ਮਲੋਟ, 16 ਜੂਨ (ਪਾਟਿਲ)-ਸੈਕਰਡ ਹਾਰਟ ਕਾਨਵੈਂਟ ਸਕੂਲ ਮਲੋਟ ਵਲੋਂ ਦੋ ਰੋਜ਼ਾ ਓਪਨ ਪੰਜਾਬ ਬੈਡਮਿੰਟਨ ਟੂਰਨਾਮੈਂਟ ਕਰਵਾਇਆ ਗਿਆ | ਇਹ ਟੂਰਨਾਮੈਂਟ ਪਿ੍ੰਸੀਪਲ ਫ਼ਾਦਰ ਬਿਨੋ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ | ਇਸ ਵਿਚ ਗੁਰਲੀਨ ਚਾਵਲਾ ਨੇ ਅੰਡਰ-15 'ਚੋਂ ਪਹਿਲਾ ਅਤੇ ਅੰਡਰ-17 'ਚੋਂ ਦੂਜਾ ਸਥਾਨ ਹਾਸਿਲ ਕੀਤਾ | ਅਯਾਨ ਸੁਖੀਜਾ ਨੇ ਅੰਡਰ-11 'ਚੋਂ ਦੂਜਾ, ਗੁਰੀਤ ਸੇਠੀ ਨੇ ਅੰਡਰ-13 'ਚੋਂ ਤੀਸਰਾ ਸਥਾਨ ਹਾਸਿਲ ਕੀਤਾ | ਇਸ ਟੂਰਨਾਮੈਂਟ ਵਿਚ ਕੋਚ ਵਰੁਣ ਸੁਖੀਜਾ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ | ਗੁਰਲੀਨ ਚਾਵਲਾ ਦੇ ਪਿਤਾ ਹੈੱਡ ਟੀਚਰ ਜਤਿੰਦਰ ਪਾਲ ਸਿੰਘ ਚਾਵਲਾ ਨੇ ਕਿਹਾ ਕਿ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਅਸੀਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਪ੍ਰੇਰਿਤ ਕਰੀਏ | ਲਵਲੀ ਮੋਂਗਾ ਵਲੋਂ ਜੇਤੂ ਬੱਚਿਆਂ ਨੂੰ ਵਧਾਈ ਸੰਦੇਸ਼ ਭੇਜਿਆ ਗਿਆ | ਟੂਰਨਾਮੈਂਟ ਦੇ ਅੰਤ ਵਿਚ ਪਿੰ੍ਰਸੀਪਲ ਫਾਦਰ ਬਿਨੋ ਵਲੋਂ ਜੇਤੂ ਟੀਮਾਂ ਨੂੰ ਆਸ਼ੀਰਵਾਦ ਦਿੰਦੇ ਹੋਏ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ |