10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਟੀਚਰ ਫੈਸਟ 'ਚੋਂ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਬਰਗਾੜੀ ਸਕੂਲ ਦੇ ਅਧਿਆਪਕ ਸਨਮਾਨਿਤ

ਅਜੀਤ ਡੈਸਕ 07-12-2025
ਬਰਗਾੜੀ, 6 ਦਸੰਬਰ (ਲਖਵਿੰਦਰ ਸ਼ਰਮਾ)-ਸਰਕਾਰੀ ਸੀਨੀ: ਸੈਕੰਡਰੀ ਸਕੂਲ ਬਰਗਾੜੀ ਦੇ ਅਧਿਆਪਕਾਂ ਨੇ ਟੀਚਰ ਫੈਸਟ ਮੁਕਾਬਲਿਆਂ ਵਿਚ ਪਹਿਲੀਆਂ ਪੁਜੀਸ਼ਨਾਂ ਹਾਸਿਲ ਕਰਕੇ ਆਪਣੇ ਸਕੂਲ ਦਾ ਨਾਂਅ ਉੱਚਾ ਕੀਤਾ ਹੈ | ਇਸ ਸਕੂਲ ਦੇ ਗੌਰਵ ਧਵਨ ਸਾਇੰਸ ਮਾਸਟਰ ਨੇ ਟੌਪਿਕ ਮਾਡਲ ਵਿਚੋਂ ਪਹਿਲਾ, ਕੁਲਦੀਪ ਸਿੰਘ ਚਹਿਲ ਅਤੇ ਸਵੀਟੀ ਰਾਣੀ ਨੇ ਰੀਅਲ ਲਾਈਫ ਆਫ਼ ਸਬਜੈਕਟ ਨਾਲਿਜ ਵਿਚ ਪਹਿਲਾ, ਗੁਰਪ੍ਰੀਤ ਸਿੰਘ, ਸੁਰਿੰਦਰ ਸਿੰਘ ਅਤੇ ਮਨਿੰਦਰ ਕੌਰ ਨੇ ਵੰਨ ਐਕਟ ਪਲੇਅ ਵਿਚ ਪਹਿਲਾ ਸਥਾਨ ਹਾਸਿਲ ਕੀਤਾ | ਇੰਨਾਂ ਅਧਿਆਪਕਾਂ ਨੂੰ ਸਨਮਾਨਿਤ ਕਰਦਿਆਂ ਮੁੱਖ ਮਹਿਮਾਨਾਂ ਨੇ ਕਿਹਾ ਇੰਨਾਂ ਅਧਿਆਪਕਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਨਾਲ ਸਕੂਲ ਦਾ ਨਾਂਅ ਉੱਚਾ ਹੋਇਆ ਹੈ ਅਤੇ ਸਮੂਹ ਅਧਿਆਪਕਾਂ ਦਾ ਮਾਣ ਸਨਮਾਨ ਵੀ ਵਧਿਆ ਹੈ | ਸਕੂਲ ਪਿ੍ੰਸੀਪਲ ਅਤੇ ਸਮੂਹ ਸਟਾਫ਼ ਨੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਸਮੂਹ ਅਧਿਆਪਕ ਹਾਜ਼ਰ ਸਨ |
ਪਿਛਲੀ ਖ਼ਬਰ ਬਲਾਕ ਸੰਮਤੀ ਜ਼ੋਨ ਲੱਖੇਵਾਲੀ ਤੋਂ ਸਿਮਰਜੀਤ ਸਿੰਘ ਬਰਾੜ 'ਆਪ' ਦੇ ਉਮੀਦਵਾਰ ਅਗਲੀ ਖ਼ਬਰ ਨਸ਼ਾ ਸਮੱਗਰੀ ਸਮੇਤ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।