10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਵਣ ਵਿਭਾਗ ਦੀ ਅਫ਼ਸਰ ਕਰਮਜੀਤ ਕੌਰ ਦਾ ਵਿਸ਼ੇਸ਼ ਸਨਮਾਨ

ਅਜੀਤ ਡੈਸਕ 02-09-2025
ਦੋਦਾ, 1 ਸਤੰਬਰ (ਰਵੀਪਾਲ)-ਵਾਤਾਵਰਨ ਦੀ ਸ਼ੁੱਧਤਾ ਲਈ ਵੱਡੇ ਯੋਗਦਾਨ 'ਚ ਨਾਮਵਰ ਵਣ ਵਿਭਾਗ ਦੀ ਅਫ਼ਸਰ ਕਰਮਜੀਤ ਕੌਰ ਸਪੁੱਤਰੀ ਜਗਮੋਹਨ ਸਿੰਘ ਵਾਸੀ ਕੋਠੇ ਫੁੰਮਣ ਸਿੰਘ ਵਾਲਾ (ਕੋਟਲੀ) ਨੂੰ ਪਿੰਡ ਦੀ ਪੰਚਾਇਤ ਤੇ ਡੇਰਾ ਸੰਮਤੀ ਦੇ ਸੇਵਾਦਾਰਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਕੋਠੇ ਫੁੰਮਣ ਸਿੰਘ ਵਾਲਾ ਵਿਖੇ ਗੁਲਾਬ ਸਿੰਘ ਦੇ ਗ੍ਰਹਿ ਵਿਖੇ ਰੱਖੇ ਧਾਰਮਿਕ ਸਮਾਗਮ ਦੌਰਾਨ ਪਿੰਡ ਦੀ ਪੰਚਾਇਤ ਤੇ ਡੇਰਾ ਸ਼ਰਧਾਲੂਆਂ ਨੇ ਕਰਮਜੀਤ ਕੌਰ ਦਾ ਵਾਤਾਵਰਨ 'ਚ ਦਿੱਤੇ ਵੱਡੇ ਸਹਿਯੋਗ ਲਈ ਵਿਸ਼ੇਸ਼ ਸਨਮਾਨ ਕੀਤਾ | ਪੰਚਾਇਤ, ਮੁਹਤਬਰਾਂ ਅਤੇ ਪਿੰਡ ਧੂਲਕੋਟ ਦੇ ਸਮਾਜ ਸੇਵੀ ਡਾ. ਸਿਕੰਦਰ ਸਿੰਘ ਨੇ ਦੱਸਿਆ ਕਿ ਕਰਮਜੀਤ ਕੌਰ ਵਲੋਂ ਹਲਕੇ 'ਚ ਇਕ ਲੱਖ ਪੰਜਾਹ ਹਜ਼ਾਰ ਬੂਟੇ ਲਗਾ ਕੇ ਸੰਭਾਲ ਕੀਤੀ ਜਾ ਰਹੀ ਹੈ ਅਤੇ ਜਾਣਬੁੱਝ ਕੇ ਨੁਕਸਾਨ ਕਰਨ ਵਾਲਿਆਂ ਨਾਲ ਵੀ ਉਹ ਸਖ਼ਤੀ ਨਾਲ ਪੇਸ਼ ਆਉਂਦੇ ਹਨ | ਇਸ ਮੌਕੇ ਕਰਮਜੀਤ ਕੌਰ ਨੇ ਸੰਬੋਧਨ ਕਰਦਿਆਂ ਡੇਰਾ ਸ਼ਰਧਾਲੂਆਂ ਦਾ ਵਿਸ਼ੇਸ਼ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਉਹ ਬੂਟਿਆਂ ਦੀ ਬੱਚਿਆਂ ਤਰ੍ਹਾਂ ਸੰਭਾਲ ਕਰਦੇ ਰਹਿਣਗੇ ਅਤੇ ੇਕਰ ਕੋਈ ਬੂਟਿਆਂ ਦਾ ਨੁਕਸਾਨ ਕਰਦਾ ਹੈ, ਤਾਂ ਉਸ ਨਾਲ ਕਾਨੂੰਨੀ ਤੌਰ 'ਤੇ ਸਖ਼ਤੀ ਵਰਤੀ ਜਾਵੇਗੀ | ਇਸ ਮੌਕੇ ਸਰਪੰਚ ਸੁਖਰਾਜ ਸਿੰਘ, ਡਾ. ਸਿਕੰਦਰ ਸਿੰਘ, ਸ਼ਮਸ਼ੇਰ ਸਿੰਘ ਲੁਹਾਰਾ ਰਿਟਾ. ਕਾਨੂੰਨਗੋ, ਗੁਰਮੇਲ ਸਿੰਘ ਰਿਟਾ. ਐੱਸ.ਡੀ.ਓ., ਗੁਲਾਬ ਸਿੰਘ ਕੋਟਲੀ, ਬਲਜੀਤ ਸਿੰਘ ਭੁੱਲਰ, ਸਾਰਜੰਟ ਸਿੰਘ, ਜਲਦੇਵ ਸਿੰਘ, ਏਕਮਜੋਤ, ਗੁਰਚਰਨ ਸਿੰਘ ਦੋਦਾ, ਜਗਮੋਹਨ ਸਿੰਘ, ਜੱਸਾ ਸਿੰਘ, ਮਨਜੀਤ ਸਿੰਘ ਚੀਮਾ, ਡਾ. ਹਰਦਿਆਲ ਸਿੰਘ, ਨਛੱਤਰ ਸਿੰਘ ਮੈਂਬਰ ਦੋਦਾ, ਸ਼ਿੰਦਰਪਾਲ ਕੌਰ, ਤੇਜ ਕੌਰ, ਕਮਲਪ੍ਰੀਤ ਕੌਰ, ਸਮੂਹ ਪੰਚਾਇਤ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਿਵਲ ਸਰਜਨ ਨੇ ਬਰਸਾਤਾਂ ਦੌਰਾਨ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਜਾਇਜ਼ਾ ਲਿਆ ਅਗਲੀ ਖ਼ਬਰ ਵਿਧਾਇਕ ਕਾਕਾ ਬਰਾੜ ਨੇ ਪਿੰਡ ਝਬੇਲਵਾਲੀ ਦੇ ਪੀੜਤ ਪਰਿਵਾਰ ਨੂੰ 1 ਲੱਖ ਦੀ ਸਹਾਇਤਾ ਰਾਸ਼ੀ ਦਿੱਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।