ਮੰਡੀ ਕਿੱਲਿਆਂਵਾਲੀ, 17 ਜੂਨ (ਇਕਬਾਲ ਸਿੰਘ ਸ਼ਾਂਤ)-ਬਾਗਬਾਨੀ ਵਿਭਾਗ ਵਲੋਂ ਸਿਟਰਸ ਅਸਟੇਟ ਬਾਦਲ ਵਿਖੇ ਨਵੇਂ ਏਕੀਕਿ੍ਤ ਬਾਗਬਾਨੀ ਵਿਕਾਸ ਮਿਸ਼ਨ (ਐੱਮ.ਆਈ.ਡੀ.ਐੱਚ.) ਤਹਿਤ ਜ਼ਿਲ੍ਹਾ ਪੱਧਰੀ ਤਕਨੀਕੀ ਸਿਖਲਾਈ ਸੈਸ਼ਨ ਕਰਵਾਇਆ ਗਿਆ, ਜਿਸ ਵਿਚ ਸਿਟਰਸ ਅਸਟੇਟ ਬਾਦਲ ਦੇ ਮੈਂਬਰ ਤੇ 250 ਅਗਾਂਹਵਧੂ ਬਾਗਬਾਨਾਂ- ਕਿਸਾਨਾਂ ਨੇ ਭਾਗ ਲਿਆ | ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਹਰਪ੍ਰੀਤ ਸਿੰਘ ਸੇਠੀ, ਏ.ਆਈ.ਐੱਫ਼. ਟੀਮ ਲੀਡਰ ਰਵਦੀਪ ਕੌਰ ਅਤੇ ਜਾਇਕਾ ਟੀਮ ਤੋਂ ਸ਼ੁਭਮ ਉਚੇਚਾ ਪੁੱਜੇ | ਤਕਨੀਕੀ ਸੈਸ਼ਨ ਮੌਕੇ ਖੇਤੀਬਾੜੀ ਵਿਭਾਗ ਤੋਂ ਡਾ. ਸੁਖਚੈਨ ਸਿੰਘ ਨੇ ਟਿਕਾਊ ਖੇਤੀਬਾੜੀ ਸੰਬੰਧੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ | ਪੰਜਾਬ ਐਗਰੋ ਤੋਂ ਗੁਰਪ੍ਰੀਤ ਸਿੰਘ ਨੇ ਪੰਜਾਬ ਐਗਰੋ ਤੇ ਭੂਮੀ ਰੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਵਿਭਾਗੀ ਸਕੀਮਾਂ ਬਾਰੇ ਦੱਸਿਆ ਗਿਆ | ਬਾਗਬਾਨੀ ਵਿਕਾਸ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਅਮਨਦੀਪ ਕੌਰ ਵਲੋਂ ਐੱਮ.ਆਈ.ਡੀ.ਐੱਚ. ਦੀਆਂ ਸਕੀਮਾਂ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ ਗਈ | ਜਾਇਕਾ ਟੀਮ ਵਲੋਂ ਕਿੰਨੂ ਵਾਲੇ ਕਿਸਾਨਾਂ ਨਾਲ ਵਿਚਾਰ-ਵਟਾਂਦਰੇ ਕੀਤੇ ਗਏ |