11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਸ੍ਰੀ ਰਾਧਾ ਅਸ਼ਟਮੀ ਮਹਾਂਉਤਸਵ ਮੌਕੇ ਸਤਿਸੰਗ ਕਰਵਾਇਆ

ਅਜੀਤ ਡੈਸਕ 02-09-2025
ਗਿੱਦੜਬਾਹਾ, 1 ਸਤੰਬਰ (ਪਰਮਜੀਤ ਸਿੰਘ ਥੇੜ੍ਹੀ)-ਮਧੁਰ ਕਾਰਸ਼ਣੀ ਮੰਡਲ ਗਿੱਦੜਬਾਹਾ ਵਲੋਂ ਸ੍ਰੀ ਰਾਧਾ ਅਸ਼ਟਮੀ ਮਹਾਂਉਤਸਵ ਮੌਕੇ ਸਤਿਸੰਗ ਕਰਵਾਇਆ ਗਿਆ | ਧਾਰਮਿਕ ਸਮਾਰੋਹ ਦੌਰਾਨ ਭਜਨ ਗਾਇਕ ਰਜਿੰਦਰ ਗਰਗ ਪੱਪੂ, ਸ਼ਿਵ ਗਰਗ, ਮੋਹਿਤ ਸਿੰਗਲਾ, ਰਜਿੰਦਰ ਸ਼ਰਮਾ, ਰਮੇਸ਼ ਮਿੱਤਲ ਨੇ ਰਾਜਾ ਰਾਣੀ ਦੇ ਸੁੰਦਰ ਭਜਨਾਂ ਦਾ ਗੁਣਗਾਨ ਕੀਤਾ | ਇਸ ਮੌਕੇ ਪ੍ਰਬੰਧਕਾਂ ਵਲੋਂ ਤਿਆਰ ਕੀਤੀ ਗਈ ਸ੍ਰੀ ਰਾਧਾ ਜੀ ਦੀ ਝਾਂਕੀ ਦੇਖਣਯੋਗ ਸੀ | ਸਤਿਸੰਗ ਦੌਰਾਨ ਆਰਤੀ ਤੇ ਬੰਦਨਾ ਤੋਂ ਬਾਅਦ ਸ਼ਰਧਾਲੂਆਂ ਵਿਚ ਪ੍ਰਸ਼ਾਦ ਵੰਡਿਆ ਗਿਆ | ਇਸ ਮੌਕੇ ਮੰਡਲ ਦੇ ਪ੍ਰਧਾਨ ਰਵੀ ਵਰਮਾ ਨੇ ਮੰਡਲ ਦੇ ਅਗਲੇ ਪ੍ਰੋਗਰਾਮਾਂ ਬਾਰੇ ਹਾਜ਼ਰੀਨ ਨੂੰ ਜਾਣਕਾਰੀ ਦਿੱਤੀ | ਇਸ ਮੌਕੇ ਰਾਕੇਸ਼ ਗੋਇਲ, ਦਰਸ਼ਨ ਮਿੱਤਲ, ਰਵੀ ਵਰਮਾ, ਸਤਪਾਲ ਸਿੰਗਲਾ, ਪਵਨ ਮਿੱਤਲ, ਧਰਮਵੀਰ ਬਾਂਸਲ, ਦਿਨੇਸ਼ ਬਾਂਸਲ, ਮਨੀਸ਼ ਵਰਮਾ, ਸਤੀਸ਼ ਮੰਗਲਾ, ਪਵਨ ਗਰਗ, ਰਮੇਸ਼ ਮਿੱਤਲ, ਵਿਨੋਦ ਸਿੰਗਲਾ, ਕਰਨ ਮੋਂਗਾ, ਮਹਿੰਦਰ ਮਿੱਤਲ, ਵਿਨੋਦ ਗੋਇਲ, ਪਵਨ ਗਰਗ ਅਤੇ ਬੰਟੀ ਹਾਜ਼ਰ ਸਨ |
ਪਿਛਲੀ ਖ਼ਬਰ ਹੜ੍ਹ ਪੀੜਤਾਂ ਲਈ ਰਾਸ਼ਨ ਭੇਜਿਆ ਅਗਲੀ ਖ਼ਬਰ ਸਿਵਲ ਸਰਜਨ ਨੇ ਬਰਸਾਤਾਂ ਦੌਰਾਨ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਜਾਇਜ਼ਾ ਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।