11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਦਸਮੇਸ਼ ਸਕੂਲ ਦੇ ਬੱਚਿਆਂ ਨੇ ਪ੍ਰਦੂਸ਼ਣ ਰਹਿਤ ਦੀਵਾਲੀ ਸੰਬੰਧੀ ਰੈਲੀ ਤੇ ਨਾਟਕ ਪੇਸ਼ ਕੀਤਾ

ਅਜੀਤ ਡੈਸਕ 20-10-2025
ਬਰਗਾੜੀ, 19 ਅਕਤੂਬਰ (ਲਖਵਿੰਦਰ ਸ਼ਰਮਾ)- ਦਸਮੇਸ਼ ਪਬਲਿਕ ਸਕੂਲ ਬਰਗਾੜੀ ਦੇ ਬੱਚਿਆਂ ਨੇ ਕਸਬਾ ਬਰਗਾੜੀ ਦੀਆਂ ਸਮੂਹ ਗਲੀਆਂ ਅਤੇ ਸੱਥਾਂ ਵਿਚ ਜਾ ਕੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਜਾਗੂਰਕ ਰੈਲੀ ਅਤੇ ਨੁੱਕੜ ਨਾਟਕ ਕੀਤੇ | ਇਸ ਰੈਲੀ ਨੂੰ ਸਕੂਲ ਡਾਇਰੈਕਟਰ ਜਸਬੀਰ ਸਿੰਘ ਸੰਧੂ, ਪਿ੍ੰਸੀਪਲ ਯਸ਼ੂ ਧਿੰਗੜਾ ਨੇ ਰਵਾਨਾ ਕਰਦਿਆਂ ਦੀਵਾਲੀ ਦੇ ਤਿਓਹਾਰ ਸਬੰਧੀ ਵਿਸਥਾਰ ਨਾਲ ਚਾਨਣਾ ਪਾਇਆ | ਉਨ੍ਹਾਂ ਸਮੂਹ ਬੱਚਿਆਂ ਅਤੇ ਸਟਾਫ਼ ਨੂੰ ਦੀਵਾਲੀ ਦੀ ਵਧਾਈ ਦਿੰਦਿਆਂ ਸਾਰਿਆਂ ਦੀ ਤੰਦਰੁਸਤੀ ਦੀ ਕਾਮਨਾ ਕੀਤੀ | ਸਕੂਲ ਵਿਚ ਰੈਲੀ ਤੋਂ ਪਹਿਲਾਂ ਬੱਚਿਆਂ ਦੇ ਦੀਵਾਲੀ ਸਬੰਧੀ ਭਾਸ਼ਣ, ਪੋਸਟਰ ਬਣਾਉਣ, ਕਮਰੇ ਸਜਾਉਣ, ਰੰਗੋਲੀ, ਲੇਖ ਲਿਖਣ ਆਦਿ ਦੇ ਮੁਕਾਬਲੇ ਕਰਵਾਏ ਗਏ ਤੇ ਪਹਿਲੀਆਂ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ | ਬੱਚਿਆਂ ਨੇ ਆਪਣੇ ਹੱਥਾਂ ਵਿਚ ਪ੍ਰਦੂਸ਼ਣ ਰਹਿਤ ਦੀਵਾਲੀ ਸਬੰਧੀ ਬੈਨਰ ਫੜੇ ਹੋਏ ਸਨ ਤੇ ਹਰੀ ਦੀਵਾਲੀ ਮਨਾਉਣ ਲਈ ਨਾਅਰੇਬਾਜ਼ੀ ਕਰ ਰਹੇ ਸਨ | ਬੱਚਿਆਂ ਨੇ ਪਿੰਡ ਦੀਆਂ ਸੱਥਾਂ 'ਚ ਰੁਕ ਕੇ ਪ੍ਰਦੂਸ਼ਣ ਰਹਿਤ ਦੀਵਾਲੀ ਸਬੰਧੀ ਭਾਸ਼ਣ ਦਿੱਤੇ ਤੇ ਨਾਟਕ ਖੇਡ ਕੇ ਲੋਕਾਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਜਾਗੂਰਕ ਕੀਤਾ | ਸੱਥਾਂ ਵਿਚ ਬੈਠੇ ਤੇ ਮੋਹਤਬਰ ਲੋਕਾਂ ਨੇ ਬੱਚਿਆਂ ਦੀ ਇਸ ਕਾਰਗੁਜਾਰੀ ਨੂੰ ਖੂਬ ਸਲਾਹਿਆ ਤੇ ਬੱਚਿਆਂ ਦੀ ਗੱਲ ਨੂੰ ਪੂਰੀ ਗਹੁ ਨਾਲ ਸੁਣਿਆ | ਇਸ ਮੌਕੇ ਸਕੂਲ ਦੀ ਕੋਆਰਡੀਨੇਟਰ ਕਮਲਜੀਤ ਕੌਰ ਢਿੱਲੋਂ, ਚੇਤਨਾ ਸ਼ਰਮਾ, ਅਨੀਤਾ ਰਾਣੀ, ਸਮੂਹ ਸਟਾਫ਼, ਬੱਚੇ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਰੈੱਡ ਕਰਾਸ ਸੀਨੀਅਰ ਸਿਟੀਜਨ ਵੈਲਫ਼ੇਅਰ ਕਲੱਬ ਦਾ ਜਨਰਲ ਇਜਲਾਸ ਹੋਇਆ ਅਗਲੀ ਖ਼ਬਰ ਵਿਧਾਇਕ ਸੇਖੋਂ ਨੇ ਸਾਦਿਕ ਵਿਖੇ ਜਿੰਮ ਦਾ ਉਦਘਾਟਨ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।