27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ ਤੇ ਲੋਕਾਂ ਨੂੰ ਬੂਟੇ ਵੰਡੇ <br/>

ਅਜੀਤ ਡੈਸਕ 18-06-2025
ਗਿੱਦੜਬਾਹਾ, 17 ਜੂਨ (ਪਰਮਜੀਤ ਸਿੰਘ ਥੇੜ੍ਹੀ)- ਯੂਥ ਕਲੱਬ ਭਾਰੂ ਚੌਕ ਗਿੱਦੜਬਾਹਾ ਦੇ ਨੌਜਵਾਨਾਂ ਵਲੋਂ ਭਿਆਨਕ ਗਰਮੀ ਦੇ ਮੱਦੇਨਜ਼ਰ ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ ਗਈ | ਇਸ ਮੌਕੇ ਕਲੱਬ ਵਲੋਂ ਵਾਤਾਵਰਣ ਦੀ ਸਾਂਭ-ਸੰਭਾਲ ਤੇ ਇਲਾਕੇ ਨੂੰ ਹਰਾ ਭਰਿਆ ਬਣਾਉਣ ਲਈ ਰਾਹਗੀਰਾਂ ਨੂੰ ਮੁਫ਼ਤ ਬੂਟੇ ਵੀ ਵੰਡੇ ਗਏ ਅਤੇ ਉਕਤ ਬੂਟਿਆਂ ਨੂੰ ਲਗਾਉਣ ਤੇ ਉਨ੍ਹਾਂ ਦੀ ਸਾਂਭ-ਸੰਭਾਲ ਲਈ ਵੀ ਅਪੀਲ ਕੀਤੀ | ਇਸ ਦੌਰਾਨ ਯੂਥ ਕਲੱਬ ਭਾਰੂ ਚੌਂਕ ਗਿੱਦੜਬਾਹਾ ਦੇ ਨੌਜਵਾਨਾਂ ਨੇ ਕਿਹਾ ਕਿ ਮਨੁੱਖ ਨੇ ਕੁਦਰਤ ਵਲੋਂ ਮਿਲੇ ਖ਼ੂਬਸੂਰਤ ਵਾਤਾਵਰਨ ਨੂੰ ਗੰਧਲਾ ਕਰ ਦਿੱਤਾ ਹੈ | ਅੱਜ ਦੇ ਪ੍ਰਦੂਸ਼ਣ ਭਰੇ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਹਰੇਕ ਵਿਅਕਤੀ ਨੂੰ ਇਕ ਬੂਟਾ ਜ਼ਰੂਰ ਲਗਾਉਣਾ ਚਾਹੀਦਾ ਹੈ | ਅੱਜ ਦੇ ਸਮੇਂ ਵਿਚ ਲਗਾਤਾਰ ਵਧ ਰਹੇ ਪ੍ਰਦੂਸ਼ਣ ਕਾਰਨ ਹਾਨੀਕਾਰਕ ਗੈਸਾਂ ਦੀ ਮਾਤਰਾ ਕਾਫ਼ੀ ਹੱਦ ਤੱਕ ਵਧ ਗਈ ਹੈ, ਜਿਸ ਦੇ ਨਤੀਜੇ ਵਜੋਂ ਮਨੁੱਖੀ ਜੀਵਨ ਖ਼ਤਰਨਾਕ ਬਿਮਾਰੀਆਂ ਵਿਚ ਘਿਰ ਰਿਹਾ ਹੈ, ਇਸ ਲਈ ਵਾਤਾਵਰਨ ਦੀ ਸੰਭਾਲ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਚਾਹੀਦੇ ਹਨ | ਇਸ ਮੌਕੇ ਰਾਜਵਿੰਦਰ ਸਿੰਘ ਦੁੱਗਲ, ਅਮਨਦੀਪ ਧਾਲੀਵਾਲ, ਸੰਜੀਵ ਰਾਜਪੂਤ, ਪਾਰਸ ਸਰਾਂ, ਗੁਰਮੀਤ ਧਾਲੀਵਾਲ, ਦੀਪ ਧਾਲੀਵਾਲ, ਸਪਤਾਲ ਸਿੰਘ, ਭੀਮਾ ਸਿੰਘ, ਸੁਖਪ੍ਰੀਤ ਸਿੰਘ ਜੈਲੀ ਅਤੇ ਹਰਮੋਹਣ ਸਿੰਘ ਆਦਿ ਵੀ ਮੌਜੂਦ ਸਨ |

ਪਿਛਲੀ ਖ਼ਬਰ ਬਾਗਬਾਨਾਂ ਲਈ ਤਕਨੀਕੀ ਸਿਖਲਾਈ ਸੈਸ਼ਨ ਕਰਵਾਇਆ <br/> ਅਗਲੀ ਖ਼ਬਰ ਸਿਹਤ ਵਿਭਾਗ ਵਲੋਂ ਕੇਅਰ ਕੰਪੇਨੀਅਨ ਪ੍ਰੋਗਰਾਮ ਸੰਬੰਧੀ ਵਰਕਸ਼ਾਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।