11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਜ਼ਿਲ੍ਹਾ ਪ੍ਰੀਸ਼ਦ ਜ਼ੋਨ ਲੱਖੇਵਾਲੀ ਤੋਂ 'ਆਪ' ਦੇ ਪ੍ਰੋ. ਚਰਨਜੀਤ ਸਿੰਘ ਉਮੀਦਵਾਰ

ਅਜੀਤ ਡੈਸਕ 07-12-2025
ਮੰਡੀ ਲੱਖੇਵਾਲੀ, 6 ਦਸੰਬਰ (ਮਿਲਖ ਰਾਜ)-ਜ਼ਿਲ੍ਹਾ ਪ੍ਰੀਸ਼ਦ ਜ਼ੋਨ ਲੱਖੇਵਾਲੀ ਤੋਂ ਆਮ ਆਦਮੀ ਪਾਰਟੀ ਵਲੋਂ ਪ੍ਰੋ. ਚਰਨਜੀਤ ਸਿੰਘ ਧਾਲੀਵਾਲ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਹੈ | ਪ੍ਰੋ. ਧਾਲੀਵਾਲ ਪਾਰਟੀ ਦੇ ਆਗਾਜ਼ ਦੇ ਮੁੱਢਲੇ ਦੌਰ ਤੋਂ ਪਾਰਟੀ ਲਈ ਇਮਾਨਦਾਰੀ ਨਾਲ ਕੰਮ ਕਰਦੇ ਰਹੇ ਹਨ | ਉਹ ਇਸ ਤੋਂ ਪਹਿਲਾਂ ਮੈਂਬਰ ਪਾਰਲੀਮੈਂਟ ਦੀ ਟਿਕਟ ਲਈ ਵੀ ਦਾਅਵੇਦਾਰੀ ਪੇਸ਼ ਕਰ ਚੁੱਕੇ ਹਨ | ਮੌਜੂਦਾ ਸਮੇਂ ਵਿਚ ਉਹ ਪੀ.ਆਰ.ਟੀ.ਸੀ. ਦੇ ਡਾਇਰੈਕਟਰ, ਮੀਡੀਆ ਇੰਚਾਰਜ ਮਾਲਵਾ ਜ਼ੋਨ, ਸਪੋਕਸਮੈਨ 'ਆਪ' ਪੰਜਾਬ ਅਤੇ ਬਾਕੀ ਸਾਰੇ ਸਾਰੇ ਉਮੀਦਵਾਰਾਂ ਨਾਲੋਂ ਵੱਧ ਪੜੇ੍ਹ-ਲਿਖੇ ਹਨ | ਸ਼ੁਰੂ ਤੋਂ ਹੀ ਸਮਾਜ ਸੇਵੀ ਕੰਮਾਂ ਵਿਚ ਵਧ-ਚੜ੍ਹ ਕੇ ਹਿੱਸਾ ਪਾਉਣ ਵਾਲੇ ਮਿਲਾਪੜੇ ਤੇ ਨਿੱਘੇ ਸੁਭਾਅ ਵਜੋਂ ਜਾਣੇ ਜਾਂਦੇ ਪ੍ਰੋ. ਚਰਨਜੀਤ ਸਿੰਘ ਧਾਲੀਵਾਲ ਇਸ ਇਲਾਕੇ ਵਿਚ ਕੰਮ-ਧੰਦੇ ਕਰਵਾਉਣ ਕਾਰਨ ਜਾਣੇ ਜਾਂਦੇ ਹਨ |
ਪਿਛਲੀ ਖ਼ਬਰ ਅਨੇਕ ਸਿੰਘ ਬਰਾੜ ਦੀ ਦਾਦੀ ਬਲਦੇਵ ਕੌਰ ਦਾ ਦਿਹਾਂਤ ਅਗਲੀ ਖ਼ਬਰ ਕਿਸਾਨ ਜਥੇਬੰਦੀਆਂ ਤੇ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਵਲੋਂ ਮੀਟਿੰਗ-ਰੋਸ ਪ੍ਰਦਰਸ਼ਨ 8 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।