀ ਸਿਹਤ ਜਾਂਚ ਕਰਨ ਉਪਰੰਤ ਲੋੜਵੰਦਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ | ਇਸ ਮੌਕੇ ਸਿਲਾਈ ਸੈਂਟਰ ਦੀ ਇੰਚਾਰਜ ਮਮਤਾ ਸ਼ਰਮਾ, ਸਕੱਤਰ ਹਰੀਸ਼ ਬੱਤਰਾ, ਕੁਲਭੂਸ਼ਨ ਕੌੜਾ, ਉਮੇਸ਼ ਤਿਵਾੜੀ, ਰਾਜੀਵ ਸ਼ਰਮਾ ਸਮੇਤ ਹੋਰ ਸੰਸਥਾ ਦੇ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਅਗਲੀ ਖ਼ਬਰ ਰਾਜਸਥਾਨ ਅਤੇ ਸਰਹਿੰਦ ਨਹਿਰਾਂ 'ਤੇ ਨਵੇਂ ਬਣੇ ਪੁਲ ਉੱਚੇ- ਸੜਕਾਂ ਨੀਵੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।