27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਨੇ ਸਿਵਲ ਸਰਜਨ ਨੂੰ ਦਿੱਤਾ ਮੰਗ-ਪੱਤਰ <br/>

ਅਜੀਤ ਡੈਸਕ 18-06-2025
ਮਲੋਟ, 17 ਜੂਨ (ਪਾਟਿਲ)-ਪਿਛਲੇ ਦਿਨੀਂ ਸਿਹਤ ਡਾਇਰੈਕਟਰ ਵਲੋਂ ਜਾਰੀ ਪੱਤਰ ਵਿਰੁੱਧ ਮ.ਪ. ਕੇਡਰ ਦੀ ਸਿਰਮੌਰ ਜਥੇਬੰਦੀ ਮ.ਪ.ਹ. ਇੰਪਲਾਈਜ਼ ਯੂਨੀਅਨ ਮੇਲ/ਫੀਮੇਲ ਪੰਜਾਬ ਦੇ ਫ਼ੈਸਲੇ ਅਨੁਸਾਰ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਚੱਕ ਸ਼ੇਰੇਵਾਲਾ ਦੀ ਪ੍ਰਧਾਨਗੀ ਵਿਚ ਸਿਵਲ ਸਰਜਨ ਡਾ. ਜਗਦੀਪ ਚਾਵਲਾ ਨੂੰ ਮੰਗ-ਪੱਤਰ ਸੌਂਪਿਆ ਗਿਆ | ਇਸ ਤੋਂ ਇਲਾਵਾ ਮੁਲਾਜ਼ਮਾਂ ਦੇ ਮਸਲਿਆਂ 'ਤੇ ਵਿਚਾਰ-ਵਟਾਂਦਰਾ ਵੀ ਕੀਤਾ ਗਿਆ | ਕੁਝ ਮਸਲੇ ਮੌਕੇ 'ਤੇ ਸੁਲਝਾਏ ਗਏ | ਇਸ ਮੌਕੇ ਸੁਖਜੀਤ ਸਿੰਘ ਆਲਮਵਾਲਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਮ.ਪ. ਇੰਪਲਾਈਜ਼ ਮੇਲ ਫੀਮੇਲ ਯੂਨੀਅਨ, ਸੂਬਾ ਮੀਤ ਸਕੱਤਰ ਪ.ਸ.ਸ.ਫ. 1680-22ਬੀ ਚੰਡੀਗੜ੍ਹ ਤੇ ਜਨਰਲ ਸਕੱਤਰ ਪੰਜਾਬ ਸਿਹਤ ਮੁਲਾਜ਼ਮ ਸਾਂਝਾ ਫ਼ਰੰਟ ਨੇ ਦੱਸਿਆ ਕਿ ਮ.ਪ.ਹ. ਇੰਪਲਾਈਜ਼ ਯੂਨੀਅਨ ਹਮੇਸ਼ਾ ਹੀ ਮ.ਪ. ਕੇਡਰ ਦੇ ਮਸਲਿਆਂ ਨੂੰ ਵਿਭਾਗ ਤੇ ਸਰਕਾਰ ਦੇ ਧਿਆਨ ਵਿਚ ਲਿਆ ਕੇ ਹੱਲ ਕਰਵਾ ਰਹੀ ਹੈ | ਇਸ ਮੌਕੇ ਗੁਰਵਿੰਦਰ ਸਿੰਘ ਬਰਾੜ ਜ਼ਿਲ੍ਹਾ ਪ੍ਰਧਾਨ ਮ.ਪ. ਸੁਪਰਵਾਈਜ਼ਰ, ਭਗਵਾਨ ਦਾਸ ਜ਼ਿਲ੍ਹਾ ਖ਼ਜ਼ਾਨਚੀ, ਪਵਿੱਤਰ ਸਿੰਘ ਜ਼ਿਲ੍ਹਾ ਪ੍ਰਧਾਨ, ਜਸਵਿੰਦਰ ਸਿੰਘ ਬਲਾਕ ਪ੍ਰਧਾਨ ਮ.ਪ. ਇੰਪਲਾਈਜ਼ ਮੇਲ ਫੀਮੇਲ ਯੂਨੀਅਨ ਆਲਮਵਾਲਾ, ਬਲਵਿੰਦਰ ਕੌਰ ਜ਼ਿਲ੍ਹਾ ਪ੍ਰਧਾਨ ਮ.ਪ. ਫੀਮੇਲ ਯੂਨੀਅਨ, ਹਰਮਿੰਦਰ ਸਿੰਘ ਬਲਾਕ ਪ੍ਰਧਾਨ, ਕੁਲਵਿੰਦਰ ਸਿੰਘ ਸ਼ੇਰੇਵਾਲਾ, ਗੁਰਜੀਤ ਸਿੰਘ, ਸੰਦੀਪ ਸਿੰਘ, ਗੁਰਸੇਵਕ ਸਿੰਘ, ਸਰਬਜੀਤ ਕੌਰ, ਹਰਪਾਲ ਸਿੰਘ, ਮਨਦੀਪ ਸਿੰਘ ਭੰਡਾਰੀ ਜ਼ਿਲ੍ਹਾ ਪ੍ਰਧਾਨ ਕਲੈਰੀਕਲ ਤੇ ਭੁਪਿੰਦਰ ਸਿੰਘ ਹਾਜ਼ਰ ਸਨ |

ਪਿਛਲੀ ਖ਼ਬਰ ਸਿਹਤ ਵਿਭਾਗ ਵਲੋਂ ਕੇਅਰ ਕੰਪੇਨੀਅਨ ਪ੍ਰੋਗਰਾਮ ਸੰਬੰਧੀ ਵਰਕਸ਼ਾਪ <br/> ਅਗਲੀ ਖ਼ਬਰ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਉਣ ਸੰਬੰਧੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।