06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਨਰਾਤਿਆਂ ਦੇ ਪਹਿਲੇ ਦਿਨ ਮੰਦਰਾਂ 'ਚ ਲੱਗਿਆ ਭਗਤਾਂ ਦਾ ਤਾਂਤਾ

ਅਜੀਤ ਡੈਸਕ 23-09-2025

ਗਿੱਦੜਬਾਹਾ, 22 ਸਤੰਬਰ (ਪਰਮਜੀਤ ਸਿੰਘ ਥੇੜ੍ਹੀ)-ਅੱਜ ਤੋਂ ਸ਼ੁਰੂ ਹੋਏ ਮਾਂ ਭਗਵਤੀ ਦੇ ਨਰਾਤਰਿਆਂ ਨੂੰ ਲੈ ਕੇ ਸ਼ਹਿਰ ਦੇ ਮੰਦਰਾਂ ਵਿਚ ਸਵੇਰੇ ਤੋਂ ਹੀ ਸ਼ਰਧਾਲੂਆਂ ਦਾ ਤਾਂਤਾ ਲੱਗਿਆ ਰਿਹਾ | ਸਥਾਨਕ ਕਾਲੀ ਮਾਤਾ ਮੰਦਰ ਤਿਲਕ ਨਗਰ ਵਿਖੇ ਵਿਸ਼ੇਸ਼ ਤੌਰ 'ਤੇ ਪੂਜਾ ਅਰਚਨਾ ਕੀਤੀ ਗਈ | ਇਸ ਮੌਕੇ ਮੰਦਰ ਦੇ ਪੁਜਾਰੀ ਮੁਕੇਸ਼ ਸ਼ਾਸਤਰੀ ਵਲੋਂ ਮਾਤਾ ਰਾਣੀ ਦੇ 9 ਨਵਰਾਤਰਿਆਂ ਦੇ ਮਹੱਤਵ ਸੰਬੰਧੀ ਭਗਤਾਂ ਨੂੰ ਵਿਸਥਾਰ ਨਾਲ ਦੱਸਿਆ ਗਿਆ | ਪਿਛਲੇ ਕਈ ਦਿਨਾਂ ਤੋਂ ਨਰਾਤਰਿਆਂ ਦੀਆਂ ਤਿਆਰੀਆਂ ਵਿਚ ਲੱਗੇ ਲੋਕਾਂ ਨੇ ਅੱਜ ਸ਼ਹਿਰ ਦੇ ਸ੍ਰੀ ਦੁਰਗਾ ਮੰਦਰ, ਹਨੂੰਮਾਨ ਮੰਦਰ, ਪ੍ਰਾਚੀਨ ਗਊਸ਼ਾਲਾ ਮੰਦਰ, ਸ੍ਰੀ ਰਾਮ ਮੰਦਰ, ਸੰਤੋਸ਼ੀ ਮਾਤਾ ਮੰਦਰ, ਡੇਰਾ ਬਾਬਾ ਗੰਗਾ ਰਾਮ ਆਦਿ ਵਿਖੇ ਪੁੱਜ ਕੇ ਵਿਧੀ ਅਨੁਸਾਰ ਪੂਜਾ ਅਰਚਨਾ ਕਰਕੇ ਮਾਂ ਭਗਵਤੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ | ਨਰਾਤਿਆਂ ਨੂੰ ਲੈ ਕੇ ਸ਼ਹਿਰ ਦੇ ਬਾਜ਼ਾਰਾਂ ਵਿਚ ਵੀ ਕਾਫ਼ੀ ਚਹਿਲ-ਪਹਿਲ ਦੇਖਣ ਨੂੰ ਮਿਲੀ | ਇਸ ਦੌਰਾਨ ਕਾਲੀ ਮਾਤਾ ਮੰਦਰ ਤਿਲਕ ਨਗਰ ਦੇ ਪੁਜਾਰੀ ਮੁਕੇਸ਼ ਸ਼ਾਸਤਰੀ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕਾਲੀ ਮਾਤਾ ਮੰਦਰ ਤਿਲਕ ਨਗਰ ਵਿਖੇ ਨਰਾਤਿਆਂ ਸੰਬੰਧ ਵਿਚ ਹਰ ਰੋਜ਼ ਸ਼ਾਮ 4 ਤੋਂ 6 ਵਜੇ ਤੱਕ ਮਹਿਲਾ ਮੰਡਲ ਵਲੋਂ ਸਤਿਸੰਗ ਹੋਵੇਗਾ | ਇਸ ਮੌਕੇ ਭਗਵਾਨ ਦਾਸ ਅਹੂਜਾ, ਵਿਨੋਦ ਬਾਂਸਲ, ਸਤੀਸ਼ ਬਾਂਸਲ, ਭੂਸ਼ਣ ਸਿੰਗਲਾ, ਕਰਮੇਸ਼ ਅਰੋੜਾ, ਰਾਕੇਸ਼ ਬਾਂਸਲ, ਮੋਹਿਤ ਬਾਂਸਲ, ਹਰਬੰਸ ਛਾਬੜਾ, ਸੋਨੂ ਜਵੈਲਰਜ, ਜਿੰਨੇਦਰ ਗਰਗ, ਬਲਦੇਵ ਰਾਜ, ਮੋਹਨ ਲਾਲ, ਸਰਲਾ ਦੇਵੀ, ਰੇਨੂ ਸਿੰਗਲਾ, ਰੇਨੂ ਬਾਂਸਲ, ਅਨੂ ਸਿੰਗਲਾ, ਰੁਕਮਨੀ, ਕੰਚਨ, ਮਮਤਾ, ਆਸ਼ਾ ਰਾਣੀ, ਸਾਂਚੀ ਅਹੂਜਾ ਅਤੇ ਜੀਆ ਰਾਣੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਗੁਜਰਾਤ ਗੈਸ ਕੰਪਨੀ 'ਤੇ ਬਿਨਾਂ ਮਨਜੂਰੀ ਪਾਈਪ ਲਾਈਨ ਵਿਛਾਉਣ ਦੇ ਦੋਸ਼, ਲੋਕਾਂ ਨੇ ਕੰਮ ਰੋਕਿਆ •ਸਰਪੰਚ ਨਾਲ ਕੀਤਾ 'ਜ... ਅਗਲੀ ਖ਼ਬਰ ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਪੰਜ ਰੋਜ਼ਾ ਸ੍ਰੀ ਰਾਮ ਕਥਾ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।