11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਰੈੱਡ ਕਰਾਸ ਸੀਨੀਅਰ ਸਿਟੀਜਨ ਵੈਲਫ਼ੇਅਰ ਕਲੱਬ ਦਾ ਜਨਰਲ ਇਜਲਾਸ ਹੋਇਆ

ਅਜੀਤ ਡੈਸਕ 20-10-2025
ਫ਼ਰੀਦਕੋਟ, 19 ਅਕਤੂਬਰ (ਹਰਮਿੰਦਰ ਸਿੰਘ ਮਿੰਦਾ)-ਸਥਾਨਕ ਰੈੱਡ ਕਰਾਸ ਸੀਨੀਅਰ ਸਿਟੀਜਨ ਵੈਲਫ਼ੇਅਰ ਕਲੱਬ ਫ਼ਰੀਦਕੋਟ ਦਾ ਜਨਰਲ ਇਜਲਾਸ ਹੋਇਆ | ਜਨਰਲ ਇਜਲਾਸ ਵਿਚ ਮੈਂਬਰਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ | ਇਸ ਮੌਕੇ ਪ੍ਰੋ.ਐਨ.ਕੇ ਗੁਪਤਾ, ਦਰਸ਼ਨ ਕੁਮਾਰ ਸੁਖੀਜਾ, ਵਿਦਿਆ ਰਤਨ ਦੇਵਗਨ, ਰਾਜਾ ਰਾਜਵਿੰਦਰ ਸਿੰਘ ਤਹਿਸੀਲਦਾਰ ਰਿਟਾ., ਡਾ. ਅਜੀਤ ਸਿੰਘ ਗਿੱਲ, ਬਲਵੰਤ ਰਾਏ ਗੱਖੜ, ਪਿ੍ੰਸੀਪਲ ਕਿ੍ਸ਼ਨ ਲਾਲ ਆਦਿ ਨੇ ਆਪਣੇ ਵਿਚਾਰ ਪ੍ਰਗਟ ਕੀਤੇ | ਸੁਰਿੰਦਰਪਾਲ ਸ਼ਰਮਾ ਨੇ ਸਟੇਜ ਦਾ ਕੰਮ ਬਾਖੂਬੀ ਨਿਭਾਇਆ ਤੇ ਆਪਣੇ ਵਿਚਾਰ ਵੀ ਰੱਖੇ | ਇਸ ਜਨਰਲ ਹਾਊਸ 'ਚ ਦੋ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ, ਇਕ ਮਤੇ ਰਾਹੀਂ ਸਾਲਾਨਾ ਫ਼ੀਸ ਦਾ 500/- ਦਾ ਵਾਧਾ ਕੀਤਾ ਗਿਆ ਹੈ ਜੋ ਇਹ ਫ਼ੈਸਲਾ ਇਕ ਅਪ੍ਰੈਲ 2026 ਤੋਂ ਲਾਗੂ ਹੋਵੇਗਾ ਜਦੋਂ ਕਿ ਦੂਸਰੇ ਫ਼ੈਸਲੇ ਵਿਚ ਕਲੱਬ ਵਿਚ ਤਾਇਨਾਤ ਸੇਵਾਦਾਰ ਕਮ ਚੌਕੀਦਾਰ ਦੀ ਮਹੀਨੇਵਾਰ ਤਨਖਾਹ ਵਿਚ 2000/- ਰੁਪਏ ਦਾ ਵਾਧਾ ਕੀਤਾ ਗਿਆ ਹੈ ਜੋ ਇਹ ਫ਼ੈਸਲਾ ਇਕ ਨਵੰਬਰ 2025 ਤੋਂ ਲਾਗੂ ਹੋਵੇਗਾ | ਕਲੱਬ ਪ੍ਰਧਾਨ ਅਸ਼ੋਕ ਚਾਵਲਾ ਨੇ ਕਿਹਾ ਕਿ ਕਲੱਬ ਦੀ ਬਿਹਤਰੀ ਲਈ ਉਹ ਹਮੇਸ਼ਾ ਯਤਨਸ਼ੀਲ ਰਹੇ ਹਨ | ਅੰਤ ਵਿਚ ਡਾ. ਅਜੀਤ ਸਿੰਘ ਗਿੱਲ ਸਰਪ੍ਰਸਤ ਨੇ ਸਾਰੇ ਆਏ ਹੋਏ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਕਲੱਬ ਦੇ ਪ੍ਰੈੱਸ ਸਕੱਤਰ ਕੇ.ਪੀ. ਸਿੰਘ ਸਰਾਂ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਲੇਖਕ ਤੇ ਅਧਿਆਪਕ ਪ੍ਰਮੋਦ ਧੀਰ ਨੇ ਹਾਈ ਸਕੂਲ ਢੈਪਈ ਦੀ ਲਾਇਬ੍ਰੇਰੀ ਲਈ ਕਿਤਾਬਾਂ ਭੇਟ ਕੀਤੀਆਂ ਅਗਲੀ ਖ਼ਬਰ ਦਸਮੇਸ਼ ਸਕੂਲ ਦੇ ਬੱਚਿਆਂ ਨੇ ਪ੍ਰਦੂਸ਼ਣ ਰਹਿਤ ਦੀਵਾਲੀ ਸੰਬੰਧੀ ਰੈਲੀ ਤੇ ਨਾਟਕ ਪੇਸ਼ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।